ਤਹਿਸੀਲਾਂ ਵਿੱਚ ਹੜਤਾਲ ਹੋਈ ਸਮਾਪਤ, ਰਜਿਸਟਰੀਆਂ ਦਾ ਕੰਮ ਹੋਇਆ ਸ਼ੁਰੂ

ਫਿਰੋਜ਼ਪੁਰ, 28 ਜੁਲਾਈ 2023 – ਤਹਿਸੀਲਾਂ ਵਿੱਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨੇ ਹੜਤਾਲ ਸਮਾਪਤ ਕਰ ਦਿੱਤੀ ਹੈ। ਜਿਸ ਤੋਂ ਬਾਅਦ ਹੁਣ ਰਜਿਸਟਰੀਆਂ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।

ਅਸਲ ‘ਚ ਵਿੱਚ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਡਾ ਅਤੇ ਮੁਲਾਜ਼ਮਾਂ ਦੀ ਆਪਸੀ ਖਿੱਚੋਤਾਣ ਕਾਰਨ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਚਲੇ ਗਏ ਸਨ ਪਰ ਵਿਧਾਇਕ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਪਾਉਣ ਤੋਂ ਬਾਅਦ ਮੁਲਾਜ਼ਮ ਹੜਤਾਲ ’ਤੇ ਵਾਪਸ ਚਲੇ ਗਏ ਅਤੇ ਅੱਜ ਤਹਿਸੀਲਦਾਰ ਨਾਇਬ ਤਹਿਸੀਲਦਾਰ ਵੀ ਦਫ਼ਤਰਾਂ ਵਿੱਚ ਪਰਤ ਆਏ ਹਨ ਅਤੇ ਕੰਮ ਸ਼ੁਰੂ ਹੋ ਗਿਆ ਹੈ, ਫਿਰੋਜ਼ਪੁਰ ਦੇ ਤਹਿਸੀਲਦਾਰ ਦਫ਼ਤਰ ਵਿੱਚ ਰਜਿਸਟਰੀਆਂ ਸ਼ੁਰੂ ਹੋ ਗਈਆਂ ਹਨ।

ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਇਹ ਹੜਤਾਲ ਕਈ ਦਿਨਾਂ ਤੱਕ ਚੱਲੀ ਸੀ। ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

12500 ਕੱਚੇ ਅਧਿਆਪਕ ਕੀਤੇ ਪੱਕੇ, CM ਮਾਨ ਨੇ ਵੰਡੇ ਪੱਕੀ ਨੌਕਰੀ ਦੇ ਨਿਯੁਕਤੀ ਪੱਤਰ

ਸਿੱਧੂ ਮੂਸੇਵਾਲਾ ਕ+ਤ+ਲ ਕੇਸ ‘ਚ ਦੋਸ਼ ਤੈਅ: ਪਿਤਾ ਨੇ ਕਿਹਾ- ਉਮੀਦ ਹੈ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਅਤੇ ਕੇਸ ਲਟਕੇਗਾ ਨਹੀਂ