ਅਣਖ ਖਾਤਰ ਧੀ ਦੇ ਪ੍ਰੇਮ ਵਿਆਹ ਤੋਂ ਦੁਖੀ ਪਰਿਵਾਰ ‘ਤੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾ+ਰਨ ਦੇ ਦੋਸ਼

ਫਰੀਦਕੋਟ, 13 ਜੁਲਾਈ 2023 – ਫਰੀਦਕੋਟ ਜ਼ਿਲ੍ਹੇ ਦੇ ਪਿੰਡ ਔਲਖ ਵਿੱਚ 28 ਸਾਲਾ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਦੋਸ਼ ਹੈ ਕਿ ਲੜਕਾ ਰਾਤ ਸਮੇਂ ਕੰਧ ਟੱਪ ਕੇ ਆਪਣੇ ਸਹੁਰੇ ਘਰ ‘ਚ ਦਾਖਲ ਹੋਇਆ ਸੀ ਅਤੇ ਉਹ ਆਪਣੀ ਪਤਨੀ ਨੂੰ ਮਿਲਣ ਆਇਆ ਸੀ, ਜਿਸ ਨੂੰ ਲੜਕੀ ਦੇ ਮਾਪਿਆਂ ਨੇ ਬੰਧਕ ਬਣਾ ਕੇ ਰੱਖਿਆ ਹੋਇਆ ਸੀ, ਪਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਕਤਲ ਕਰ ਦਿੱਤਾ।

ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਫਰੀਦਕੋਟ ਦੇ ਇੰਚਾਰਜ ਨੇ ਦੱਸਿਆ ਕਿ ਇਹ ਮ੍ਰਿਤਕ ਦੀ ਪਛਾਣ ਗੁਰਇਕਬਰ ਸਿੰਘ ਦੇ ਰੂਪ ‘ਚ ਹੋਈ ਹੈ। ਗੁਰਜੀਤ ਸਿੰਘ ‘ਤੇ ਉਸ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਪੋਸਟਮਾਰਟਮ ਰਿਪੋਰਟ ਵਿੱਚ ਗੁਰਇਕਬਾਲ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ ਪਰ ਮੁੱਢਲੀ ਜਾਂਚ ਵਿੱਚ ਇਹ ਕਤਲ ਹੀ ਲੱਗ ਰਿਹਾ ਹੈ।

ਮ੍ਰਿਤਕ ਗੁਰਇਕਬਾਲ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਇਕਬਾਲ ਦਾ ਪਿੰਡ ਦੀ ਇੱਕ ਲੜਕੀ ਨਾਲ ਪ੍ਰੇਮ ਵਿਆਹ ਸੀ। ਉਹ 4 ਮਹੀਨੇ ਕਿਸੇ ਹੋਰ ਸ਼ਹਿਰ ਵਿੱਚ ਰਹਿਣ ਤੋਂ ਬਾਅਦ ਲੜਕੀ ਵਾਲਿਆਂ ਦੇ ਕੇਹਨ ‘ਤੇ ਹੀ ਪਿੰਡ ਆਇਆ ਸੀ। ਉਹ ਕੁਝ ਦਿਨ ਪਹਿਲਾਂ ਹੀ ਲੜਕੀ ਦੇ ਪਰਿਵਾਕ ਮੈਂਬਰ ਲੜਕੀ ਨੂੰ ਬਹਾਨੇ ਨਾਲ ਲੈ ਗਏ।

ਦੱਸਿਆ ਜਾ ਰਿਹਾ ਹੈ ਕਿ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਲੜਕੀ ਨੂੰ ਘਰ ‘ਚ ਕੈਦ ਕਰ ਲਿਆ। ਉਸ ਨੂੰ ਨਾ ਤਾਂ ਗੁਰਇਕਬਾਲ ਸਿੰਘ ਨਾਲ ਮਿਲਣ ਦਿੱਤਾ ਗਿਆ ਅਤੇ ਨਾ ਹੀ ਫੋਨ ’ਤੇ ਗੱਲ ਕਰਨ ਦਿੱਤੀ ਜਾ ਰਹੀ ਸੀ। ਗੁਰਇਕਬਾਲ ਬੁੱਧਵਾਰ ਰਾਤ ਨੂੰ ਚੋਰੀ-ਛਿਪੇ ਸਹੁਰੇ ਘਰ ਦਾਖਲ ਹੋਇਆ। ਲੜਕੀ ਦੇ ਪਰਿਵਾਰ ਨੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਦੇ ਪਹੁੰਚਣ ਤੱਕ ਗੁਰਇਕਬਾਲ ਦੀ ਮੌਤ ਹੋ ਚੁੱਕੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵੇਂ ਸਿਰੇ ਤੋਂ ਬਣੇਗੀ ਸਿਨਿਓਰਿਟੀ ਲਿਸਟ: ਮਾਸਟਰ ਕਾਡਰ ਦੇ 50,000 ਅਧਿਆਪਕ ਲਿਸਟ ‘ਚ

ਫਿਰੋਜ਼ਪੁਰ ‘ਚ ਹੜ੍ਹ ਦੇ ਪਾਣੀ ਕਾਰਨ ਡਿੱਗਿਆ ਪੁਲ: 15 ਸਰਹੱਦੀ ਪਿੰਡਾਂ ਦਾ ਸ਼ਹਿਰ ਨਾਲੋਂ ਸੰਪਰਕ ਟੁੱਟਿਆ