ਸੁਨੀਲ ਜਾਖੜ ਦੀ ਤਾਜ਼ਪੋਸ਼ੀ ‘ਚ ਸ਼ਾਮਲ ਨਹੀਂ ਹੋਏ ਅਸ਼ਵਨੀ ਸ਼ਰਮਾ, ਪੜ੍ਹੋ ਟਵੀਟ ਕਰਕੇ ਕੀ ਕਿਹਾ ?

  • ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ BJP ਪੰਜਾਬ ਦੇ ਨਵੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਅਹੁਦਾ ਸੰਭਾਲਣ ‘ਤੇ ਦਿੱਤੀ ਵਧਾਈ
  • ਟਵੀਟ ਕਰਕੇ ਕਿਹਾ, “ਸਿਹਤ ਖ਼ਰਾਬ ਹੋਣ ਦੇ ਕਾਰਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਿਆ ਇਸ ਗੱਲ ਦਾ ਮੈਨੂੰ ਖੇਦ ਹੈ”
  • ਉਮੀਦ ਕਰਦਾ ਹਾਂ ਕਿ ਤੁਹਾਡਾ ਅਨੁਭਵ ਪਾਰਟੀ ਨੂੰ ਨਵੀਂ ਸੇਧ ਦਵੇਗਾ

ਚੰਡੀਗੜ੍ਹ, 12 ਜੁਲਾਈ 2023 – ਭਾਜਪਾ ਦੇ ਸੂਬਾ ਹੈੱਡਕੁਆਰਟਰ ਸੈਕਟਰ 37-ਏ ਚੰਡੀਗੜ੍ਹ ਵਿਖੇ ਮੰਗਲਵਾਰ 11 ਜੁਲਾਈ ਨੂੰ ਸੁਨੀਲ ਜਾਖੜ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਜਿਸ ‘ਚ BJP ਪੰਜਾਬ ਦੇ ਨਵੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਹੁਦਾ ਸੰਭਾਲ ਲਿਆ। ਇਸ ਸਮਾਗਮ ’ਚ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਛੱਡ ਕੇ ਭਾਜਪਾ ਦੇ ਸੂਬਾ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ, ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਨਾ ਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਭਾਜਪਾ ਦੀ ਸੂਬਾਈ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰ ਹਾਜ਼ਰ ਹੋਏ।

ਜਦਕਿ ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ। ਜਿਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਸੁਨੀਲ ਜਾਖੜ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਮੈਂ ਖ਼ਰਾਬ ਸਿਹਤ ਕਾਰਨ ਪ੍ਰੋਗਰਾਮ ‘ਚ ਸ਼ਾਮਲ ਨਹੀਂ ਹੋ ਸਕਿਆ। ਉਮੀਦ ਹੈ ਕਿ ਤੁਹਾਡਾ ਤਜਰਬਾ ਪਾਰਟੀ ਨੂੰ ਨਵੀਂ ਦਿਸ਼ਾ ਦੇਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਦਰੀ ‘ਤੇ ਸ਼ਰਧਾਲੂ ਨਾਲ ਬ+ਲਾ+ਤਕਾਰ ਦੋਸ਼: ਗੁਨਾਹ ਛੁਪਾਉਣ ਲਈ ਅਣਸਿੱਖਿਅਤ ਨਰਸ ਤੋਂ ਕਰਵਾਇਆ ਗਰਭਪਾਤ, ਲੜਕੀ ਦੀ ਮੌ+ਤ

ਓਪੀ ਸੋਨੀ ਨੇ ਪਿਛਲੇ 4 ਸਾਲਾਂ ‘ਚ ਪ੍ਰਾਪਰਟੀ ਕੰਪਨੀਆਂ ‘ਚ ਕੀਤਾ ਕਰੋੜਾਂ ਦਾ ਨਿਵੇਸ਼, ਵਿਜੀਲੈਂਸ ਜਾਂਚ ‘ਚ ਹੋਇਆ ਖੁਲਾਸਾ