ਅੱਧੀ ਰਾਤ ਨੂੰ ਥਾਣੇ ‘ਚੋਂ 3 ਹਵਾਲਾਤੀ ਫਰਾਰ: SHO ਸਮੇਤ 3 ਪੁਲਿਸ ਮੁਲਾਜ਼ਮ ਮੁਅੱਤਲ

  • ਅੱਧੀ ਰਾਤ ਨੂੰ ਥਾਣੇ ‘ਚੋਂ ਹੋਏ ਫਰਾਰ
  • ਆਟੋ ਚੋਰੀ ਦੇ ਮਾਮਲੇ ‘ਚ ਫੜੇ ਸੀ

ਲੁਧਿਆਣਾ, 22 ਜੁਲਾਈ 2023 – ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਆਟੋ ਰਿਕਸ਼ਾ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਤਾਂ ਕਾਬੂ ਕਰ ਲਿਆ ਪਰ ਪੁਲਿਸ ਨੂੰ ਚਕਮਾ ਦੇ ਕੇ ਰਾਤ ਨੂੰ ਮੁਲਜ਼ਮ ਆਸਾਨੀ ਨਾਲ ਫਰਾਰ ਹੋ ਗਏ।

ਰਾਤ ਨੂੰ ਚੋਰਾਂ ਦੇ ਫਰਾਰ ਹੋਣ ਦਾ ਪਤਾ ਲੱਗਦਿਆਂ ਹੀ ਥਾਣੇ ‘ਚ ਹੜਕੰਪ ਮਚ ਗਿਆ। ਪੁਲੀਸ ਨੇ ਆਸਪਾਸ ਦੀਆਂ ਗਲੀਆਂ ਅਤੇ ਇਲਾਕੇ ਵਿੱਚ ਗਸ਼ਤ ਕੀਤੀ ਪਰ ਫਰਾਰ ਚੋਰਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।

ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਐਸਐਚਓ ਸਮੇਤ 3 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਐਸਐਚਓ ਸੰਜੀਵ ਕਪੂਰ, ਏਐਸਆਈ ਜਸ਼ਨਦੀਪ ਸਿੰਘ ਅਤੇ ਸੰਤਰੀ ਰੇਸ਼ਮ ਸ਼ਾਮਲ ਹਨ।

ਜਾਣਕਾਰੀ ਦਿੰਦਿਆਂ ਏ.ਸੀ.ਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਇੱਕ ਨੂੰ ਫੜ ਲਿਆ ਗਿਆ ਹੈ। ਜਦਕਿ ਬਾਕੀ 2 ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੁਝ ਥਾਵਾਂ ‘ਤੇ ਸੀਸੀਟੀਵੀ ‘ਚ ਮੁਲਜ਼ਮ ਭੱਜਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਏਸੀਪੀ ਅਸ਼ੋਕ ਅਨੁਸਾਰ ਏਐਸਆਈ ਜਸ਼ਨਦੀਪ ਸਿੰਘ, ਸੰਤਰੀ ਰੇਸ਼ਮ ਸਿੰਘ ਅਤੇ ਫਰਾਰ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

ਐਸਐਚਓ ਸੰਜੀਵ ਕਪੂਰ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਗਈ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਮਾਮਲੇ ਦਾ ਪੂਰਾ ਖ਼ੁਲਾਸਾ ਹੋਵੇਗਾ ਕਿ ਮੁਲਜ਼ਮ ਕਿਵੇਂ ਭੱਜਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਸ਼ਿਆਂ ਖ਼ਿਲਾਫ਼ ਖਬਰਾਂ ਲੱਗਣ ਤੋਂ ਬਾਅਦ ਪੁਲਿਸ ਆਈ ਹਰਕਤ ‘ਚ: ਬਲਵਿੰਦਰ ਕੁੰਭੜਾ

ਈਟੀਟੀ ਕਾਡਰ ਦੇ 2 ਉਮੀਦਵਾਰਾਂ ਖਿਲਾਫ ਕਾਰਵਾਈ: ਗਲਤ ਤਰੀਕੇ ਨਾਲ ਨੌਕਰੀ ਹਾਸਿਲ ਕਰਨ ਦੀ ਕੋਸ਼ਿਸ਼ ‘ਚ ਫਸੇ