- ਪੁਲੀਸ ਵੱਲੋ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 01 ਪਿਸਟਲ 32 ” ਬੋਰ ਤੇ 3 ਜਿੰਦਾ ਰੌਂਦ ਕੀਤੇ ਬ੍ਰਾਮਦ
- ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿੱਛਲੇ ਦਿਨੀਂ ਮਹਿਤਾ ਦੇ ਪਿੰਡ ਜਲਾਲ ਉਸਮਾ ਵਿੱਚ ਤਿੰਨ ਨੌਜਵਾਨਾਂ ਵਲੋਂ ਪੈਟ੍ਰੋਲ ਪੰਪ ਤੇ ਗੋਲ਼ੀ ਚਲਾਕੇ 20 ਹਜਾਰ ਰੁਪਏ ਦੀ ਲੁੱਟ ਕੀਤੀ ਗਈ ਸੀ
- ਪਿਛਲੇ ਦਿਨੀਂ ਹੀ ਪਿੰਡ ਮਹਿਤਾ ਵਿਖੇ ਅਸ਼ੀਰਵਾਦ ਫਾਈਨੈਸ ਕੰਪਨੀ ਦੇ ਵਰਕਰ ਕੋਲੋ ਗੋਲੀ ਮਾਰਕੇ ਇੱਕ ਲੱਖ 20 ਹਜਾਰ ਰੂਪਏ ਤੇ 2 ਮੋਬਾਇਲ ਫ਼ੋਨ ਦੀ ਖੋਹੇ ਸਨ
- ਪੁਲੀਸ ਪਾਰਟੀ ਵਲੋਂ ਜਦੋ ਇਸਨੂੰ ਕਾਬੂ ਕੀਤਾ ਤੇ ਇਹ ਪੁਲੀਸ ਪਾਰਟੀ ਨੂੰ ਧੱਕਾ ਮਾਰਕੇ ਛਤ ਤੋ ਛਾਲ ਮਾਰਕੇ ਭਜਣ ਲੱਗਾ ਤਾਂ ਉਸ ਦੀਆ ਲੱਤਾਂ ਤੇ ਸੱਟਾਂ ਲੱਗ ਗਈਆਂ
- ਜਿਸਨੂੰ ਇਲਾਜ਼ ਦੇ ਲਈ ਹਸਪਤਾਲ਼ ਵਿੱਚ ਦਾਖਿਲ ਕਰਵਾਇਆ ਗਿਆ ਹੈ
- ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਨਾਲ ਜਿਹੜੇ ਇਸ ਦੇ ਦੋ ਹੋਰ ਸਾਥੀ ਸਨ ਉਨ੍ਹਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ
- ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ
- ਪੁਲਿਸ ਅਧਿਕਾਰੀ ਨੇ ਕਿਹਾ ਕਿ ਜਗਦੀਸ਼ ਸਿੰਘ ਨੂੰ ਅਦਾਲਤ ਵਿੱਚ ਪੇਸ਼ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ
ਅੰਮ੍ਰਿਤਸਰ, 4 ਅਗਸਤ 2023 – ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਸੁਤਿੰਦਰ ਸਿੰਘ ਜੀ ਵੱਲੋਂ ਸਮਾਜ ਵਿਰੋਧੀ ਅਨਸਰਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਐਸ ਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਮਹਿਤਾ ਵਿੱਚ ਮਿਤੀ 26-06-2023 ਨੂੰ ਵਕਤ ਕ੍ਰੀਬ 03.40 ਪੀ.ਐਮ ਤੇ ਇਕਬਾਲ ਫਿਲਿੰਗ ਸਟੇਸ਼ਨ ਪਿੰਡ ਜਲਾਲ ਉਸਮਾ (ਪੈਟਰੋਲ ਪੰਪ) ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾ ਨੇ ਪੈਟਰੋਲ ਪੰਪ ਤੇ ਕੰਮ ਕਰਦੇ ਕਰਿੰਦੇ ਪਾਸੋਂ ਉਸਦੇ ਪੈਰਾ ਨਜਦੀਕ ਜਮੀਨ ਤੇ ਫਾਇਰ ਕਰਕੇ ਉਸ ਪਾਸੋ 20 ਹਜਾਰ ਰੁਪਏ ਖੋਹ ਕੇ ਲੈ ਗਏ ਸਨ, ਇਸੇ ਤਰਾ ਇਕ ਹੋਰ ਕੇਸ ਮਿਤੀ 26-07-23 ਥਾਣਾ ਮਹਿਤਾ ਵਿੱਚ ਅਸ਼ੀਰਵਾਦ ਫਾਇਨਾਂਸ ਕੰਪਨੀ ਵਿੱਚ ਕੰਮ ਕਰਦੇ ਵਰਕਰ ਪਾਸੋ ਪਿੰਡ ਕੁਹਾਟਵਿੰਡ ਨਜਦੀਕ ਉਸ ਦੇ ਖੱਬੇ ਪੈਰ ਵਿੱਚ ਗੋਲੀ ਮਾਰਕੇ ਉਸ ਪਾਸੋਂ ਉਸ ਦੀ ਕੁਲੈਕਸ਼ਨ ਦੇ 1 ਲੱਖ 20 ਹਜਾਰ ਰੁਪਏ ਤੇ 2 ਮੋਬਾਇਲ ਫੋਨ ਖੋਹ ਕੇ ਲੈ ਗਏ।
ਇਨ੍ਹਾਂ ਘਟਨਾਵਾਂ ਵਿੱਚ ਦੋਸ਼ੀ ਜਗਦੀਸ਼ ਸਿੰਘ ਉਰਫ ਦੀਸ਼ਾ ਵਾਸੀ ਪਿੰਡ ਠੱਠੀਆ ਨੂੰ ਮੁਖਬਰ ਖਾਸ ਦੀ ਇਤਲਾਹ ਤੇ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ, ਜੋ ਮਿਤੀ 02- 08-2023 ਨੂੰ ਦੋਸ਼ੀ ਦੇ ਦੱਸੇ ਪਤੇ ਮੁਤਾਬਿਕ ਜਦ ਪੁਲਿਸ ਪਾਰਟੀ ਮਿਤੀ 26-06-23 ਨੂੰ ਦੋਸ਼ੀ ਵੱਲੋਂ ਵਾਰਦਾਤ ਸਮੇਂ ਵਰਤਿਆ ਗਿਆ ਪਿਸਤੌਲ 32 ਬੋਰ ਬਰਾਮਦ ਕਰਨ ਲਈ ਪਿੰਡ ਬੁੱਟਰ ਮਿੱਲ ਨਜਦੀਕ ਸੁਨਸਾਨ ਪਏ ਘਰ ਦੀ ਛੱਤ ਤੇ ਪਹੁੰਚੀ ਜੋ ਦੋਸ਼ੀ ਨੇ ਪੁਲੀਸ ਹਿਰਾਸਤ ਪੁਲਿਸ ਪਾਰਟੀ ਅੱਗੇ ਅੱਗੇ ਚੱਲ ਕੇ ਵਾਰਦਾਤ ਸਮੇਂ ਵਰਤਿਆ ਗਿਆ ਪਿਸਤੌਲ ਆਪਣੇ ਹੱਥਾਂ ਨਾਲ ਬਰਾਮਦ ਕਰਵਾਇਆ ਉਸ ਤੋ ਬਾਅਦ ਦੋਸ਼ੀ ਨੇ ਪੁਲਿਸ ਪਾਰਟੀ ਨੂੰ ਧੱਕਾ ਦੇ ਕੇ ਭੱਜਣ ਦੀ ਨੀਅਤ ਨਾਲ ਛੱਤ ਤੋਂ ਛਾਲ ਲੱਗਾ ਦਿੱਤੀ, ਜਿਸ ਕਾਰਨ ਉਸ ਦੀਆ ਲੱਤਾਂ ਤੇ ਸੱਟਾਂ ਲੱਗ ਗਈਆਂ। ਜੋ ਪੁਲਿਸ ਪਾਰਟੀ ਨੇ ਮੁਸ਼ਤੈਦੀ ਨਾਲ ਦੋਸ਼ੀ ਨੂੰ ਕਾਬੂ ਕਰ ਲਿਆ ।
ਜੋ ਦੋਸ਼ੀ ਜਗਦੀਸ਼ ਸਿੰਘ ਉਰਫ ਦੀਸ਼ਾ ਪਾਸੋਂ ਵਾਰਦਾਤ ਵੇਲੇ ਵਰਤਿਆ ਗਿਆ 32 ਬੋਰ ਪਿਸਤੌਲ ਸਮੇਤ 3 ਜਿੰਦਾ ਰੌਂਦ ਬਰਾਮਦ ਕੀਤੇ ਗਏ ਤੇ ਦੋਸ਼ੀ ਪਾਸੋ ਇਸ ਵਾਰਦਾਤ ਵਿੱਚ ਉਸ ਨਾਲ ਸ਼ਾਮਿਲ 2 ਹੋਰ ਸਾਥੀਆ ਬਾਰੇ ਬਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ । ਜੋ ਦੋਸ਼ੀ ਉਕਤ ਨੇ ਹੋਰ ਵੀ ਵਾਰਦਾਤਾਂ ਕਬੂਲੀਆ ਹਨ । ਜੋ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਅਤੇ ਇਹਨਾ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।