- ਜੇਪੀ ਨੱਡਾ ਨੇ ਆਪਣੀ ਟੀਮ ‘ਚ 38 ਲੀਡਰਾਂ ਨੂੰ ਲਿਆ
- ਪੰਜਾਬ ਤੋਂ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਕੌਮੀ ਸਕੱਤਰ ਡਾ: ਨਰਿੰਦਰ ਸਿੰਘ ਰੈਨਾ ਨੂੰ ਮਿਲੀ ਥਾਂ
ਨਵੀਂ ਦਿੱਲੀ, 29 ਜੁਲਾਈ 2023 – ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸ਼ਨੀਵਾਰ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ। ਕੇਂਦਰੀ ਅਹੁਦੇਦਾਰਾਂ ਦੀ ਸੂਚੀ ਵਿੱਚ ਕੁੱਲ 38 ਨਾਂ ਹਨ। ਇਸ ਅਨੁਸਾਰ ਬੀ.ਐਲ ਸੰਤੋਸ਼ ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਬਣੇ ਰਹਿਣਗੇ। ਇਸ ਦੇ ਨਾਲ ਹੀ ਸ਼ਿਵਪ੍ਰਕਾਸ਼ ਨੂੰ ਰਾਸ਼ਟਰੀ ਸਹਿ-ਸੰਗਠਨ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਸਾਬਕਾ ਮੁੱਖ ਮੰਤਰੀਆਂ ਵਿੱਚ ਡਾ: ਰਮਨ ਸਿੰਘ, ਵਸੁੰਧਰਾ ਰਾਜੇ, ਰਘੁਵਰ ਦਾਸ ਨੂੰ ਰਾਸ਼ਟਰੀ ਉਪ-ਪ੍ਰਧਾਨ ਬਣਾਇਆ ਗਿਆ ਹੈ। ਮੱਧ ਪ੍ਰਦੇਸ਼ ਤੋਂ ਸੌਦਾਨ ਸਿੰਘ ਨੂੰ ਰਾਸ਼ਟਰੀ ਮੀਤ ਪ੍ਰਧਾਨ, ਕੈਲਾਸ਼ ਵਿਜੇਵਰਗੀਆ ਨੂੰ ਅਤੇ ਅਰੁਣ ਸਿੰਘ ਨੂੰ ਰਾਸ਼ਟਰੀ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਰਾਜੇਸ਼ ਅਗਰਵਾਲ ਨੂੰ ਖਜ਼ਾਨਚੀ ਅਤੇ ਨਰੇਸ਼ ਬਾਂਸਲ ਨੂੰ ਸਹਿ-ਖਜ਼ਾਨਚੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਸੂਚੀ ‘ਚ ਖਾਸ ਗੱਲ ਇਹ ਹੈ ਕਿ ਕਾਂਗਰਸ ਤੋਂ ਭਾਜਪਾ ‘ਚ ਆਏ ਅਨਿਲ ਐਂਟਨੀ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕਾਂਗਰਸ ਤੋਂ ਆਏ ਅਨਿਲ ਐਂਟਨੀ ਨੂੰ ਰਾਸ਼ਟਰੀ ਸਕੱਤਰ ਬਣਾਇਆ ਗਿਆ ਹੈ। ਅਨਿਲ ਕਾਂਗਰਸ ਨੇਤਾ ਏਕੇ ਐਂਟਨੀ ਦਾ ਪੁੱਤ ਹੈ।
ਉਥੇ ਹੀ ਪੰਜਾਬ ਤੋਂ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਕੌਮੀ ਸਕੱਤਰ ਡਾ: ਨਰਿੰਦਰ ਸਿੰਘ ਰੈਨਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।