- ਜਥੇ ‘ਚ 50 ਦੇ ਕਰੀਬ ਸੇਵਾਦਾਰ ਸ਼ਾਮਿਲ
ਰੂਪਨਗਰ, 13 ਜੁਲਾਈ 2023 – ਹਿਮਾਚਲ ਪ੍ਰਦੇਸ਼ ਦੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਗਏ ਹਜ਼ਾਰਾਂ ਸ਼ਰਧਾਲੂ ਕੁਦਰਤੀ ਆਫਤ ਕਾਰਨ ਮੰਡੀ-ਮਨਾਲੀ ਅਤੇ ਮਨੀਕਰਨ ਰਿਵਾਲਸਰ ਸਾਹਿਬ ਵਿਖੇ ਫਸੇ ਹੋਏ ਹਨ। ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਦਾ ਵਿਸ਼ੇਸ਼ ਜੱਥਾ ਕੀਰਤਪੁਰ ਸਾਹਿਬ ਤੋਂ ਉਨ੍ਹਾਂ ਦੀ ਸਹਾਇਤਾ ਅਤੇ ਲੰਗਰ ਸੇਵਾ ਲਈ ਅਤੇ ਉਨ੍ਹਾਂ ਦੇ ਬਚਾਅ ਲਈ ਰਵਾਨਾ ਹੋਇਆ ਹੈ।
ਜਥਾ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਗੁਰਦੁਆਰਾ ਪਤਾਲਪੁਰੀ ਸਾਹਿਬ ਤੋਂ ਕੀਰਤਪੁਰ ਸਾਹਿਬ ਲਈ ਰਵਾਨਾ ਹੋਇਆ। ਇਸ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ ਅਤੇ ਹਿਮਾਚਲ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਅਤੇ ਮੈਨੇਜਰ ਸੰਦੀਪ ਸਿੰਘ ਕਲੋਤਾ, ਮੈਨੇਜਰ ਅਮਰਜੀਤ ਸਿੰਘ ਜਿੰਦਵੜੀ ਕਰ ਰਹੇ ਹਨ।
ਬਿਲਾਸਪੁਰ-ਮੰਡੀ ਵਿੱਚ ਲੰਗਰ ਦੀ ਸੇਵਾ ਕਰਨਗੇਦਲਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਕੁਦਰਤੀ ਆਫ਼ਤ ਵਿੱਚ ਫਸੇ ਸ਼ਰਧਾਲੂਆਂ ਲਈ ਅੱਜ ਤੋਂ ਬਿਲਾਸਪੁਰ ਅਤੇ ਮੰਡੀ ਵਿੱਚ ਲੰਗਰ ਸੇਵਾ ਸ਼ੁਰੂ ਕੀਤੀ ਜਾਵੇਗੀ। ਗੁਰਦੁਆਰਾ ਸਾਹਿਬ ਮੰਡੀ ਵਿਖੇ ਲੰਗਰ ਸੇਵਾ ਪਹਿਲਾਂ ਹੀ ਚੱਲ ਰਹੀ ਹੈ, ਪਰ ਸਹਿਯੋਗ ਲਈ ਵਾਧੂ ਸੇਵਾਦਾਰਾਂ ਦਾ ਇੱਕ ਸਮੂਹ ਉੱਥੇ ਤਾਇਨਾਤ ਕੀਤਾ ਜਾਵੇਗਾ। ਅੱਜ ਰਵਾਨਾ ਹੋਣ ਵਾਲੇ ਜੱਥੇ ਵਿੱਚ 50 ਦੇ ਕਰੀਬ ਸੇਵਾਦਾਰ ਅਤੇ ਸੀਨੀਅਰ ਮੈਂਬਰ ਮੌਜੂਦ ਹਨ।

