ਸੰਨੀ ਦਿਓਲ ਦੀ ਫਿਲਮ ਗ਼ਦਰ 2 ਦੇ ਬਾਈਕਾਟ ਦੇ ਨੌਜਵਾਨਾਂ ਨੇ ਲਾਏ ਪੋਸਟਰ

ਗੁਰਦਾਸਪੁਰ, 8 ਅਗਸਤ 2023 – ਗੁਰਦਾਸਪੁਰ ਤੋਂ ਮੈਬਰ ਪਾਰਲੀਮੈਟ ਅਤੇ ਫ਼ਿਲਮੀ ਅਦਾਕਾਰ ਸੰਨੀ ਦਿਓਲ ਦੀ ਨਵੀਂ ਫ਼ਿਲਮ ਗ਼ਦਰ 2 ਬਣ ਚੁੱਕੀ ਹੈ ਜਿਸ ਦੀ ਸਫ਼ਲਤਾ ਦੀ ਅਰਦਾਸ ਕਰਨ ਲਈ ਉਹ ਅਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਆਏ ਅਤੇ ਭਾਰਤ -ਪਾਕਿਸਤਾਨ ਬਾਰਡਰ ਤੇ ਜਾ ਕੇ ਵੀ ਗਰਜੇ ਪਰ 30 ਕਿਲੋਮੀਟਰ ਦਾ ਸਫ਼ਰ ਹੋਰ ਤੈਅ ਕਰਕੇ ਉਹਨਾਂ ਨੇ ਆਪਣੇ ਲੋਕ ਸਭਾ ਹਲਕੇ ਗੁਰਦਾਸਪੁਰ ਵਿੱਚ ਪੈਰ ਰੱਖਣਾ ਇਸ ਵਾਰ ਵੀ ਮੁਨਾਸਿਬ ਨਹੀਂ ਸਮਝਿਆ ਜਿਸ ਕਰਕੇ ਸ਼ਹਿਰ ਦੇ ਲੋਕਾਂ ਅਤੇ ਨੌਜਵਾਨਾਂ ਅੰਦਰ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਹਲਕੇ ਦੇ ਨੌਜਵਾਨਾਂ ਨੇ ਇੱਕ ਵਾਰ ਫਿਰ ਤੋਂ ਉਹਨਾਂ ਦੇ ਖਿਲਾਫ ਬੋਲਣਾ ਅਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਸ਼ਹਿਰ ਦੇ ਕੁਝ ਨੌਜਵਾਨਾਂ ਨੇ ਸੰਨੀ ਦਿਓਲ ਦੀ ਫ਼ਿਲਮ ਗ਼ਦਰ 2 ਦੇ ਪੋਸਟਰ ਸਾੜੇ ਅਤੇ ਪੰਜਾਬ ਦੇ ਲੋਕਾਂ ਨੂੰ ਫਿਲਮ ਗ਼ਦਰ 2 ਦਾ ਬਾਈਕਾਟ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਤੇ ਨੌਜਵਾਨ ਅਮਰਜੋਤ ਸਿੰਘ ਅੱਤੇ ਅਮ੍ਰਿਤਪਾਲ ਨੇ ਕਿਹਾ ਕਿ ਫਿਲਮੀ ਅਦਾਕਾਰ ਸੰਨੀ ਦਿਓਲ ਲਈ ਰਾਜਨੀਤਿ ਇੱਕ ਅਜਿਹਾ ਪਲੇਟਫਾਰਮ ਸਾਬਿਤ ਹੋ ਸਕਦੀ ਸੀ ਜਿਸ ਦੇ ਰਾਹੀਂ ਉਹ ਆਪਣੇ ਆਪ ਨੂੰ ਲੋਕਾਂ ਦਾ ਅਸਲੀ ਹੀਰੋ ਸਾਬਿਤ ਕਰ ਸਕਦੇ ਸਨ ਪਰ ਬਦਕਿਸਮਤੀ ਦੇ ਨਾਲ-ਨਾਲ ਇਹ ਸੰਨੀ ਦਿਓਲ ਦੀ ਆਪਣੀ ਨਾਕਾਮੀ ਵੀ ਹੈ ਕਿ ਜਿਨ੍ਹਾਂ ਲੋਕਾਂ ਨੇ ਸੰਨੀ ਦਿਓਲ ਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਵੱਡੀ ਲੀਡ ਨਾਲ ਜਿੱਤ ਦਵਾਈ ਓਹੀ ਲੋਕ ਬਾਰ-ਬਾਰ ਸੰਨੀ ਦਿਓਲ ਦੇ ਖਿਲਾਫ ਸੜਕਾਂ ਤੇ ਉਤਰ ਰਹੇ ਹਨ ਅਤੇ ਵੱਧ ਚੜ੍ਹ ਕੇ ਆਪਣੇ ਹੀਰੋ ਦੀਆਂ ਫ਼ਿਲਮਾਂ ਵੇਖਣ ਜਾਣ ਦੀ ਬਜਾਏ ਉਸਦੀ ਨਵੀਂ ਫਿਲਮ ਦਾ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ।

ਅਮਰਜੋਤ ਸਿੰਘ ਨੇ ਕਿਹਾ ਕਿ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾ ਕੇ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਸੰਨੀ ਦਿਓਲ ਨੂੰ ਉਹਨਾਂ ਦੇ ਹਲਕੇ ਦੇ ਲੋਕਾਂ ਦੇ ਉਹਨਾਂ ਪ੍ਰਤੀ ਵੱਧ ਰਹੇ ਗੁੱਸੇ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਸੰਨੀ ਦਿਓਲ ਤੇ ਕੋਈ ਅਸਰ ਨਹੀ ਹੋਇਆ ਤਾਂ ਉਹਨਾਂ ਨੇ ਆਪਣੇ ਨੌਜਵਾਨ ਸਾਥੀਆਂ ਦੇ ਸਹਿਯੋਗ ਨਾਲ ਸੰਨੀ ਦਿਓਲ ਪ੍ਰਤੀ ਆਪਣਾ ਰੋਸ ਵਿਖਾਉਣਾ ਲਗਾਤਾਰ ਜਾਰੀ ਰੱਖਿਆ‌ ਅਤੇ ਅੱਜ ਵੀ ਉਨਾਂ ਦੇ ਵਲੋ ਗੁਰਦਾਸਪੁਰ ਦੇ ਵਿਚ ਸਨੀ ਦਿਓਲ ਦੀ ਫਿਲਮ ਗ਼ਦਰ 2 ਦਾ ਜੰਮ ਕੇ ਵਿਰੋਧ ਕੀਤਾ ਅਤੇ ਸ਼ਹਿਰ ਅੰਦਰ ਫਿਲਮ ਗਦਰ 2 ਬਾਈਕਾਟ ਦੇ ਪੋਸਟਰ ਲਗਾਏ ਅਤੇ ਉਸਦੀ ਫਿਲਮ ਦੇ ਪੋਸਟਰ ਵੀ ਸਾੜੇ ਗਏ ਅੱਤੇ ਲੋਕਾਂ ਨੂੰ ਅਪੀਲ ਕੀਤੀ ਲੋਕ ਇਸ ਫਿਲਮ ਦਾ ਬਾਈਕਾਟ ਕਰਨ ਤਾਂ ਜੋ ਸਨੀ ਦਿਓਲ ਅਤੇ ਹੋਰ ਫਿਲਮੀ ਅਦਾਕਾਰਾ ਨੂੰ ਪਤਾ ਚਲ ਸਕੇ ਕਿ ਸੰਨੀ ਦਿਓਲ ਨੇ ਗੁਰਦਾਸਪੁਰ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ।ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕੁਝ ਅਜਿਹੇ ਕਾਨੂੰਨ ਬਣਾਏ ਜਾਣ ਕਿ ਜੇਕਰ ਕੋਈ ਸੈਲੀਬ੍ਰਿਟੀ ਸਿਆਸਤ ਵਿੱਚ ਆਉਂਦੇ ਹਨ ਅਤੇ ਜੇਕਰ ਉਹ ਆਪਣੇ ਲੋਕਾਂ ਨੂੰ ਸਮਾਂ ਨਹੀਂ ਦਿੰਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੰਬੀਹਾ ਗੈਂਗ ਦੇ ਦੋ ਸ਼ੂਟਰ 2 ਪਿਸਤੌਲ, 8 ਰੌਂਦ ਜਿੰਦਾ, ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਸ਼ਿਮਲਾ ‘ਚ ਰੈਸਟੋਰੈਂਟ ਦੇ ਪੀਜ਼ਾ ‘ਚ ਮਿਲਿਆ ਕਾਕਰੋਚ: ਲੁਧਿਆਣਾ ਦੇ ਟੂਰਿਸਟ ਜੋੜੇ ਨੇ ਪੀਜ਼ਾ ਖਾਂਦੇ ਸਮੇਂ ਦੇਖਿਆ