ਗੁਰਦਾਸਪੁਰ, 13 ਜੁਲਾਈ 2023 – ਬੀਤੀ ਦੇਰ ਰਾਤ ਬਟਾਲਾ ਦੇ ਮੁਹੱਲਾ ਖੰਡਾਖੋਲਾ ਵਿੱਚ ਇਕ ਕਿਰਾਏ ਦੇ ਕਮਰੇ ਵਿਚੋਂ ਭੇਦਭਰੇ ਹਲਾਤਾਂ ਚ 55 ਸਾਲਾਂ ਨੇਪਾਲੀ ਚੌਂਕੀਦਾਰ ਲਾਲ ਬਹਾਦੁਰ ਦੀ ਗਲੀ ਸੜੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਇਤਲਾਹ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵਲੋਂ ਲਾਸ਼ ਨੂੰ ਕਬਜ਼ੇ ਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੁਹੱਲੇ ਦੇ ਐਮ ਸੀ ਚੰਦਰ ਮੋਹਨ ਨੇ ਦੱਸਿਆ ਕਿ ਮ੍ਰਿਤਕ ਨੇਪਾਲੀ ਲਾਲ ਬਹਾਦੁਰ ਇਸੇ ਮੁਹੱਲੇ ਚ ਇਕ ਕਮਰੇ ਵਿੱਚ ਕਿਰਾਏ ਤੇ ਇੱਕਲਾ ਹੀ ਰਹਿੰਦਾ ਸੀ ਮੁਹੱਲੇ ਅੰਦਰ ਬਦਬੂ ਫੈਲਣ ਕਾਰਨ ਜਦੋ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਪੁਲਿਸ ਪਾਰਟੀ ਵਲੋਂ ਕਮਰੇ ਦੀ ਜਾਂਚ ਕੀਤੀ ਤਾਂ ਅੰਦਰੋਂ ਲਾਲ ਬਹਾਦੁਰ ਦੀ ਬੁਰੇ ਹਲਾਤਾਂ ਵਿਚ ਲਾਸ਼ ਬਰਾਮਦ ਹੋਈ।
ਜਿਸਤੋਂ ਤੁਰੰਤ ਬਾਅਦ ਪੁਲਿਸ ਟੀਮ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜ ਦਿੱਤਾ। ਉੱਥੇ ਹੀ ਮ੍ਰਿਤਕ ਦੇ ਰਿਸ਼ਤੇ ਵਿਚੋਂ ਭਰਾ ਦਿਲਦਾਰ ਦਾ ਕਹਿਣਾ ਸੀ ਕਿ ਮ੍ਰਿਤਕ ਲਾਲ ਬਹਾਦੁਰ ਜਿਸਦੀ ਉਮਰ 55 ਸਾਲ ਹੈ ਬਟਾਲਾ ਦੇ ਇਸ ਮੁਹੱਲੇ ਇੱਕਲਾ ਹੀ ਰਹਿੰਦਾ ਸੀ ਅਤੇ ਚੌਂਕੀਦਾਰੀ ਦਾ ਕੰਮ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ ਅਤੇ ਇਸਦਾ ਬਾਕੀ ਸਾਰਾ ਪਰਿਵਾਰ ਨੇਪਾਲ ਹੀ ਰਹਿੰਦਾ ਹੈ।

