ਮਾਨਸਾ ‘ਚ ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌ+ਤ, ਵੱਡੇ ਭਰਾ ਦੀ ਵੀ ਨਸ਼ੇ ਕਾਰਨ ਹੀ ਹੋਈ ਸੀ ਮੌ+ਤ

ਮਾਨਸਾ, 23 ਜੁਲਾਈ 2023 : ਮਾਨਸਾ ‘ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 9 ਵਾਸੀ ਕੁਲਦੀਪ ਕੁਮਾਰ ਦੀ ਲਾਸ਼ ਦੇਰ ਸ਼ਾਮ ਸ਼ਹਿਰ ਦੇ ਖਾਲਸਾ ਸਕੂਲ ਦੇ ਗਰਾਉਂਡ ਵਿਚੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਸਿਵਿਲ ਹਸਪਤਾਲ ਲਿਜਾਇਆ ਗਿਆ। ਮ੍ਰਿਤਕ ਲੜਕੇ ਦੇ ਮਾਮਾ ਬੁੱਧ ਰਾਮ ਨੇ ਕੁਲਦੀਪ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਦੀ ਵੀ ਪਹਿਲਾਂ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ ਅਤੇ ਸਿਰੋ ਪਿਤਾ ਦਾ ਛਾਇਆ ਉਠ ਜਾਣ ਤੋਂ ਬਾਅਦ ਪਿੱਛੇ ਬੇਟੀ ਅਤੇ ਉਸਦੀ ਮਾਂ ਆਰਥਿਕ ਤੰਗੀ ਵਿੱਚ ਆਪਣਾ ਗੁਜਾਰਾ ਕਰਨ ਲਈ ਮਜ਼ਬੂਰ ਹੈ।

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਤੇ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਨੇ ਕਿਹਾ ਕਿ ਨਸ਼ੇ ਦੀ ਓਵਰਡੋਜ਼ ਦੀ ਭੇਂਟ ਚੜ੍ਹੇ ਨੌਜਵਾਨ ਕੁਲਦੀਪ ਕੁਮਾਰ ਦੀ ਲਾਸ਼ ਨੂੰ ਚੱਲ ਰਹੇ ਧਰਨੇ ਵਿੱਚ ਰੱਖਕੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਮੰਗਿਆ ਜਾਵੇਗਾ। ਉਨ੍ਹਾਂ ਮ੍ਰਿਤਕ ਦੀ ਮਾਤਾ ਅਤੇ ਭੈਣ ਲਈ ਸਰਕਾਰ ਤੋਂ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਗੁਜਾਰੇ ਲਈ ਨੌਕਰੀ ਦੀ ਮੰਗ ਕੀਤੀ।

ਥਾਣਾ ਸਿਟੀ 2 ਦੇ ASI ਕੌਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਹੈ। ਨੌਜਵਾਨ ਕੁਲਦੀਪ ਕੁਮਾਰ ਦੀ ਮੌਤ ਕਿਹੜੇ ਕਾਰਨਾਂ ਨਾਲ ਹੋਈ ਹੈ, ਇਸ ਨੂੰ ਲੈ ਕੇ ਪੋਸਟਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਿਆਨਕ ਸੜਕ ਹਾਦਸੇ ‘ਚ ਬਾਈਕ ਸਵਾਰ ਕੁੜੀ ਦੀ ਧੌਣ ਧੜ ਨਾਲੋਂ ਹੋਈ ਵੱਖ

ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ’ਚ ਪੰਜਾਬ ਸਰਕਾਰ ਕਰ ਰਹੀ ਹੈ ਸਾਜ਼ਿਸ਼ੀ ਦਖ਼ਲਅੰਦਾਜ਼ੀ – SGPC ਪ੍ਰਧਾਨ