ਮੋਹਾਲੀ, 22 ਜੁਲਾਈ 2023 (ਬਲਜੀਤ ਮਰਵਾਹਾ) – ਅੱਜ ਮਿਤੀ 21-7-2023 ਨੂੰ ਉਸ ਸਮੇਂ ਪੁਲਿਸ ਹਰਕਤ ਵਿੱਚ ਆਈ ਜਦੋਂ ਪਿਛਲੇ ਦਿਨੀਂ ਮੋਹਾਲੀ ਦੇ ਵਾਰਡ ਨੰਬਰ 26,28 ਪਿੰਡ ਕੁੰਭੜਾ ਦੇ ਵਸਨੀਕਾਂ ਵੱਲੋਂ ਚਿੱਟੇ ਦੇ ਨਸ਼ੇ ਖਿਲਾਫ ਮਾਵਾਂ ਨੇ ਆਪਣੇ ਦੁਖੜੇ ਮੀਡੀਆ ਨੂੰ ਦੱਸੇ।
ਜਿਸ ਤੋਂ ਬਾਅਦ ਅੱਜ ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੀ ਅਗਵਾਈ ਵਿੱਚ ਹਿੰਮਤ ਸਿੰਘ ਐਸ ਐਚ ਓ ਫੇਜ਼ 8 ਤੇ ਡੀ ਐਸ ਪੀ ਹਰਸਿਮਰਨ ਸਿੰਘ ਬੱਲ ਆਪਣੀ ਪੁਲਿਸ ਟੀਮ ਨਾਲ ਪਿੰਡ ਕੁੰਭੜਾ ਪਹੁੰਚੇ ਤੇ ਚਿੱਟੇ ਦੀ ਲਪੇਟ ਚ ਆਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਭਰੋਸਾ ਦਿੱਤਾ ਤੇ ਉਨ੍ਹਾਂ ਕਿਹਾ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ।
ਸਰਕਾਰ ਵੱਲੋਂ ਉਹਨਾਂ ਨੂੰ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਇਸ ਮੌਕੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਗਿਆ ਬਾਕੀ ਰਹਿੰਦੇ ਨੌਜਵਾਨਾਂ ਨੂੰ ਵੀ ਜਲਦ ਨਸ਼ੇ ਤੋਂ ਮੁਕਤ ਕੀਤਾ ਜਾਵੇਗਾ।

ਉੱਧਰ ਪਿੰਡ ਵਾਸੀਆਂ ਵੱਲੋਂ ਬਲਵਿੰਦਰ ਸਿੰਘ ਕੁੰਭੜਾ ਤੇ ਮੋਹਾਲੀ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਬੱਚਿਆਂ ਨੂੰ ਜਲਦ ਨਸ਼ੇ ਤੋਂ ਮੁਕਤ ਕਰਕੇ ਰੁਜ਼ਗਾਰ ਦਿੱਤਾ ਜਾਵੇ
ਇਸ ਮੌਕੇ ਹਰਦੀਪ ਸਿੰਘ, ਗਗਨਦੀਪ ਸਿੰਘ, ਮਨਦੀਪ ਸਿੰਘ ਪਰਮਜੀਤ ਕੌਰ,ਬਾਜੇ ਸਿੰਘ,ਨੈਬ ਸਿੰਘ,ਬਚਨ ਸਿੰਘ ਰਜਿੰਦਰ ਸਿੰਘ, ਸੁਨੀਤਾ ਰਾਣੀ, ਕੁਲਦੀਪ ਕੌਰ ਤੇ ਬਲਵਿੰਦਰ ਸਿੰਘ ਬਿੱਲੂ ਹਾਜ਼ਰ ਸਨ।
