ਘਰੋਂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਨਿਕਲਿਆ, ਰੇਲਵੇ ਸਟੇਸ਼ਨ ‘ਤੇ ਟ੍ਰੇਨ ਥੱਲੇ ਆਉਣ ਨਾਲ ਹੋਈ ਮੌ+ਤ

ਗੁਰਦਾਸਪੁਰ, 29 ਜੁਲਾਈ 2023 – ਬਟਾਲਾ ਦੇ 70 ਸਾਲਾਂ ਦੇ ਵਿਅਕਤੀ ਮੰਗਤ ਰਾਮ ਦੀ ਅੱਜ ਬਟਾਲਾ ਰੇਲਵੇ ਸਟੇਸ਼ਨ ਤੇ ਟ੍ਰੇਨ ਦੀ ਚਪੇਟ ਚ ਆਉਣ ਕਾਰਨ ਮੌਤ ਹੋ ਗਈ | ਉਥੇ ਹੀ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਪਰਿਵਾਰ ਮੁਤਾਬਿਕ ਮੰਗਤ ਰਾਮ ਸਵੇਰੇ ਘਰੋਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਨੱਤਮਸਤਕ ਹੋਣ ਨਿਕਲਿਆ ਸੀ ਅਤੇ ਬਟਾਲਾ ਰੇਲਵੇ ਸਟੇਸ਼ਨ ਤੇ ਪਹੁਚਿਆ ਅਤੇ ਟਿਕਟ ਵੀ ਲੈ ਲਈ ਅਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਜਿਵੇ ਪਲੇਟਫਾਰਮ ਤੇ ਖੜਾ ਹੋਇਆ ਤਾ ਟ੍ਰੇਨ ਆਉਣ ਦੀ ਸੂਚਨਾ ਸੁਣਦੇ ਜਿਵੇਂ ਹੀ ਪਲੇਟਫਾਰਮ ਤੋਂ ਉਤਰ ਦੂਸਰੇ ਰੇਲਵੇ ਟਰੈਕ ਤੇ ਕਰਾਸ ਕਰ ਰਿਹਾ ਸੀ ,ਉਥੇ ਹੀ ਦੂਸਰੇ ਪਾਸੇ ਇਕ ਹੋਰ ਟ੍ਰੇਨ ਅੰਮਿ੍ਤਸਰ ਤੋਂ ਪਠਾਨਕੋਟ ਜਾ ਰਹੀ ਰਾਵੀ ਐਕਸਪ੍ਰੈਸ ਥੱਲੇ ਆਉਣ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ ਅਤੇ ਮੰਗਤ ਦੀ ਮੌਕੇ ਤੇ ਹੀ ਮੌਤ ਹੋ ਗਈ।

ਉਥੇ ਹੀ ਰੇਲਵੇ ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ਚ ਲੈ ਸਿਵਲ ਹਸਪਤਾਲ ਬਟਾਲਾ ਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਉਥੇ ਹੀ ਪੁਲਿਸ ਅਧਕਾਰੀ ਨੇ ਦੱਸਿਆ ਕਿ ਉਹਨਾਂ ਵਲੋਂ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ |

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਲਾਜ ਨਾਲੋਂ ਪ੍ਰਹੇਜ਼ ਚੰਗਾ: ਲੋੜੀਂਦੀਆਂ ਸਾਵਧਾਨੀਆਂ ਸਾਨੂੰ ਡੇਂਗੂ ਤੋਂ ਰੱਖ ਸਕਦੀਆਂ ਨੇ ਦੂਰ

ਪੰਜਾਬ ਕੈਬਨਿਟ ਵੱਲੋਂ ਆਟਾ/ਕਣਕ ਦੀ ਲਾਭਪਾਤਰੀਆਂ ਦੇ ਘਰਾਂ ਵਿੱਚ ਪਹੁੰਚ ਲਈ ਨਵੀਂ ਪ੍ਰਣਾਲੀ ਨੂੰ ਪ੍ਰਵਾਨਗੀ, ਪੜ੍ਹੋ ਹੋਰ ਕਿਹੜੇ ਫੈਸਲੇ ਲਏ