8 ਸਾਲਾ ਬੱਚੀ ਨਾਲ ਬ+ਲਾ+ਤਕਾਰ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ, 25 ਸਾਲ ਤੱਕ ਨਹੀਂ ਮਿਲੇਗੀ ਪੈਰੋਲ

-ਲੁਧਿਆਣਾ ਦੀ ਫਾਸਟ ਟਰੈਕ ਅਦਾਲਤ ਨੇ ਸੁਣਾਇਆ ਫੈਸਲਾ

ਲੁਧਿਆਣਾ, 19 ਜੁਲਾਈ 2023 – ਲੁਧਿਆਣਾ ਦੀ ਫਾਸਟ ਟਰੈਕ ਸਪੈਸ਼ਲ ਕੋਰਟ ਨੇ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਨੂੰ 25 ਸਾਲ ਤੱਕ ਪੈਰੋਲ ਨਹੀਂ ਮਿਲ ਸਕੇਗੀ। ਮੁਲਜ਼ਮ ਦੀ ਪਛਾਣ ਈਸ਼ਵਰ ਵਿਸ਼ਵਕਰਮਾ ਉਰਫ਼ ਗੋਰਾ ਵਜੋਂ ਹੋਈ ਹੈ।

2020 ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਨ੍ਹਾਂ ਦੀਆਂ 3 ਬੇਟੀਆਂ ਅਤੇ 1 ਬੇਟਾ ਹੈ। ਉਹ ਆਪਣੀ ਪਤਨੀ ਨਾਲ ਇਲਾਕੇ ‘ਚ ਸਬਜ਼ੀ ਵੇਚ ਰਿਹਾ ਸੀ। ਕੁਝ ਸਮੇਂ ਬਾਅਦ ਵੱਡੀ ਬੇਟੀ ਨੇ ਉਸ ਨੂੰ ਦੱਸਿਆ ਕਿ ਸੋਨੀਆ (ਪੀੜਤ ਦਾ ਕਾਲਪਨਿਕ ਨਾਂ) ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹੈ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਉਹ ਕਿਤੇ ਖੇਡ ਰਹੀ ਹੋਵੇਗੀ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਾ ਆਈ ਤਾਂ ਉਸਦੀ ਭਾਲ ਸ਼ੁਰੂ ਕੀਤੀ ਗਈ।

ਜਿਵੇਂ ਹੀ ਉਹ ਵੇਹੜੇ ‘ਚ ਈਸ਼ਵਰ ਵਿਸ਼ਵਕਰਮਾ ਉਰਫ ਗੋਰਾ ਦੇ ਕਮਰੇ ਦੇ ਬਾਹਰ ਪਹੁੰਚਿਆ ਤਾਂ ਉਸ ਨੂੰ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦੇਣ ਲੱਗੀ। ਗੋਰਾ ਨੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਦਰਵਾਜ਼ਾ ਤੋੜਿਆ ਤਾਂ ਲੜਕੀ ਕਮਰੇ ‘ਚ ਜ਼ਮੀਨ ‘ਤੇ ਨਗਨ ਹਾਲਤ ‘ਚ ਪਈ ਸੀ। ਇਸ ਤੋਂ ਬਾਅਦ ਗੋਰਾ ਉਸ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲੀਸ ਨੇ ਉਸ ਨੂੰ 1 ਅਕਤੂਬਰ 2020 ਨੂੰ ਸਮਰਾਲਾ ਚੌਕ ਤੋਂ ਗ੍ਰਿਫ਼ਤਾਰ ਕਰ ਲਿਆ।

ਗੋਰਾ ਨੇ ਵਾਰਦਾਤ ਤੋਂ ਪਹਿਲਾਂ ਆਪਣਾ ਪੈਂਟ ਇੱਕ ਨਾਲੇ ਦੇ ਹੇਠਾਂ ਜ਼ਮੀਨ ਵਿੱਚ ਛੁਪਾ ਲਿਆ ਸੀ। ਜਿਸ ਨੂੰ ਪੁਲਿਸ ਨੇ ਜਾਂਚ ਤੋਂ ਬਾਅਦ ਬਰਾਮਦ ਕਰ ਲਿਆ ਸੀ। ਗੋਰਾ ਨੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਫੋਰੈਂਸਿਕ ਟੀਮ ਨੂੰ ਬੱਚੀ ਦੇ ਬੈੱਡ ਦੇ ਨੇੜੇ ਖੂਨ ਮਿਲਿਆ ਹੈ ਅਤੇ ਦੋਸ਼ੀ ਗੋਰਾ ਦੇ ਪੇਂਟ ‘ਤੇ ਖੂਨ ਦੇ ਧੱਬੇ ਹਨ। ਇਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

2 ਸਤੰਬਰ ਨੂੰ ਏਸ਼ੀਆ ਕੱਪ ‘ਚ ਹੋਏਗਾ ਭਾਰਤ-ਪਾਕਿਸਤਾਨ ਮੈਚ: ਸ਼੍ਰੀਲੰਕਾ ‘ਚ ਹੋਏਗਾ ਮੁਕਾਬਲਾ

ਪੰਜਾਬ ਰਾਜ ਖੁਰਾਕ ਕਮਿਸ਼ਨ, ਪੰਜਾਬ ਖੁਰਾਕ ਸੁਰੱਖਿਆ ਨਿਯਮਾਂ 2016 ਵਿੱਚ ਸੋਧ ਲਈ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਬਿਹਤਰੀਨ ਅਭਿਆਸਾਂ ਤੋਂ ਸੇਧ ਲਵੇਗਾ