ਨਵੀਂ ਦਿੱਲੀ, 8 ਅਗਸਤ 2023 – ਕਾਂਗਰਸ ਸੰਸਦ ਰਾਹੁਲ ਗਾਂਧੀ ਅੱਜ ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਬੋਲਣਗੇ। ਇਸ ‘ਤੇ ਅੱਜ ਤੋਂ 10 ਅਗਸਤ ਤੱਕ ਬਹਿਸ ਹੋਵੇਗੀ। ਵਿਰੋਧੀ ਧਿਰ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਮਨੀਪੁਰ ਮੁੱਦੇ ‘ਤੇ ਸੰਸਦ ‘ਚ ਬਿਆਨ ਦੇਣ, ਇਸ ਲਈ ਕਾਂਗਰਸ ਨੇ ਬੇਭਰੋਸਗੀ ਮਤਾ ਲਿਆਂਦਾ ਹੈ। ਅੱਜ ਕਾਂਗਰਸ ਦੀ ਤਰਫੋਂ ਰਾਹੁਲ ਗਾਂਧੀ ਇਸ ਪ੍ਰਸਤਾਵ ‘ਤੇ ਸਭ ਤੋਂ ਪਹਿਲਾਂ ਚਰਚਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ 10 ਅਗਸਤ ਨੂੰ ਜਵਾਬ ਦੇਣਗੇ।
ਰਾਹੁਲ 6 ਮਹੀਨਿਆਂ ਬਾਅਦ ਸੰਸਦ ‘ਚ ਬੋਲਣ ਜਾ ਰਹੇ ਹਨ। ਇਸ ਤੋਂ ਪਹਿਲਾਂ 7 ਫਰਵਰੀ ਨੂੰ ਉਨ੍ਹਾਂ ਨੇ ਲੋਕ ਸਭਾ ‘ਚ ਭਾਸ਼ਣ ਦਿੱਤਾ ਸੀ। ਦੋ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਸੰਸਦੀ ਚਲੀ ਗਈ ਸੀ। ਉਹ ਮੈਂਬਰਸ਼ਿਪ ਬਹਾਲ ਹੋਣ ਦੇ 137 ਦਿਨ ਬਾਅਦ ਸੋਮਵਾਰ ਨੂੰ ਸੰਸਦ ਭਵਨ ਪਹੁੰਚੇ। ਜਿੱਥੇ ਮਾਨਸੂਨ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੇ ਸੰਸਦ ਪਹੁੰਚਣ ‘ਤੇ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।