ਪਟਿਆਲਾ, 6 ਅਗਸਤ 2023 – ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਆਪਣੀ ਕੈਂਸਰ ਪੀੜਤ ਪਤਨੀ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰ ਰਹੇ ਹਨ। ਕੈਂਸਰ ਦੇ ਇਲਾਜ ਦੌਰਾਨ ਉਹ ਉਨ੍ਹਾਂ ਨੂੰ ਕੀਮੋਥੈਰੇਪੀ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਉਨ੍ਹਾਂ ਦੇ ਮਨਪਸੰਦ ਸਥਾਨਾਂ ‘ਤੇ ਲੈ ਕੇ ਜਾਂਦੇ ਰਹੇ ਹਨ। ਹੁਣ ਨਵਜੋਤ ਸਿੰਘ ਸਿੱਧੂ ਆਪਣੇ ਪਰਿਵਾਰ ਸਮੇਤ ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਪਹੁੰਚ ਗਏ ਹਨ। ਜਿੱਥੇ ਉਹ ਸਾਧਗੁਰੂ ਨੂੰ ਵੀ ਮਿਲੇ।
ਨਵਜੋਤ ਸਿੰਘ ਸਿੱਧੂ ਨੇ ਆਪਣੀ ਯਾਤਰਾ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਸਿੱਧੂ ਨੇ ਇੱਕ ਮੈਸੇਜ ਵੀ ਲਿਖਿਆ, ਜਿਸ ਵਿੱਚ ਲਿਖਿਆ- ਜ਼ਿੰਮੇਵਾਰੀ ਤੁਹਾਨੂੰ ਬਿਹਤਰ ਬਣਾਉਂਦੀ ਹੈ ਜਾਂ ਕੌੜੀ… ਇਹ ਜ਼ਿੰਮੇਵਾਰੀ ਤੁਹਾਡਾ ਵਿਕਾਸ ਕਰਦੀ ਹੈ ਜਾਂ ਤੁਹਾਨੂੰ ਤਬਾਹ ਕਰਦੀ ਹੈ!!
ਸਦਗੁਰੂ ਦਾ ਸੱਦਾ-ਜ਼ਿੰਮੇਵਾਰੀ ਧਰਮ ਦੀ ਅਗਵਾਈ ਕਰੇਗੀ… ਇੱਕ ਅਜਿਹੀ ਲਹਿਰ ਜੋ ਇਸ ਦੇਸ਼ ਨੂੰ ਇੱਕ ਬਿਹਤਰ ਭਲਕੇ ਵੱਲ ਬਦਲ ਦੇਵੇਗੀ!!
ਨਵਜੋਤ ਸਿੰਘ ਸਿੱਧੂ ਸਾਧਗੁਰੂ ਦੁਆਰਾ ਸਥਾਪਿਤ ਈਸ਼ਾ ਫਾਊਂਡੇਸ਼ਨ ਵਿੱਚ ਸਮਾਂ ਬਤੀਤ ਕਰ ਰਹੇ ਹਨ। ਉਹ, ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ, ਬੇਟੀ ਰਾਬੀਆ ਅਤੇ ਬੇਟਾ ਕਰਨ ਵੀ ਈਸ਼ਾ ਫਾਊਂਡੇਸ਼ਨ ਵਿੱਚ ਯੋਗਾ ਥੈਰੇਪੀ ਲੈ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਈਸ਼ਾ ਸੈਂਟਰ ਦੀ ਨਰਸਰੀ ਦਾ ਵੀ ਦੌਰਾ ਕੀਤਾ। ਹਰ ਰੋਜ਼ ਉਹ ਸਾਧਗੁਰੂ ਨੂੰ ਮਿਲ ਰਹੇ ਹਨ ਤੇ ਉਨ੍ਹਾਂ ਦੇ ਪ੍ਰਵਚਨ ਵੀ ਸੁਣ ਰਹੇ ਹਨ।