ਲਾਰੈਂਸ ਦਾ ਕਰੀਬੀ ਗ੍ਰਿਫਤਾਰ: ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ‘ਤੇ ਕੈਦੀ ਨੂੰ ਪੇਸ਼ੀ ਮੌਕੇ ਭਜਾਉਣਾ ਸੀ

  • ਪੰਜਾਬ-ਹਰਿਆਣਾ ‘ਚ ਕਈ ਮਾਮਲੇ ਦਰਜ

ਚੰਡੀਗੜ੍ਹ, 12 ਜੁਲਾਈ 2023 – ਪੰਜਾਬ ਪੁਲਿਸ ਦੀ AGTF ਟੀਮ ਨੇ ਗੈਂਗਸਟਰ ਲਾਰੈਂਸ ਦੇ ਕਰੀਬੀ ਰਣਧੀਰ ਸਿੰਘ ਉਰਫ ਕਮਾਂਡੋ ਉਰਫ ਫੌਜੀ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਰਣਧੀਰ ਸਿੰਘ ‘ਤੇ ਪੰਜਾਬ ਅਤੇ ਹਰਿਆਣਾ ‘ਚ ਕਈ ਅਪਰਾਧਿਕ ਮਾਮਲੇ ਦਰਜ ਹਨ। ਦੋਸ਼ੀ ਨੂੰ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨੇ ਟਾਰਗੇਟ ਕਿਲਿੰਗ ਲਈ ਕਿਰਾਏ ‘ਤੇ ਲਿਆ ਸੀ।

ਫੌਜੀ ਨੇ ਅਜੇ ਕਈ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਉਸ ਨੇ ਪੁਲੀਸ ਪੁੱਛਗਿੱਛ ਵਿੱਚ ਦੱਸਿਆ ਕਿ ਉਸ ਨੂੰ ਜੱਗੂ ਭਗਵਾਨਪੁਰੀਆ ਵੱਲੋਂ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲੀਸ ਮੁਲਾਜ਼ਮਾਂ ਦੀ ਹਿਰਾਸਤ ਵਿੱਚੋਂ ਆਪਣੇ ਸਾਥੀ ਕੈਦੀ ਨੂੰ ਭਜਾਉਣ ਦਾ ਕੰਮ ਦਿੱਤਾ ਗਿਆ ਸੀ।

ਰਣਧੀਰ ਨੇ ਕੈਦੀ ਨੂੰ ਭਜਾਉਣ ਦੀ ਪੂਰੀ ਯੋਜਨਾ ਬਣਾਈ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਜਾਲ ਵਿਛਾ ਕੇ ਉਸ ਨੂੰ ਫੜ ਲਿਆ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਕੋਲੋਂ ਪੁਲਿਸ ਨੇ 1 ਪਿਸਤੌਲ, 10 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਸ ਬਦਮਾਸ਼ ਤੋਂ ਪੁੱਛਗਿੱਛ ਕਰਨ ‘ਚ ਲੱਗੀ ਹੋਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ।

ਫਿਲਹਾਲ ਪੁਲਿਸ ਨੇ ਰਣਧੀਰ ਸਿੰਘ ਨੂੰ ਕਿਸ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਹੈ, ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪੁਲਿਸ ਰਣਧੀਰ ਦੇ ਮੋਬਾਈਲ ਕਾਲ ਡਿਟੇਲ ਅਤੇ ਉਸ ਦੇ ਲੁਕੇ ਹੋਏ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

13 ਜੁਲਾਈ ਨੂੰ ਖੁੱਲ੍ਹਣਗੇ ਨੰਗਲ ਡੈਮ ਦੇ ਗੇਟ, BBMB ਨੇ ਪੰਜਾਬ ਸਰਕਾਰ ਨੂੰ ਕੀਤਾ ਅਲਰਟ

ਅਸਲਾ ਲਾਇਸੰਸ ਤੋਂ ਤੀਜਾ ਹਥਿਆਰ ਫੌਰੀ ਡਲੀਟ/ਕੈਂਸਲ ਕਰਨ ਦੀ ਹਦਾਇਤ, ਨਹੀਂ ਤਾਂ ਹੋਵੇਗੀ ਕਾਰਵਾਈ