ਪਾਕਿਸਤਾਨ ‘ਚ 3 ਹਿੰਦੂ ਭੈਣਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ

  • ਪਰਿਵਾਰ ਨੇ ਪਾਕਿਸਤਾਨ ਪੁਲਿਸ ਦਾ ਸਹਿਯੋਗ ਮੰਗਿਆ, ਪਰ ਕੋਈ ਮਦਦ ਨਹੀਂ ਮਿਲੀ,
  • ਪਿਤਾ ਨੇ ਭਾਰਤ ਨੂੰ ਮਾਮਲੇ ‘ਚ ਦਖਲ ਦੇਣ ਅਤੇ ਮਦਦ ਕਰਨ ਦੀ ਕੀਤੀ ਅਪੀਲ,

ਨਵੀਂ ਦਿੱਲੀ, 23 ਜੁਲਾਈ 2023 – ਪਾਕਿਸਤਾਨ ਵਿੱਚ ਘੱਟ-ਗਿਣਤੀ ਸਮੂਹਾਂ ਵਿਰੁੱਧ ਅਪਰਾਧ ਬੇਰੋਕ ਜਾਰੀ ਹਨ। ਪਿਛਲੇ ਦਿਨੀਂ ਕਰੋੜਾਂ ਰੁਪਏ ਦੀ ਜਾਇਦਾਦ ਲਈ ਮੰਦਰ ਨੂੰ ਢਾਹ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਹਿੰਦੂ ਅਤੇ ਸਿੱਖ ਕੁੜੀਆਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਘੱਟ ਗਿਣਤੀ ਵਰਗ ਦੇ ਪੀੜਤ ਪਰਿਵਾਰਾਂ ਨੇ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਵਿਦੇਸ਼ ਮੰਤਰਾਲੇ ਨੂੰ ਦਖ਼ਲ ਦੇਣ ਲਈ ਕਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਧਰਮ ਪਰਿਵਰਤਨ ਦੀ ਇਹ ਘਟਨਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਰਹੀਮ ਯਾਰ ਖਾਨ ਦੀ ਹੈ। ਪੰਜਾਬ ਸੂਬੇ ਦੇ ਸਾਦਿਕਾਬਾਦ ਵਿੱਚ ਰਹਿਣ ਵਾਲੇ ਹਿੰਦੂ ਲਹਿਲਾਰਾਮ ਪੰਹਵਾਰ ਦੀਆਂ 16 ਸਾਲ ਤੋਂ ਘੱਟ ਉਮਰ ਦੀਆਂ 3 ਲੜਕੀਆਂ ਪਰਮੀਸ਼, ਰੋਸ਼ਨੀ ਅਤੇ ਚਾਂਦਨੀ ਨੂੰ ਅਗਵਾ ਕਰ ਲਿਆ ਗਿਆ ਸੀ। ਉਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਸ ਦੀਆਂ ਧੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾਵੇਗਾ।

ਪਰਿਵਾਰ ਨੇ ਪੁਲਿਸ ਦਾ ਸਹਿਯੋਗ ਮੰਗਿਆ, ਪਰ ਕੋਈ ਮਦਦ ਨਹੀਂ ਮਿਲੀ, ਜਿਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਤਿੰਨੇ ਲੜਕੀਆਂ ਉਨ੍ਹਾਂ ਦੇ ਜ਼ਿਲ੍ਹੇ ਤੋਂ 60 ਕਿਲੋਮੀਟਰ ਦੂਰ ਡੇਹਰਕੀ ਵਿੱਚ ਪੀਰ ਮੀਆਂ ਜਾਵੇਦ ਅਹਿਮਦ ਕਾਦਰੀ ਦੇ ਘਰ ਕੈਦ ਹਨ। ਉਸ ਦੀਆਂ ਧੀਆਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿੱਚ ਉਸ ਦੀਆਂ ਧੀਆਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕੀਤਾ ਜਾ ਰਿਹਾ ਹੈ।

ਪਾਕਿਸਤਾਨ ‘ਚ ਪੁਲਿਸ ਪ੍ਰਸ਼ਾਸਨ ਤੋਂ ਮਦਦ ਮੰਗਣ ਤੋਂ ਬਾਅਦ ਵੀ ਇਨਸਾਫ਼ ਨਾ ਮਿਲਣ ਨੂੰ ਦੇਖਦੇ ਹੋਏ ਲਹਿਲਾਰਾਮ ਪੰਹਵਾਰ ਨੇ ਹੁਣ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਰਿਵਾਰ ਉਨ੍ਹਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਪਾਕਿਸਤਾਨ ਦੇ ਇਨ੍ਹਾਂ ਘੱਟ ਗਿਣਤੀ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਸਿਵਲ ਹਸਪਤਾਲ ‘ਚ 2 ਸ਼ੱਕੀ ਕਾਬੂ: ਜੱਚਾ-ਬੱਚਾ ਵਾਰਡ ‘ਚੋਂ ਬੱਚਿਆਂ ਦੀਆਂ ਫੋਟੋਆਂ ਖਿੱਚ ਕੇ ਦੇਣ ਬਦਲੇ ਨਰਸ ਨੂੰ ਦਿੱਤਾ ਪੈਸਿਆਂ ਦਾ ਲਾਲਚ

ਲੁਧਿਆਣਾ ਤੋਂ ਆਪ MLA ਗੁਰਪ੍ਰੀਤ ਗੋਗੀ ਨੇ IAS ਅਫਸਰ ‘ਤੇ ਲਾਏ ਦੁਰਵਿਵਹਾਰ ਦੇ ਇਲਜ਼ਾਮ