ਪੈਰ ਤਿਲਕਣ ‘ਤੇ ਸਤਲੁਜ ‘ਚ ਡੁੱਬਣ ਕਾਰਨ ਨੌਜਵਾਨ ਦੀ ਮੌ+ਤ, ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਦੀ ਵਿੱਤੀ ਸਹਾਇਤਾ

  • ਸਰਕਾਰ ਵੱਲੋਂ ਮ੍ਰਿਤਕ ਨੌਜਵਾਨ ਜਗਦੀਸ਼ ਦੇ ਪਰਿਵਾਰ ਨੂੰ ਦਿੱਤੀ 4 ਲੱਖ ਦੀ ਵਿੱਤੀ ਸਹਾਇਤਾ
  • ਬੀਤੇ ਦਿਨ ਪੁਲੀ ਤੋਂ ਪੈਰ ਫਿਸਲਣ ਤੇ ਪਾਣੀ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਹੋਈ ਸੀ ਮੌਤ
  • ਵਿਧਾਇਕ ਫੋਜਾ ਸਿੰਘ ਸਰਾਰੀ ਅਤੇ ਐਸਡੀਐਮ ਨੇ ਘਰ ਪਹੁੰਚ ਕੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਤੇ ਸੌਂਪਿਆ 4 ਲੱਖ ਦਾ ਚੈੱਕ

ਗੁਰੂਹਰਸਹਾਏ (ਫਿਰੋਜ਼ਪੁਰ) 16 ਜੁਲਾਈ 2023 – ਗੁਰੂਹਰਸਹਾਏ ਹਲਕੇ ਦੇ ਪਿੰਡ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਦੇ ਨੌਜਵਾਨ ਜਗਦੀਸ਼ ਸਿੰਘ 42 ਪੁੱਤਰ ਵੀਰ ਸਿੰਘ ਦੀ ਬੀਤੇ ਕੱਲ੍ਹ ਤੇਜ਼ ਬਹਾਅ ਵਾਲੇ ਪਾਣੀ ਦੀ ਪੁੱਲੀ ਤੋਂ ਗੁਜ਼ਰਦਿਆਂ ਪੈਰ ਫਿਸਲਣ ਤੇ ਪਾਣੀ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਸੀ| ਉਸ ਦੀ ਲਾਸ਼ ਮਿਲਣ ਉਪਰੰਤ ਵਿਧਾਇਕ ਗੁਰੂਹਰਸਹਾਏ ਫੌਜਾਂ ਸਿੰਘ ਸਰਾਰੀ, ਐਸਡੀਐਮ ਸੂਰਜ ਕੁਮਾਰ ਦੀ ਹਾਜ਼ਰੀ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਦਾ ਸਸਕਾਰ ਕੀਤਾ ਗਿਆ| ਇਸ ਸਬੰਧੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਭਾਣਾ ਵਰਤਿਆ ਹੈ ਕੀ ਜਗਦੀਸ਼ ਸਿੰਘ ਦਾ ਪੁਲੀ ਤੋਂ ਪੈਰ ਫਿਸਲਣ ਤੇ ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ ਸੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਮ੍ਰਿਤਕ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 4 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਹਲਕੇ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਐਸਡੀਐਮ ਸੂਰਜ ਕੁਮਾਰ ਵੱਲੋਂ ਮ੍ਰਿਤਕ ਦੇ ਘਰ ਪਹੁੰਚ ਕੇ ਉਸ ਦੀ ਪਤਨੀ ਬਿਮਲਾ ਰਾਣੀ ਅਤੇ ਪਿਤਾ ਵੀਰ ਸਿੰਘ ਅਤੇ ਮਾਤਾ ਜੀਤੋ ਬਾਈ ਸਮੇਤ ਪਰਿਵਾਰਿਕ ਮੈਂਬਰਾਂ ਨੂੰ ਮੌਕੇ ਤੇ ਜਾ ਕੇ ਸੌਂਪਿਆ ਗਿਆ।

ਇਸ ਮੌਕੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਕਿ ਪਰਿਵਾਰ ਦਾ ਇੱਕ ਕਮਾਉਣ ਵਾਲਾ ਮੁਖੀ ਜਿਸ ਦੀ ਬੀਤੇ ਕਲ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਦੇ ਨਾਲ ਹਰ ਸਮੇਂ ਖੜ੍ਹੀ ਹੈ।

ਇਸ ਦੁਖਦਾਈ ਘਟਨਾ ਦੇ ਵਾਪਰਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਰਾਹਤ ਫੰਡ ਵਿੱਚੋਂ ਦਿੱਤਾ ਗਿਆ ਹੈ। ਉਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਹ ਪਰਿਵਾਰ ਨਾਲ ਹਮੇਸ਼ਾ ਖੜ੍ਹੇ ਰਹਿਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਸ਼ੂਆਂ ਨੂੰ ਬਿਮਾਰੀ-ਮੁਕਤ ਰੱਖਣ ਲਈ ਟੀਕਾਕਰਣ ਤੇਜ਼

ਹਰਜੋਤ ਬੈਂਸ ਨੇ 17 ਜੁਲਾਈ ਤੋਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਖੋਲ੍ਹਣ ਬਾਰੇ ਕੀਤਾ ਵੱਡਾ ਫੈਸਲਾ, ਪੜ੍ਹੋ ਵੇਰਵਾ