ਏਅਰ ਹੋਸਟੇਸ ਗੀਤਿਕਾ ਖੁ+ਦਕੁ+ਸ਼ੀ ਮਾਮਲੇ ‘ਚ ਗੋਪਾਲ ਕਾਂਡਾ ਬਰੀ: 11 ਸਾਲਾਂ ਬਾਅਦ ਆਇਆ ਫੈਸਲਾ

  • ਇਸ ਮਾਮਲੇ ‘ਚ ਹਰਿਆਣਾ ਦੇ ਸਾਬਕਾ ਮੰਤਰੀ ਨੇ 18 ਮਹੀਨੇ ਜੇਲ੍ਹ ਵੀ ਕੱਟੀ

ਹਰਿਆਣਾ, 25 ਜੁਲਾਈ 2023 – ਹਰਿਆਣਾ ਦੀ ਏਅਰ ਹੋਸਟੈੱਸ ਗੀਤਿਕਾ ਖੁਦਕੁਸ਼ੀ ਮਾਮਲੇ ‘ਚ ਦਿੱਲੀ ਦੀ ਰੌਸ ਐਵੇਨਿਊ ਅਦਾਲਤ ਨੇ ਮੰਗਲਵਾਰ ਨੂੰ ਵਿਧਾਇਕ ਗੋਪਾਲ ਕਾਂਡਾ ਨੂੰ ਬਰੀ ਕਰ ਦਿੱਤਾ ਹੈ। ਕਾਂਡਾ ਮਾਮਲੇ ਦਾ ਮੁੱਖ ਮੁਲਜ਼ਮ ਸੀ। ਕਾਂਡਾ ਹਰਿਆਣਾ ਦੇ ਗ੍ਰਹਿ ਰਾਜ ਮੰਤਰੀ ਰਹਿ ਚੁੱਕੇ ਹਨ।

ਇਸ ਮਾਮਲੇ ਵਿੱਚ ਉਹ 18 ਮਹੀਨੇ ਜੇਲ੍ਹ ਵੀ ਕੱਟ ਚੁੱਕਾ ਹੈ। 11 ਸਾਲ ਬਾਅਦ ਆਏ ਇਸ ਫੈਸਲੇ ‘ਤੇ ਜਦੋਂ ਉਨ੍ਹਾਂ ਦਾ ਪ੍ਰਤੀਕਰਮ ਪੁੱਛਿਆ ਗਿਆ ਤਾਂ ਉਨ੍ਹਾਂ ਹੱਥ ਜੋੜ ਕੇ ਕੁਝ ਨਹੀਂ ਕਿਹਾ।

ਹਾਲਾਂਕਿ ਬਾਅਦ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਗੋਪਾਲ ਕਾਂਡਾ ਨੇ ਕਿਹਾ, ”ਮੇਰੇ ਖਿਲਾਫ ਇਕ ਵੀ ਸਬੂਤ ਜਾਂ ਹੋਰ ਕੁਝ ਵੀ ਨਹੀਂ ਸੀ। ਇਹ ਸਾਰਾ ਕੁੱਝ ਮੈਨੂੰ ਫਸਾਉਣ ਲਈ ਬਣਾਇਆ ਗਿਆ ਸੀ। ਕਿਸ ਸੋਚ ਨਾਲ ਅਤੇ ਕਿਉਂ ਬਣਾਇਆ ਗਿਆ ਸੀ ? ਇਸ ਬਾਰੇ ਅਦਾਲਤ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ। ਇਹ ਸਭ ਦੇ ਸਾਹਮਣੇ ਹੈ।

ਗੋਪਾਲ ਕਾਂਡਾ ਦੇ ਵਕੀਲ ਆਰਐਸ ਮਲਿਕ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਦੇ ਖਿਲਾਫ ਪਹਿਲੇ ਦਿਨ ਤੋਂ ਕੋਈ ਸਬੂਤ ਨਹੀਂ ਸੀ। ਕਾਂਡਾ ਦੇ ਨਾਲ ਹੀ ਉਸ ਦੀ ਐਮਡੀਐਲਆਰ ਕੰਪਨੀ ਦੀ ਮੈਨੇਜਰ ਅਰੁਣਾ ਚੱਢਾ ਨੂੰ ਵੀ ਇਸ ਕੇਸ ਵਿੱਚ ਬਰੀ ਕਰ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਗੀਤਿਕਾ ਦੇ ਭਰਾ ਅੰਕਿਤ ਨੇ ਕਿਹਾ ਕਿ ਮੈਂ ਫਿਲਹਾਲ ਗੱਲ ਕਰਨ ਦੀ ਸਥਿਤੀ ‘ਚ ਨਹੀਂ ਹਾਂ। ਬਸ ਸੋਚ ਰਹੇ ਹੋ ਕਿ ਅੱਗੇ ਕੀ ਕਰਨਾ ਹੈ ?

ਗੋਪਾਲ ਕਾਂਡਾ ਦਾ ਸਿਆਸੀ ਭਵਿੱਖ ਇਸ ਫੈਸਲੇ ‘ਤੇ ਟਿਕਿਆ ਹੋਇਆ ਸੀ। ਜੇਕਰ ਉਸ ਨੂੰ ਦੋਸ਼ੀ ਠਹਿਰਾਇਆ ਜਾਂਦਾ ਤਾਂ ਉਹ ਵਿਧਾਇਕ ਦਾ ਅਹੁਦਾ ਗੁਆ ਸਕਦਾ ਸੀ।

ਗੀਤਿਕਾ ਵਿਧਾਇਕ ਕਾਂਡਾ ਦੀ ਏਅਰਲਾਈਨਜ਼ ‘ਚ ਏਅਰ ਹੋਸਟੈੱਸ ਵਜੋਂ ਕੰਮ ਕਰਦੀ ਸੀ। ਉਸਨੇ 23 ਸਾਲ ਦੀ ਉਮਰ ਵਿੱਚ 5 ਅਗਸਤ 2012 ਨੂੰ ਅਸ਼ੋਕ ਵਿਹਾਰ, ਦਿੱਲੀ ਵਿੱਚ ਆਪਣੇ ਹੀ ਫਲੈਟ ਵਿੱਚ ਖੁਦਕੁਸ਼ੀ ਕਰ ਲਈ ਸੀ। ਗੀਤਿਕਾ ਦੇ ਪਰਿਵਾਰ ਨੇ ਗੋਪਾਲ ‘ਤੇ ਗੀਤਿਕਾ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਅਤੇ ਉਸ ਦੀ ਮੌਤ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

What do you think?

Comments

Leave a Reply

Your email address will not be published. Required fields are marked *

Loading…

0

ਔਰਤ ਦੇ ਗਲੇ ‘ਚੋਂ ਚੇਨ ਖੋ ਕੇ ਭੱਜ ਰਹੇ 2 ਲੁਟੇਰਿਆਂ ਦੀ ਲੋਕਾਂ ਨੇ ਫੜ ਕੇ ਕੀਤੀ ਛਿੱਤਰ-ਪਰੇਡ

ਛਾਪਾ ਮਾਰਨ ਗਈ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਵਿਚਲੇ ਧੱਕਾ-ਮੁੱਕੀ, NDPS ਐਕਟ ਦੇ ਵਾਂਟੇਡ ਦੇ ਘਰ ਗਈ ਸੀ ਟੀਮ