- SP ਨੇ ਕਿਹਾ- ਮੁਅੱਤਲ ਕਰਕੇ ਕੀਤਾ ਲਾਈਨ ਹਾਜ਼ਰ ਕੀਤਾ,
- ਮੁਲਾਜ਼ਮ ਦਾ ਡੋਪ ਟੈਸਟ ਵੀ ਕਰਵਾਇਆ ਜਾਵੇਗਾ
ਫਿਰੋਜ਼ਪੁਰ, 9 ਜੁਲਾਈ 2023 – ਫਿਰੋਜ਼ਪੁਰ ‘ਚ ਇੱਕ ਪੁਲਿਸ ਕਾਂਸਟੇਬਲ ਦੀ ਚਿੱਟਾ (ਨਸ਼ਾ) ਪੀਂਦੇ ਹੋਏ ਦੀ ਵੀਡੀਓ ਸਾਹਮਣੇ ਵਾਇਰਲ ਹੋ ਰਹੀ ਹੈ। ਕਾਂਸਟੇਬਲ ਚਾਂਦੀ ਦੇ ਕਾਗਜ਼ ‘ਤੇ ਰੱਖ ਕੇ ਨਸ਼ੇ ਦਾ ਸੇਵਨ ਕਰ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ SP ਨੇ ਕਿਹਾ- ਮੁਲਾਜ਼ਮ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਹੈ ਅਤੇ ਉਸ ਦਾ ਡੋਪ ਟੈਸਟ ਕਰਵਾਇਆ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਵੀਡੀਓ ਨਵਾਂ ਹੈ ਜਾਂ ਪੁਰਾਣਾ।
ਐਸਪੀ ਇਨਵੈਸਟੀਗੇਸ਼ਨ ਰਣਧੀਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸ਼ਾਇਦ ਇਹ ਵੀਡੀਓ ਪੁਰਾਣੀ ਹੈ ਪਰ ਫਿਰ ਵੀ ਐਸਐਸਪੀ ਦੇ ਹੁਕਮਾਂ ’ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਚਿੱਟੇ ਦਾ ਨਸ਼ਾ ਕਰ ਰਹੇ ਮੁਲਾਜ਼ਮ ਦੀ ਪਛਾਣ ਕਾਂਸਟੇਬਲ ਸਤਪਾਲ ਵਜੋਂ ਹੋਈ ਹੈ।
ਰਣਧੀਰ ਨੇ ਦੱਸਿਆ ਕਿ ਕਾਂਸਟੇਬਲ ਸਤਪਾਲ ਮੱਖੂ ਥਾਣੇ ਵਿੱਚ ਤਾਇਨਾਤ ਸੀ। ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਖਿਲਾਫ ਵਿਭਾਗੀ ਜਾਂਚ ਵੀ ਖੋਲ੍ਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਸਟੇਬਲ ਸਤਪਾਲ ਦਾ ਵੀ ਜਲਦੀ ਹੀ ਡੋਪ ਟੈਸਟ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਸਾਬਤ ਹੋਵੇਗਾ ਕਿ ਉਹ ਨਸ਼ੇ ਦਾ ਆਦੀ ਹੈ ਜਾਂ ਨਹੀਂ। ਕਾਂਸਟੇਬਲ ਨੂੰ ਡੋਪ ਟੈਸਟ ਤੋਂ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ।
ਕਾਂਸਟੇਬਲ ਸਤਪਾਲ ਦਾ ਕਹਿਣਾ ਹੈ ਕਿ ਉਹ ਨਸ਼ੇ ਕਰਦਾ ਸੀ। ਨਸ਼ਾ ਛੱਡਣ ਲਈ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ। ਹੁਣ ਉਸ ਨੇ ਨਸ਼ਾ ਛੱਡ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਆਪਣੀ ਵੀਡੀਓ ਬਾਰੇ ਕਿਹਾ ਕਿ ਇਹ ਪੁਰਾਣੀ ਹੈ, ਉਸ ਨੇ ਨਸ਼ਾ ਛੱਡ ਦਿੱਤਾ ਹੈ।