- ਬੇਟੇ ਨੇ ਕਿਹਾ- ਘਰ ਦੇ ਬਾਹਰ ਕੁਝ ਲੜਕਿਆਂ ਨੂੰ ਚਿੱਟਾ ਵੇਚਣ ਤੋਂ ਰੋਕਿਆ ਤੇ ਰੌਲਾ ਪਾਇਆ ਤਾਂ ਕੀਤੀ ਕੁੱਟਮਾਰ
ਲੁਧਿਆਣਾ, 26 ਜੁਲਾਈ 2023 – ਲੁਧਿਆਣਾ ਜ਼ਿਲ੍ਹੇ ਦੇ ਖੁੱਡ ਇਲਾਕੇ ਵਿੱਚ ਦੋ ਨੌਜਵਾਨਾਂ ਵੱਲੋਂ ਇੱਕ ਬਜ਼ੁਰਗ ਔਰਤ ਅਤੇ ਉਸਦੇ ਪੁੱਤਰ ਦੀ ਕੁੱਟਮਾਰ ਕੀਤੀ ਗਈ। ਉਸ ਦੇ ਲੜਕੇ ਨੇ ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਦਾਖਲ ਕਰ ਲਿਆ। ਹਮਲਾ ਕਰਨ ਵਾਲੇ ਬਾਹਰੀ ਨਹੀਂ ਬਲਕਿ ਬਜ਼ੁਰਗ ਔਰਤ ਦੇ ਰਿਸ਼ਤੇਦਾਰ ਹਨ। ਦੂਜੇ ਪੱਖ ਨੇ ਇਸ ਲੜਾਈ ਵਿੱਚ ਆਪਣਾ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ।
ਨੌਜਵਾਨਾਂ ਨੇ ਬਜ਼ੁਰਗ ਔਰਤ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਈ। ਜ਼ਖਮੀ ਔਰਤ ਦੀ ਪਛਾਣ ਕਸ਼ਮਾ ਰਾਣੀ (65) ਵਜੋਂ ਹੋਈ ਹੈ। ਉਸ ਦੇ ਬੇਟੇ ਬੌਬੀ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਖਾਣਾ ਖਾਣ ਲੱਗਾ ਹੀ ਸੀ ਕਿ ਦੋ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਇਹ ਹਮਲਾ ਨੌਜਵਾਨਾਂ ਨੂੰ ਚਿੱਟਾ ਵੇਚਣ ਤੋਂ ਰੋਕਣ ਕਾਰਨ ਕੀਤਾ ਗਿਆ ਹੈ।
ਬੌਬੀ ਅਨੁਸਾਰ ਦੋਵੇਂ ਨੌਜਵਾਨ ਉਨ੍ਹਾਂ ਦੇ ਘਰ ਨੇੜੇ ਹੀ ਚਿੱਟੇ ਦੇ ਨਸ਼ਾ ਕਰਦੇ ਹਨ ਅਤੇ ਉਹ ਨਸ਼ਾ ਵੀ ਵੇਚਦੇ ਹਨ। ਇਸ ਦੌਰਾਨ ਉਹ ਘਰ ਦੇ ਆਸ-ਪਾਸ ਗਾਲ੍ਹਾਂ ਕੱਢਦੇ ਫਿਰਦੇ ਰਹਿੰਦੇ ਹਨ। ਉਨ੍ਹਾਂ ਨੂੰ ਆਪਣੇ ਕਮਰੇ ਦੇ ਸਾਹਮਣੇ ਗਾਲ੍ਹਾਂ ਆਦਿ ਨਾ ਦੇਣ ਲਈ ਕਿਹਾ। ਦੋਵੇਂ ਨੌਜਵਾਨ ਦਾਲ ਮੰਡੀ ‘ਚ ਆਟੋ ਚਲਾਉਣ ਦਾ ਕੰਮ ਕਰਦੇ ਹਨ, ਪਰ ਉਨ੍ਹਾਂ ਦੇ ਰੋਕਣ ‘ਤੇ ਉਨ੍ਹਾਂ ਨੇ ਦੁਸ਼ਮਣੀ ਰੱਖਣੀ ਸ਼ੁਰੂ ਕਰ ਦਿੱਤੀ।
ਪਿਛਲੇ ਦਿਨੀਂ ਵੀ ਪੀੜਤਾਂ ਦੀ ਇਨ੍ਹਾਂ ਦੋਵਾਂ ਨੌਜਵਾਨਾਂ ਨਾਲ ਝਗੜਾ ਹੋ ਚੁੱਕਾ ਹੈ, ਕਿਉਂਕਿ ਇਹ ਉਨ੍ਹਾਂ ਦੇ ਘਰ ਅੱਗੇ ਚਿੱਟਾ ਵੇਚਦੇ ਹਨ। ਜਦੋਂ ਵੀ ਉਹ ਉਹਨਾਂ ਨੂੰ ਰੋਕਦੇ ਹਨ ਤਾਂ ਉਹ ਗਾਲ੍ਹਾਂ ਕੱਢਦੇ ਹਨ। ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।