- 2 ਮੁੱਖ ਦੋਸ਼ੀਆਂ ਪਾਸੋਂ ਪਹਿਲਾਂ ਹੀ 01 ਕਿਲੋ 200 ਗ੍ਰਾਮ ਹੈਰੋਇਨ, 03 ਪਿਸਟਲ, 260 ਕਾਰਤੂਸ ਅਤੇ 1,40,000/- ਰੁਪਏ ਦੀ ਡਰੱਗ ਮਨੀ ਹੋਈ ਸੀ ਬ੍ਰਾਮਦ
ਨਵਾਂਸ਼ਹਿਰ, 03 ਅਗਸਤ 2023 – ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਡਾ. ਅਖਿਲ ਚੌਧਰੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਦੀ ਅਗਵਾਈ ਹੇਠ ਮੁਕੱਦਮਾ ਨੰਬਰ 106 ਮਿਤੀ 28-07-2023 ਅ/ਧ 21/29 ਐਨ.ਡੀ.ਪੀ.ਐਸ ਐਕਟ ਅਤੇ 25(6) ਅਸਲਾ ਐਕਟ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਵਿੱਚ ਖਤਰਨਾਕ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆਂ ਨੂੰ ਸੈਂਟਰਲ ਜੇਲ੍ਹ, ਅੰਮ੍ਰਿਤਸਰ ਤੋਂ ਪ੍ਰੋਡੰਕਸ਼ਨ ਤੇ ਲਿਆ ਕੇ ਪੁਲਿਸ ਰਿਮਾਂਡ ਦੋਰਾਨ ਹੋਰ ਪਿਸਟਲ ਅਤੇ ਜਿੰਦਾ ਰੋਦ ਬ੍ਰਾਮਦ ਕੀਤੇ ਹਨ।
ਡਾ. ਅਖਿਲ ਚੌਧਰੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਭਸ ਨਗਰ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮਿਤੀ 28-07-2023 ਨੂੰ ਗੁਪਤ ਸੂਚਨਾਂ ਦੇ ਅਧਾਰ ਤੇ ਡਾ. ਮੁਕੇਸ਼ ਕੁਮਾਰ, ਐਸ.ਪੀ (ਜਾਂਚ), ਡੀ.ਐਸ.ਪੀ (ਡੀ), ਸ਼ਭਸ ਨਗਰ ਅਤੇ ਇੰਚਾਰਜ ਸੀ.ਆਈ.ਏ, ਸ਼ਭਸ ਨਗਰ ਇੰਸਪੈਕਟਰ ਅਵਤਾਰ ਸਿੰਘ ਦੀ ਟੀਮ ਵੱਲੋਂ 02 ਦੋਸ਼ੀਆਂ ਅਕਾਸ਼ਦੀਪ ਸਿੰਘ ਵਾਸੀ ਪਾਰੋਵਾਲੀ ਅਤੇ ਅਕਾਸ਼ਦੀਪ ਉਰਫ ਬਿੱਲਾ ਵਾਸੀ ਮੋਰਾਂਵਾਲੀ ਨੂੰ 01 ਕਿਲੋ 200 ਗ੍ਰਾਮ ਹੈਰੋਇਨ, ਪਿਸਟਲ -03, ਕਾਰਤੂਸ- 260, ਡਰੱਗ ਮਨੀ- 1,40,000/- ਰੁਪਏ ਅਤੇ ਭਾਰ ਤੋਲਣ ਵਾਲੀ ਛੋਟੀ ਮਸ਼ੀਨ – 01 ਸਮੇਤ ਗ੍ਰਿਫਤਾਰ ਕੀਤਾ ਸੀ।
ਉਹਨਾਂ ਅੱਗੇ ਦੱਸਿਆ ਕਿ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਕੱਦਮਾ ਦੀ ਅਗਲੇਰੀ ਤਫਤੀਸ਼ ਲਈ ਐਸ.ਪੀ (ਜਾਂਚ) ਦੀ ਸੁਪਰਵੀਜਨ ਹੇਠ ਡੀ.ਐਸ.ਪੀ (ਡੀ), ਇੰਚਾਰਜ ਸੀ.ਆਈ.ਏ, ਸ਼ਭਸ ਨਗਰ ਅਤੇ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਤੇ ਅਧਾਰਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ। ਇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਖਤਰਨਾਕ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆ ਨੂੰ ਸੈਟਰਲ ਜੇਲ੍ਹ, ਅੰਮ੍ਰਿਤਸਰ ਤੋਂ ਪ੍ਰੋਡੰਕਸ਼ਨ ਵਾਰੰਟ ਤੇ ਲਿਆ ਕੇ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਅਤੇ ਅਗੇਲਰੀ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਇਸ ਮੁਕੱਦਮੇ ਦੀ ਅਗਲੇਰੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਹੰਸਰੋ ਥਾਣਾ ਸਦਰ ਨਵਾਂਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੀ ਇਸ ਨਾਰਕੋ ਸੰਗਠਿਤ ਅਪਰਾਧ ਸਿੰਡੀਕੇਟ ਦਾ ਮੈਂਬਰ ਹੈ, ਜੋ ਗੈਂਗਸਟਰ ਰਵੀ ਬਲਾਚੌਰੀਆਂ ਦੇ ਇਸ਼ਾਰੇ ਤੇ ਅਸਲੇ ਦੀ ਤਸੱਕਰੀ ਦਾ ਕੰਮ ਕਰਦਾ ਹੈ।
ਗੈਂਗਸਟਰ ਰਵੀ ਬਲਾਚੌਰੀਆਂ ਨੇ ਆਪਣੇ ਗੈਂਗ ਦੇ ਸਾਥੀਆਂ ਨੂੰ 06 ਪਿਸਟਲ (.32 ਬੋਰ) ਅਤੇ 12 ਜਿੰਦਾ ਰੋਂਦ ਦੀ ਸਪਲਾਈ ਲਈ ਇੱਕ ਖੇਪ ਸਤਨਾਮ ਸਿੰਘ ਉਰਫ ਸੱਤਾ ਨੂੰ ਦਿੱਤੀ ਸੀ, ਜੋ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਰਵੀ ਬਲਾਚੌਰੀਆਂ ਦੇ ਫਰਦ ਇੰਕਸ਼ਾਫ ਤੇ ਬ੍ਰਾਮਦ ਕੀਤੀ ਹੈ।
ਇਸ ਕੇਸ ਦੀ ਅਗਲੇਰੀ ਤਫਤੀਸ਼ ਜਾਰੀ ਹੈ, ਜਿਸਤੋਂ ਇਸ ਸਮੁੱਚੇ ਗੈਗ ਦਾ ਪਰਦਾਫਾਸ਼ ਕੀਤਾ ਜਾਵੇਗਾ।
ਕੁੱਲ ਬ੍ਰਾਮਦਗੀ ਦਾ ਵੇਰਵਾ:-
• ਹੈਰੋਇਨ – 01 ਕਿਲੋ 200 ਗ੍ਰਾਮ ਹੈਰੋਇਨ,
• ਪਿਸਟਲ – 09
• ਕਾਰਤੂਸ – 272
• ਡਰੱਗ ਮਨੀ – 1,40,000/- ਰੁਪਏ
• ਹਾਂਡਾ ਐਕਟਿਵਾ – 01
• ਭਾਰ ਤੋਲਣ ਵਾਲੀ ਛੋਟੀ ਮਸ਼ੀਨ – 01