ਕੋਟਕਪੂਰਾ ‘ਚ ਡਿੱਗੀ ਮਕਾਨ ਦੀ ਛੱਤ: ਮਲਬੇ ਹੇਠ ਦੱਬ ਕੇ ਪਤੀ, ਗਰਭਵਤੀ ਪਤਨੀ ਤੇ 4 ਸਾਲਾ ਪੁੱਤ ਦੀ ਮੌ+ਤ

  • ਹਾਦਸੇ ਦਾ ਕਾਰਨ ਪਿਛਲੇ ਦਿਨੀਂ ਪਏ ਮੀਂਹ ਨੂੰ ਦੱਸਿਆ ਜਾ ਰਿਹਾ ਹੈ
  • ਜਿਸ ਕਾਰਨ ਮਕਾਨ ਦੀ ਪੁਰਾਣੀ ਛੱਤ ਡਿੱਗ ਗਈ
  • ਵਿਧਾਇਕ ਸੰਧਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਰੀਦਕੋਟ, 12 ਜੁਲਾਈ 2023 – ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਕੋਟਕਪੂਰਾ ਵਿੱਚ ਅੱਜ ਸਵੇਰੇ 5 ਵਜੇ ਦੇ ਕਰੀਬ ਇੱਕ ਮਕਾਨ ਦੀ ਛੱਤ ਡਿੱਗ ਗਈ। ਮਲਬੇ ਹੇਠ ਦੱਬ ਕੇ ਗਰਭਵਤੀ ਔਰਤ ਕਰਨਜੀਤ ਕੌਰ, ਉਸ ਦੇ 4 ਸਾਲਾ ਪੁੱਤਰ ਗੈਵੀ ਅਤੇ ਪਤੀ ਗਗਨਦੀਪ ਸਿੰਘ ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਪਿਛਲੇ ਦਿਨੀਂ ਪਏ ਮੀਂਹ ਨੂੰ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਮਕਾਨ ਦੀ ਪੁਰਾਣੀ ਛੱਤ ਡਿੱਗ ਗਈ।

ਇਹ ਹਾਦਸਾ ਕੋਟਕਪੂਰਾ ਸ਼ਹਿਰ ਦੇ ਦੇਵੀਵਾਲਾ ਰੋਡ ‘ਤੇ ਸਥਿਤ ਬਿਜਲੀ ਘਰ ਦੇ ਸਾਹਮਣੇ ਗਲੀ ਨੰਬਰ 6 ਦੇ ਵਸਨੀਕ ਗਗਨਦੀਪ ਸਿੰਘ ਨਾਲ ਵਾਪਰਿਆ। ਸਵੇਰੇ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਦੱਬ ਗਏ। ਸਾਰਿਆਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਟਿਆਲਾ ‘ਚ ਪਾਣੀ ਦੇ ਪੱਧਰ ਦਾ ਵਾਧਾ ਰੁਕਿਆ, ਛੇਤੀ ਘਟਣ ਦੀ ਉਮੀਦ

ਲੁਧਿਆਣਾ ਵਿੱਚ ਬੁੱਢਾ ਦਰਿਆ ਦਾ ਪੁਲ ਅਤੇ ਬੰਨ੍ਹ ਟੁੱਟਿਆ, ਆਸਪਾਸ ਦੇ ਇਲਾਕਿਆਂ ‘ਚ ਭਰਿਆ ਪਾਣੀ