ਲੁਧਿਆਣਾ ਪੁਲਿਸ ਨੇ ਸੁਲਝਾਇਆ ਕ+ਤ+ਲ ਕਾਂਡ: 7 ਗ੍ਰਿਫਤਾਰ, 2 ਦੋਸ਼ੀ ਅਜੇ ਵੀ ਫਰਾਰ

  • ਕੁੱਟ-ਕੁੱਟ ਕੇ ਕੀਤੀ ਸੀ ਹੱ+ਤਿਆ
  • ਲਾਸ਼ ਨੂੰ ਕੱਪੜੇ ‘ਚ ਲਪੇਟ ਕੇ ਸੁੱਟਿਆ ਸੀ ਨਹਿਰ ‘ਚ

ਲੁਧਿਆਣਾ, 1 ਅਗਸਤ 2023 – ਲੇਬਰ ਕੁਆਰਟਰ ਵਿੱਚ ਦਾਖਲ ਹੋਏ ਇੱਕ ਸ਼ੱਕੀ ਵਿਅਕਤੀ ਦੇ ਕਤਲ ਦੇ ਮਾਮਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 2 ਦੋਸ਼ੀ ਅਜੇ ਫਰਾਰ ਹਨ। ਦੋ ਦਿਨ ਪਹਿਲਾਂ ਕੁਝ ਲੋਕਾਂ ਨੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਕੱਪੜੇ ‘ਚ ਲਪੇਟ ਕੇ ਜਗਰਾਓਂ ਦੇ ਪਿੰਡ ਕੋਠੇ ਖੰਜੂਰਾਂ ਨੇੜੇ ਨਹਿਰ ‘ਚ ਸੁੱਟ ਦਿੱਤਾ ਗਿਆ ਸੀ।

ਥਾਣਾ ਸਿਟੀ ਜਗਰਾਉਂ ਦੀ ਪੁਲੀਸ ਨੇ ਲੇਬਰ ਕੁਆਰਟਰ ਦੇ ਮਾਲਕ ਜੋ ਕਿ ਗਵਾਹ ਵੀ ਹੈ, ਦੀ ਸ਼ਿਕਾਇਤ ’ਤੇ 9 ਮਜ਼ਦੂਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਲਾਸ਼ ਬਰਾਮਦ ਹੋਣ ਤੋਂ ਬਾਅਦ ਪੁਲੀਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਿਅਕਤੀ ਦਾ ਕਤਲ 9 ਵਿਅਕਤੀਆਂ ਨੇ ਕੀਤਾ ਹੈ। ਇਨ੍ਹਾਂ ਵਿੱਚੋਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 2 ਦੋਸ਼ੀਆਂ ਦੀ ਭਾਲ ਜਾਰੀ ਹੈ।

ਮੁਲਜ਼ਮਾਂ ਦੀ ਪਛਾਣ ਵਰਿੰਦਰ ਕੁਮਾਰ, ਸਾਜਨ ਕੁਮਾਰ, ਰਣਜੀਤ ਸਕਸੈਨਾ, ਪੱਪੂ ਕੁਮਾਰ, ਰੌਸ਼ਨ ਕੁਮਾਰ, ਰਾਹੁਲ ਵਜੋਂ ਹੋਈ ਹੈ, ਇੱਕ ਨਾਬਾਲਗ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ 2 ਲੋਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਰਾਰ ਮੁਲਜ਼ਮਾਂ ਦੀ ਪਛਾਣ ਅਨਿਲ ਅਤੇ ਰਣਜੀਤ ਵਜੋਂ ਹੋਈ ਹੈ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਫੜੇ ਗਏ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਸ਼ੱਕੀ ਵਿਅਕਤੀ ‘ਤੇ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੂੰ ਸ਼ਿਕਾਇਤ ਦੇਣ ਦੀ ਬਜਾਏ ਉਸ ਦੀ ਲਾਸ਼ ਨੂੰ ਕੱਪੜੇ ‘ਚ ਲਪੇਟ ਕੇ ਐਕਟਿਵਾ ‘ਤੇ ਲੱਦ ਕੇ ਕੋਠੇ ਖੰਜੂਰਾਂ ਰੋਡ, ਜਗਰਾਉਂ ‘ਤੇ ਖੇਤਾਂ ਨੂੰ ਜਾਂਦੀ ਕੱਚੀ ਸੜਕ ‘ਤੇ ਖੇਤੀ ਦੇ ਸੰਦ ਬਣਾਉਣ ਵਾਲੀ ਫੈਕਟਰੀ ਦੇ ਪਿੱਛੇ ਸੁੱਟ ਦਿੱਤਾ ਗਿਆ।

ਸ਼ਿਕਾਇਤਕਰਤਾ ਰਾਮਨਾਥ ਯਾਦਵ ਵੱਲੋਂ ਪੁਲੀਸ ਨੂੰ ਦੱਸਿਆ ਗਿਆ ਕਿ 27 ਜੁਲਾਈ ਨੂੰ ਉਸ ਨੂੰ ਉਸ ਦੇ ਕਿਰਾਏਦਾਰ ਰਾਹੁਲ ਦਾ ਫੋਨ ਆਇਆ, ਜਿਸ ਨੇ ਉਸ ਨੂੰ ਸੂਚਨਾ ਦਿੱਤੀ ਕਿ ਕੋਈ ਅਣਪਛਾਤਾ ਵਿਅਕਤੀ ਚੋਰੀ ਦੀ ਨੀਅਤ ਨਾਲ ਕੁਆਰਟਰ ਵਿੱਚ ਦਾਖਲ ਹੋਇਆ ਹੈ। ਉਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਮਜ਼ਦੂਰਾਂ ਨੇ ਲਾਲ ਰੰਗ ਦੀ ਟੀ-ਸ਼ਰਟ ਅਤੇ ਪ੍ਰਿੰਟਿਡ ਨਿੱਕਰ ਪਹਿਨੇ ਇਕ ਵਿਅਕਤੀ ਦੀ ਕੁੱਟਮਾਰ ਕੀਤੀ। ਉਨ੍ਹਾਂ ਮਜ਼ਦੂਰਾਂ ਨੂੰ ਕੁੱਟਮਾਰ ਕਰਨ ਤੋਂ ਰੋਕਿਆ ਅਤੇ ਘਰ ਪਰਤਣ ਤੋਂ ਪਹਿਲਾਂ ਪੁਲੀਸ ਨੂੰ ਸੂਚਿਤ ਕਰਨ ਲਈ ਕਿਹਾ।

ਰਾਮਨਾਥ ਯਾਦਵ ਨੇ ਦੱਸਿਆ ਕਿ ਉਸ ਨੇ ਇਕ ਵਟਸਐਪ ਗਰੁੱਪ ਵਿਚ ਲਾਸ਼ ਦੀਆਂ ਤਸਵੀਰਾਂ ਦੇਖੀਆਂ, ਜਿਸ ਵਿਚ ਦੱਸਿਆ ਗਿਆ ਕਿ ਪੁਲਸ ਨੂੰ ਪਿੰਡ ਕੋਠੇ ਖੰਜੂਰਾਂ ਰੋਡ ‘ਤੇ ਇਕ ਨਹਿਰ ਨੇੜੇ ਇਕ ਅਣਪਛਾਤੀ ਲਾਸ਼ ਮਿਲੀ ਹੈ। ਉਨ੍ਹਾਂ ਨੇ ਲਾਸ਼ ਦੀ ਪਛਾਣ ਉਸੇ ਸ਼ੱਕੀ ਵਿਅਕਤੀ ਵਜੋਂ ਕੀਤੀ ਜਿਸ ਨੂੰ ਉਸ ਦੇ ਕਿਰਾਏਦਾਰਾਂ ਨੇ ਕੁੱਟਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਹਾਰਾਸ਼ਟਰ ਦੇ ਠਾਣੇ ‘ਚ ਮਜ਼ਦੂਰਾਂ ‘ਤੇ ਡਿੱਗੀ ਮਸ਼ੀਨ, 16 ਦੀ ਮੌ+ਤ

ਮੂਸੇਵਾਲਾ ਕ+ਤਲਕਾਂ+ਡ ਦੇ ਮਾਸਟਰਮਾਈਂਡ ਸਚਿਨ ਥਾਪਨ ਨੂੰ ਲਿਆਂਦਾ ਜਾਵੇਗਾ ਭਾਰਤ: ਗੈਂਗਸਟਰ ਲਾਰੈਂਸ ਦਾ ਹੈ ਭਾਣਜਾ