- ਅਸ਼ਵਿਨ ਨੇ ਦੋਵਾਂ ਪਾਰੀਆਂ ‘ਚ 12 ਵਿਕਟਾਂ ਲਈਆਂ
- ਯਸ਼ਸਵੀ ਜੈਸਵਾਲ ਨੇ 171 ਦੌੜਾਂ ਬਣਾਈਆਂ
- ਕਪਤਾਨ ਰੋਹਿਤ ਸ਼ਰਮਾ ਨੇ ਵੀ ਸੈਂਕੜਾ ਲਾਇਆ
ਨਵੀਂ ਦਿੱਲੀ, 15 ਜੁਲਾਈ 2023 – ਭਾਰਤ ਨੇ ਵੈਸਟਇੰਡੀਜ਼ ਦੌਰੇ ਦਾ ਪਹਿਲਾ ਟੈਸਟ ਪਾਰੀ ਅਤੇ 141 ਦੌੜਾਂ ਨਾਲ ਜਿੱਤ ਲਿਆ ਹੈ। ਟੀਮ ਨੇ 2 ਟੈਸਟ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਮੈਚ 20 ਜੁਲਾਈ ਤੋਂ ਪੋਰਟ ਆਫ ਸਪੇਨ ਵਿੱਚ ਖੇਡਿਆ ਜਾਵੇਗਾ।
ਡਬਲਯੂਟੀਸੀ ਫਾਈਨਲ ਵਿੱਚ ਬਾਹਰ ਬੈਠਣ ਵਾਲੇ ਰਵੀਚੰਦਰਨ ਅਸ਼ਵਿਨ ਅਤੇ ਡੈਬਿਊ ਕਰਨ ਵਾਲੇ ਯਸ਼ਸਵੀ ਜੈਸਵਾਲ ਇਸ ਜਿੱਤ ਦੇ ਹੀਰੋ ਸਨ। ਰਵੀਚੰਦਰਨ ਨੇ ਇਸ ਮੈਚ ‘ਚ 12 ਵਿਕਟਾਂ ਲਈਆਂ, ਜਦਕਿ ਯਸ਼ਸਵੀ ਜੈਸਵਾਲ ਨੇ 171 ਦੌੜਾਂ ਬਣਾਈਆਂ। ਉਹ ਪਲੇਅਰ ਆਫ ਦਿ ਮੈਚ ਰਿਹਾ। ਕਪਤਾਨ ਰੋਹਿਤ ਸ਼ਰਮਾ ਨੇ ਵੀ ਸੈਂਕੜਾ ਲਗਾਇਆ।
ਡੋਮਿਨਿਕਾ ਦੇ ਵਿੰਡਸਰ ਪਾਰਕ ਮੈਦਾਨ ‘ਤੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਪਹਿਲੀ ਪਾਰੀ ‘ਚ 150 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਭਾਰਤ ਨੇ ਆਪਣੀ ਪਹਿਲੀ ਪਾਰੀ 421/5 ‘ਤੇ ਘੋਸ਼ਿਤ ਕਰ ਦਿੱਤੀ। ਵੈਸਟਇੰਡੀਜ਼ ਦੀ ਟੀਮ ਦੂਜੀ ਪਾਰੀ ‘ਚ 130 ਦੌੜਾਂ ‘ਤੇ ਆਲ ਆਊਟ ਹੋ ਗਈ।
ਭਾਰਤੀ ਸਪਿਨਰਾਂ ਨੇ ਮੈਚ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਮੈਚ ‘ਚ ਵੈਸਟਇੰਡੀਜ਼ ਦੀਆਂ 20 ‘ਚੋਂ 17 ਵਿਕਟਾਂ ਸਪਿਨਰਾਂ ਨੇ ਲਈਆਂ। ਸਪਿਨਰਾਂ ਨੇ ਪਹਿਲੀ ਪਾਰੀ ਵਿੱਚ 8 ਅਤੇ ਦੂਜੀ ਪਾਰੀ ਵਿੱਚ 9 ਵਿਕਟਾਂ ਹਾਸਲ ਕੀਤੀਆਂ।
ਰਵੀਚੰਦਰਨ ਅਸ਼ਵਿਨ ਨੇ ਮੈਚ ਵਿੱਚ 12 ਵਿਕਟਾਂ ਲਈਆਂ। ਉਸ ਨੇ ਦੋਵੇਂ ਪਾਰੀਆਂ ਵਿੱਚ 5 ਵਿਕਟਾਂ ਹਾਸਲ ਕੀਤੀਆਂ। ਉਸ ਨੇ ਪਹਿਲੀ ਪਾਰੀ ‘ਚ 5 ਅਤੇ ਦੂਜੀ ਪਾਰੀ ‘ਚ 7 ਵਿਕਟਾਂ ਲਈਆਂ।