ਲੁਧਿਆਣਾ ਤੋਂ ਆਪ MLA ਗੁਰਪ੍ਰੀਤ ਗੋਗੀ ਨੇ IAS ਅਫਸਰ ‘ਤੇ ਲਾਏ ਦੁਰਵਿਵਹਾਰ ਦੇ ਇਲਜ਼ਾਮ

  • ਕਿਹਾ ਮੀਟਿੰਗ ਕਰਨ ਗਏ ਤਾਂ ਅਧਿਕਾਰੀ ਨੇ ਦਫਤਰ ‘ਚੋਂ ਕੱਢਿਆ ਬਾਹਰ,
  • MLA ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਭੇਜੀ ਸ਼ਿਕਾਇਤ

ਲੁਧਿਆਣਾ, 23 ਜੁਲਾਈ 2023 – ਲੁਧਿਆਣਾ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਚੰਡੀਗੜ੍ਹ ਦੇ ਆਈਏਐਸ ਅਧਿਕਾਰੀ ਦਲੀਪ ਕੁਮਾਰ ‘ਤੇ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਾਏ ਹਨ।

ਗੋਗੀ ਨੇ ਕਿਹਾ ਕਿ ਇਹ ਅਧਿਕਾਰੀ ਦਫ਼ਤਰ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾ ਰਿਹਾ ਹੈ। ਜਦੋਂ ਉਹ ਉਦਯੋਗਪਤੀਆਂ ਦੇ ਸਮੂਹ ਨਾਲ ਮੀਟਿੰਗ ਕਰਨ ਲਈ ਗਿਆ ਸੀ ਤਾਂ ਅਧਿਕਾਰੀ ਦਲੀਪ ਨੇ ਉਨ੍ਹਾਂ ਨੂੰ ਇਹ ਕਹਿ ਕੇ ਦਫ਼ਤਰ ‘ਚੋਂ ਬਾਹਰ ਜਾਣ ਲਈ ਕਿਹਾ ਸੀ ਕਿ ਉਹ ਉਦਯੋਗਪਤੀ ਨਹੀਂ ਹਨ। ਸਿਆਸਤਦਾਨ ਮੀਟਿੰਗ ਵਿੱਚ ਨਹੀਂ ਬੈਠ ਸਕਦੇ।

ਉਨ੍ਹਾਂ ਦੱਸਿਆ ਕਿ ਇਸ ਅਧਿਕਾਰੀ ਵੱਲੋਂ ਕੀਤੇ ਮਾੜੇ ਵਤੀਰੇ ਕਾਰਨ ਉਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ਼ਿਕਾਇਤ ਭੇਜ ਦਿੱਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿਧਾਇਕਾਂ ਨਾਲ ਕੋਈ ਮਾੜਾ ਵਿਵਹਾਰ ਨਾ ਹੋਵੇ।

ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਹ ਇੰਡਸਟਰੀਜ਼ ਐਸੋਸੀਏਸ਼ਨ ਦੀ ਟੀਮ ਨਾਲ ਉਦਯੋਗ ਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਮਿਲਣ ਲਈ ਸੈਕਟਰ-17 ਚੰਡੀਗੜ੍ਹ ਗਏ ਸਨ। ਉਥੇ ਜਦੋਂ ਉਹ ਮੀਟਿੰਗ ਵਿੱਚ ਕੁਰਸੀ ’ਤੇ ਬੈਠਣ ਲੱਗੇ ਤਾਂ ਆਈਏਐਸ ਦਲੀਪ ਕੁਮਾਰ ਨੇ ਉਨ੍ਹਾਂ ਨੂੰ ਕਿਹਾ ਕਿ ਇੱਥੋਂ ਚਲੇ ਜਾਓ, ਤੁਹਾਡਾ ਇਸ ਮੀਟਿੰਗ ਨਾਲ ਕੋਈ ਸੰਬੰਧ ਨਹੀਂ ਹੈ। ਇਸ ਕਾਰਨ ਉਸ ਦੀ ਕਾਫੀ ਬੇਇੱਜ਼ਤੀ ਹੋਈ ਹੈ।

ਅਧਿਕਾਰੀ ਨੂੰ ਇਹ ਵੀ ਕਿਹਾ ਗਿਆ ਕਿ ਉਹ ਟੀਮ ਰੀ-ਪ੍ਰਜ਼ੈਂਟ ਕਰ ਰਿਹਾ ਹੈ ਕਿਉਂਕਿ ਉਹ ਪਹਿਲਾਂ ਇੰਡਸਟਰੀ ਦਾ ਚੇਅਰਮੈਨ ਸੀ ਅਤੇ ਹੁਣ ਮੌਜੂਦਾ ਵਿਧਾਇਕ ਹੈ, ਪਰ ਅਧਿਕਾਰੀ ਨੇ ਉਸ ਦੀ ਗੱਲ ਨਹੀਂ ਸੁਣੀ। ਕਿਸੇ ਆਈਏਐਸ ਅਧਿਕਾਰੀ ਦਾ ਇਸ ਤਰ੍ਹਾਂ ਜਨਤਕ ਤੌਰ ‘ਤੇ ਅਪਮਾਨ ਕਰਨਾ ਸਹੀ ਨਹੀਂ ਹੈ। ਕਾਨੂੰਨੀ ਕਾਰਵਾਈ ਕਰਦੇ ਹੋਏ ਉਹ ਇਹ ਸ਼ਿਕਾਇਤ ਭੇਜ ਰਹੇ ਹਨ, ਜਿਸ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਿਆ ਜਾਣਾ ਚਾਹੀਦਾ ਹੈ।

ਗੋਗੀ ਮੰਗ ਕਰਦੇ ਹਨ ਕਿ ਅਜਿਹੇ ਅਧਿਕਾਰੀਆਂ ਦੀ ਡਿਊਟੀ ਉਨ੍ਹਾਂ ਥਾਵਾਂ ‘ਤੇ ਨਾ ਲਗਾਈ ਜਾਵੇ ਜਿੱਥੇ ਪਬਲਿਕ ਡੀਲਿੰਗ ਹੁੰਦੀ ਹੈ। ਜਿਹੜੇ ਅਧਿਕਾਰੀ ਪੰਜਾਬ ਸਰਕਾਰ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਅਜਿਹਾ ਵਿਵਹਾਰ ਕਰ ਰਹੇ ਹਨ, ਫਿਰ ਉਹ ਆਮ ਜਨਤਾ ਨਾਲ ਕੀ ਕਰਦੇ ਹੋਣਗੇ। ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵੀ ਪਤਾ ਲੱਗਾ ਹੈ ਕਿ ਦਫ਼ਤਰ ਵਿੱਚ ਇਸ ਅਧਿਕਾਰੀ ਦਾ ਵਤੀਰਾ ਵੀ ਠੀਕ ਨਹੀਂ ਹੈ। ਇਸ ਕਾਰਨ ਅਧਿਕਾਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨ ‘ਚ 3 ਹਿੰਦੂ ਭੈਣਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ

ਘੱਗਰ ਨੇ ਪੰਜਾਬ ‘ਚ ਤਬਾਹੀ ਮਚਾਈ: ਪਟਿਆਲਾ ਦੇ ਪਿੰਡਾਂ ‘ਚ ਫੇਰ ਭਰਿਆ ਪਾਣੀ