ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ 9 ਮੁਕੱਦਮੇ ਦਰਜ ਕਰਕੇ 11 ਮੁਲਜ਼ਮਾਂ ਨੂੰ ਕੀਤਾ ਕਾਬੂ

  • 120 ਨਸ਼ੀਲੀ ਗੋਲੀਆਂ, 24 ਗ੍ਰਾਂਮ ਹੈਰੋਇਨ , 1 ਕਿਲੋ 700 ਗ੍ਰਾਂਮ ਗਾਂਜਾਂ ਕੀਤਾ ਬਰਾਮਦ
  • ਆਬਕਾਰੀ ਐਕਟ ਤਹਿਤ 1 ਮੁਕੱਦਮਾਂ ਦਰਜ ਕਰਕੇ 1 ਵਿਅਕਤੀ ਨੂੰ ਕਾਬੂ ਕਰਕੇ 40 ਲੀਟਰ ਲਾਹਣ, 535 PREGABALIN ਕੈਪਸੂਲ ਅਤੇ 200 ਸਿਗਨੈਚਰ ਕੈਪਸੂਲ ਕੀਤੇ ਬਰਾਮਦ

ਮਾਨਸਾ ,26 ਜੁਲਾਈ 2023 : ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਦੁਆਰਾ ਨਸ਼ਿਆਂ ਪ੍ਰਤੀ ਜੀਰੋ ਸ਼ਹਿਨਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ।

ਜਿਸਦੇ ਮੱਦੇਨਜ਼ਰ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਸਪੈਸ਼ਲ਼ ਕਾਰਡਨ ਐਂਡ ਸਰਚ ਅਪਰੇਸ਼ਨ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤੇ ਜਿਲ੍ਹਾ ਮਾਨਸਾ ਅੰਦਰ ਵੱਖ-ਵੱਖ ਥਾਣਿਆਂ ਦੀਆਂ ਨਸ਼ਾ ਪ੍ਰਭਾਵਿਤ ਥਾਵਾਂ ਤੇ ਸਰਚ ਕੀਤੀ ਜਾ ਰਹੀ ਹੈ।

ਇਸ ਸਪੈਸ਼ਲ ਸਰਚ ਅਪਰੇਸ਼ਨ ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 9 ਮੁਕੱਦਮੇ ਦਰਜ ਕਰਕੇ 11 ਵਿਅਕਤੀਆਂ ਨੂੰ ਕਾਬੂ ਕਰਕੇ 24 ਗਾ੍ਰਮ ਹੈਰੋਇਨ (ਚਿੱਟਾ),1 ਕਿਲੋ 700 ਗ੍ਰਾਮ ਗਾਂਜਾਂ,120 ਨਸ਼ੀਲੀਆਂ ਗੋਲੀਆਂ,200 ਸਿਗਨੈਚਰ ਕੈਪਸੂਲ, 535 PREGABALIN ਕੈਪਸੂਲ ਬਰਾਮਦ ਕੀਤੇ ਗਏ ਹਨ।

ਆਬਕਾਰੀ ਐਕਟ ਤਹਿਤ 1 ਮੁਕੱਦਮਾ ਦਰਜ ਕਰਕੇ 40 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ।ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ ਵੱਖ ਥਾਣਿਆ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ।

ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾ ਸਬੰਧੀ ਜਾਗਰੂਕ ਕਰਨ ਲਈ ਡਾ. ਨਾਨਕ ਸਿੰਘ ਐਸ.ਐਸ.ਪੀ. ਮਾਨਸਾ ਵੱਲੋਂ ਥਾਣਾ ਝੁਨੀਰ ਦੇ ਪਿੰਡ ਲਾਲਿਆਵਾਲੀ ਵਿਖੇ ਪਬਲਿਕ ਮੀਟਿੰਗ ਕੀਤੀ ਗਈ ਉਹਨਾਂ ਵੱਲੋਂ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਆਪਣੇ ਆਲੇ-ਦੁਆਲੇ ਨਸ਼ਿਆ ਦੀ ਗੈਰ-ਕਾਨੂੰਨੀ ਵਰਤੋਂ/ਵਿਕਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਪੁਲਿਸ ਹੈਲਪਲਾਇਨ ਨੰਬਰ 112, ਹੈਲਪਲਾਈਨ ਨੰਬਰ 181, ਮੋਬਾਇਲ ਨੰਬਰ 9780125100 ਅਤੇ ਈਮੇਲ Id- dpo.mns.police@punjab.gov.in ਤੇ ਕਿਸੇ ਵੀ ਸਮੇ ਦਿੱਤੀ ਜਾਂ ਸਾਂਝੀ ਕੀਤੀ ਜਾ ਸਕਦੀ ਹੈ ਅਤੇ ਸੂਚਨਾਂ ਦੇਣ ਵਾਲੇ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਦੀ ਬਜਾਏ ਪੜ੍ਹਾਈ ਵੱਲ ਪ੍ਰੇਰਿਤ ਕਰਨਾ ,ਜਿਲ੍ਹਾ ਅੰਦਰ ਨਸ਼ਿਆ ਦਾ ਖਾਤਮਾ ਕਰਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੀ ਹਰ ਇੱਕ ਨਾਗਰਿਕ ਦਾ ਮੁਢਲਾ ਫਰਜ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CM ਮਾਨ ਵੱਲੋਂ ਨੌਕਰੀ ਦੌਰਾਨ ਹਾਦਸੇ ਵਿਚ ਮਾਰੇ ਜਾਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗਰਾਂਟ ਸ਼ੁਰੂ ਕਰਨ ਦਾ ਐਲਾਨ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਇਸ ਜ਼ਿਲ੍ਹੇ ‘ਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ