ਪਟਿਆਲਾ ਪੁਲਿਸ ਵੱਲੋਂ NRI ਦੀ ਮਾਤਾ ਦਾ ਅੰਨਾ ਕਤਲ ਟ੍ਰੇਸ, 2 ਮੁਲਜ਼ਮ ਕਾਬੂ

  • ਮੁੱਖ ਦੋਸ਼ੀ ਪਟਿਆਲਾ ਪੁਲਿਸ ਵੱਲੋ ਬਿਹਾਰ ਤੋ ਗ੍ਰਿਫ਼ਤਾਰ
  • ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਅਤੇ 50 ਹਜਾਰ ਰੁਪਏ ਬ੍ਰਾਮਦ

ਪਟਿਆਲਾ, 9 ਅਗਸਤ, 2023: ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਦੱਸਿਆ02.08.20023 ਨੂੰ ਦਿਨ ਦਿਹਾੜੇ ਰਣਧੀਰ ਕੌਰ ਉਮਰ 70 ਸਾਲ ਪਤਨੀ ਨਿਰਮਲ ਸਿੰਘ ਵਾਸੀ ਭੇਡਵਾਲ ਝੁੰਗੀਆਂ ਥਾਣਾ ਖੇੜੀ ਗੰਡਿਆ ਦਾ ਕਤਲ ਹੋ ਗਿਆ ਸੀ, ਬਾਰੇ ਇਤਲਾਹ ਮਿਲੀ ਸੀ ਜੋ ਇਸ ਸਨਸਨੀਖੇਜ ਅੰਨ੍ਹੇ ਕਤਲ ਨੂੰ ਟਰੇਸ ਕਰਨ ਲਈ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ ਕਪਤਾਨ ਪੁਲਿਸ ਸਿਟੀ ਪਟਿਆਲਾ, ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਅਤੇ ਰਘਵੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਰਕਲ ਘਨੌਰ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਐਸ.ਆਈ. ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆਂ ਦੀ ਟੀਮ ਦਾ ਗਠਨ ਕੀਤਾ ਗਿਆ ਸੀ ਜੋ ਪਟਿਆਲਾ ਪੁਲਿਸ ਨੇ ਇਸ ਅੰਨੇ ਕਤਲ ਨੂੰ ਟਰੇਸ ਕਰਕੇ ਇਸ ਵਿੱਚ ਸ਼ਾਮਲ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਿਨ੍ਹਾਂ ਪਾਸੋ ਕਿ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ 50 ਹਜਾਰ ਰੁਪਏ ਵੀ ਬ੍ਰਾਮਦ ਕੀਤਾ ਹੈ। ਇਸ ਕਤਲ ਕੇਸ ਦੇ ਮੁੱਖ ਦੋਸ਼ੀ ਰਾਮ ਦੁਗਾਰ ਸਾਹੂ ਉਰਫ ਰਾਹੁਲ ਪੁੱਤਰ ਉਦੋਂ ਨਰਾਇਣ ਸਾਹੂ ਵਾਸੀ ਪਿੰਡ ਇਸਵਾਰੀ ਥਾਣਾ ਘੋਗੜਡੀਆਂ ਜ਼ਿਲ੍ਹਾ ਮੱਧੂਥਨੀ (ਬਿਹਾਰ) ਹਾਲ ਵਾਸੀ ਨੀਲਪੁਰ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੂੰ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਨੇ ਬਿਹਾਰ ਪੁਲਿਸ ਦੀ ਮੱਦਦ ਨਾਲ ਮਿਤੀ 07,008,2023 ਨੂੰ ਪਿੰਡ ਇਸਵਾਰੀ ਜ਼ਿਲ੍ਹਾ ਮਧੂਬਨੀ ( ਬਿਹਾਰ) ਤੋ ਗਿ੍ਫ਼ਤਾਰ ਕੀਤਾ ਹੈ ਅਤੇ ਦੂਜੇ ਦੋਸ਼ੀ ਅਮਰੀਕ ਸਿੰਘ ਉਰਫ ਰਿੰਕੂ ਪੁੱਤਰ ਕਰਤਾਰ ਸਿੰਘ ਵਾਸੀ ਮਕਾਨ ਨੰਬਰ 69 ਬਾਬਾ ਅਜੀਤ ਸਿੰਘ ਨਗਰ ਨੀਲਪੁਰ ਥਾਣਾ ਸਿਟੀ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੂੰ ਅੱਜ ਮਿਤੀ 09.08.2023 ਨੂੰ ਥਾਣਾ ਸਿਟੀ ਰਾਜਪੁਰਾ ਦੇ ਏਰੀਆ ਵਿੱਚ ਗ੍ਰਿਫਤਾਰ ਕਰ ਲਿਆ ਹੈ।

ਘਟਨਾ ਦਾ ਵੇਰਵਾ :- ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਮਿਤੀ 02.08.2023 ਨੂੰ ਵਕਤ ਕਰੀਬ 04:30 PM ਪਰ ਪੁਲਿਸ ਨੂੰ ਇਤਲਾਹ ਮਿਲੀ ਕਿ ਰਣਧੀਰ ਕੌਰ ਉਮਰ 70 ਸਾਲ ਪਤਨੀ ਨਿਰਮਲ ਸਿੰਘ ਵਾਸੀ ਪਿੰਡ ਭੜਵਾਲ ਝੁੱਗੀਆਂ ਥਾਣਾ ਖੇੜੀ ਗੰਡਿਆਂ ਦਾ ਕਤਲ ਹੋ ਗਿਆ ਸੀ ਜਿਸਦੇ ਗੱਲ ਵਿੱਚ ਚੁੰਨੀ ਪਾਈ ਹੋਈ ਸੀ ਅਤੇ ਜੀਭ ਬਾਹਰ ਨਿਕਲੀ ਹੋਈ ਸੀ, ਨੱਕ ਅਤੇ ਚਿਹਰੇ ਪਰ ਖੂਨ ਲੱਗਾ ਸੀ ਜਿਸ ਦੇ ਹੱਥਾਂ ਵਿੱਚ ਪਾਈਆਂ ਸੋਨੇ ਦੀ ਚੂੜੀਆਂ ਤੇ ਕੰਨਾਂ ਦੀਆਂ ਵਾਲੀਆਂ ਤੇ ਮੁੰਦਰੀ ਗਾਇਬ ਸੀ, ਬਾਰੇ ਜਾਣਕਾਰੀ ਹਾਸਲ ਹੋਈ ਜਿਸ ਸਬੰਧੀ ਮੁਕੱਦਮਾ ਨੰਬਰ 64 ਮਿਤੀ 02.08.2023 ਅ/ਧ 302,449,34 ਹਿੰ:ਦ: ਥਾਣਾ ਖੇੜੀ ਗੰਡੋਆ ਜ਼ਿਲ੍ਹਾ ਪਟਿਆਲਾ ਦਰਜ ਕਰਕੇ ਉਕਤ ਟੀਮ ਵੱਲੋਂ ਤਫਤੀਸ ਸ਼ੁਰੂ ਕਰ ਦਿੱਤੀ ਸੀ। ਹਰਬੀਰ ਸਿੰਘ ਅਟਵਾਲ PPS, SP (Inv.) ਪਟਿਆਲਾ ਦੀ ਅਗਵਾਈ ਵਿੱਚ ਸੀ.ਆਈ.ਏ ਪਟਿਆਲਾ ਦੀਆਂ ਵੱਖ ਵੱਖ ਟੀਮਾਂ ਵਾਰਦਾਤ ਵਾਲੇ ਦਿਨ ਤੋਂ ਹੀ ਮੌਕਾ ਅਤੇ ਆਲੇ ਦੁਆਲੇ ਦੇ ਏਰੀਆ ਵਿੱਚ ਇਸ ਅੰਨੇ ਕਤਲ ਨੂੰ ਟਰੇਸ ਕਰਨ ਲਈ ਦਿਨ ਰਾਤ ਵੱਖ ਵੱਖ ਐਗਲਾਂ ਤੋ ਕੰਮ ਕਰ ਰਹੀਆਂ ਸਨ ਜਿਸ ਦੇ ਤਹਿਤ ਹੀ ਪਟਿਆਲਾ ਪੁਲਿਸ ਨੇ 5 ਦਿਨ ਦੇ ਵਿੱਚ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਨ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਗ੍ਰਿਫਤਾਰੀ ਅਤੇ ਬ੍ਰਾਮਦਗੀ: ਐਸ.ਐਸ.ਪੀ.ਪਟਿਆਲਾ ਨੇ ਅੱਗੇ ਦੱਸਿਆ ਕਿ ਗਠਿਤ ਕੀਤੀ ਗਈ ਟੀਮ ਵੱਲੋਂ ਮੋਕਾ ਤੋਂ ਮਿਲੇ ਅਹਿਮ ਸੁਰਾਗਾਂ, ਟੈਕਨੀਕਲ ਸਾਧਨਾਂ ਅਤੇ ਵੱਖ ਵੱਖ ਥਿਊਰੀਆਂ ਤੇ ਕੰਮ ਕੀਤਾ ਗਿਆ ਹੈ ਜਿਸਦੇ ਤਹਿਤ ਹੀ ਇਸ ਵਾਰਦਾਤ ਵਿੱਚ ਸ਼ਾਮਲ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ। ਇਸੇ ਦੌਰਾਨ ਹੀ ਵਾਰਦਾਤ ਵਿੱਚ ਸ਼ਾਮਲ ਦੋਸ਼ੀ ਰਾਮ ਦੁਗਾਰ ਸਾਹੂ ਉਕਤ ਦੇ ਬਿਹਾਰ ਜਾਣ ਬਾਰੇ ਸੂਚਨਾ ਮਿਲੀ ਸੀ ਜਿਸਦੇ ਤਹਿਤ ਹੀ ਮਿਤੀ (08,08,2023 ਨੂੰ ਜ਼ਿਲ੍ਹਾ ਮਧੂਬਨੀ ਬਿਹਾਰ ਦੇ ਪਿੰਡ ਇਸਵਾਰੀ ਤੋਂ ਇੰਸਪੈਕਟਰ ਸ਼ਮਿੰਦਰ ਸਿੰਘ ਸਮੇਤ ਸ:ਥ: ਅਵਤਾਰ ਸਿੰਘ, ਹੌਲ ਜਸਪਿੰਦਰ ਸਿੰਘ ਅਤੇ ਬਿਹਾਰ ਪੁਲਿਸ ਦੀ ਮੱਦਦ ਨਾਲ ਦੋਸ਼ੀ ਰਾਮ ਦੁਗਾਰ ਸਾਹੂ ਨੂੰ ਗ੍ਰਿਫਤਾਰ ਕਰਕੇ 2 ਦਿਨ ਦੇ ਰਾਹਦਾਰੀ ਰਿਮਾਂਡ (Transit Remand) ਪਰ ਲਿਆਂਦਾ ਗਿਆ ਹੈ ਅਤੇ ਇਸ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਦੂਜਾ ਸਾਥੀ ਅਮਰੀਕ ਸਿੰਘ ਉਰਫ ਰਿੰਕੂ ਨੂੰ ਵੀ ਅੱਜ ਮਿਤੀ 09.08,2023 ਨੂੰ ਥਾਣਾ ਸਿਟੀ ਰਾਜਪੁਰਾ ਦੇ ਏਰੀਆ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਹੀਰੋ ਸੀ.ਡੀ, ਡੀਲੈਕਸ ਨੰਬਰੀ PB121-5679 ਅਤੇ 50 ਹਜਾਰ ਰੁਪਏ ਬ੍ਰਾਮਦ ਕੀਤੇ ਹਨ ਜੋ ਕਿ ਇਹਨਾਂ ਨੇ ਮ੍ਰਿਤਕ ਰਣਧੀਰ ਕੌਰ ਦੇ ਲੁੱਟੇ ਹੋਏ ਗਹਿਣੇ ਵੇਚ ਕੇ ਹਾਸਲ ਕੀਤੇ ਸਨ। ਇਸ ਤੋਂ ਬਿਨ੍ਹਾਂ ਕੁੱਝ ਪੈਸੇ ਇਹਨਾਂ ਦੇ ਆਪਣੇ ਬੈਂਕ ਖਾਤਿਆਂ ਵਿੱਚ ਵੀ ਪਾ ਲਏ ਹਨ ਅਤੇ ਪੁਲਿਸ ਵੱਲੋਂ ਹੋਰ ਬਾਮਦਗੀ ਵੀ ਕੀਤੀ ਜਾ ਰਹੀ ਹੈ।

ਵਜ੍ਹਾ ਰਜਿਸ਼: ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀਆਨ ਦੀ ਪੁੱਛਗਿੱਛ ਅਤੇ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕਤਲ ਲੁੱਟ ਖੋਹ ਦੀ ਮਨਸ਼ਾ ਨਾਲ ਕੀਤਾ ਗਿਆ ਹੈ, ਦੋਵੇ ਦੋਸ਼ੀਆਨ ਘਰਾਂ ਵਿੱਚ ਪੇਟ ਦਾ ਕੰਮ ਕਰਦੇ ਹਨ ਜਿਨ੍ਹਾਂ ਨੇ ਕਰੀਬ 5-6 ਮਹੀਨੇ ਪਹਿਲਾਂ NRI ਦੀ ਮਾਤਾ ਮ੍ਰਿਤਕ ਰਣਧੀਰ ਕੌਰ ਦੇ ਘਰ ਪਿੰਡ ਭੇਡਵਾਲ ਝੁੰਗੀਆਂ ਵਿਖੇ ਪੇਟ ਦਾ ਕੰਮ ਕੀਤਾ ਸੀ ਜੋ ਮ੍ਰਿਤਕ ਰਣਧੀਰ ਕੌਰ ਜਿਆਦਾਤਰ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ ਜਿਸਦਾ ਪਤੀ ਨਿਰਮਲ ਸਿੰਘ ਦੀ ਜੋ ਬਿਜਲੀ ਬੋਰਡ ਵਿਭਾਗ ਵਿੱਚ ਸੀ, ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮ੍ਰਿਤਕ ਰਣਧੀਰ ਕੌਰ ਦੇ 2 ਲੜਕੇ ਜਿਨ੍ਹਾਂ ਵਿੱਚੋਂ ਇੱਕ ਲੜਕਾ ਬਲਜਿੰਦਰ ਸਿੰਘ ਜੋ ਕਰੀਬ 20-25 ਸਾਲਾਂ ਤੋਂ ਵਿਦੇਸ਼ ਜਰਮਨੀ ਵਿਖੇ ਰਹਿੰਦਾ ਹੈ ਅਤੇ ਦੂਜਾ ਲੜਕਾ ਬਲਵਿੰਦਰ ਸਿੰਘ ਖਰੜ ਮੋਹਾਲੀ ਵਿਖੇ ਪ੍ਰਾਪਰਟੀ ਦਾ ਕੰਮ ਕਾਰ ਕਰਦਾ ਹੈ ਜਦੋਂ ਦੋਸ਼ੀਆਨ ਨੇ ਮ੍ਰਿਤਕ ਦੇ ਘਰ ਪਿੰਡ ਭੇਡਵਾਲ ਝੁੱਗੀਆਂ ਵਿਖੇ ਪੇਟ ਵਗੈਰਾ ਕੀਤਾ ਸੀ ਉਸ ਸਮੇਂ ਹੀ ਇਨ੍ਹਾਂ ਦੀ ਨਿਗਾਹ ਮ੍ਰਿਤਕ ਰਣਧੀਰ ਕੌਰ ਦੇ ਪਹਿਨੇ ਹੋਏ ਸੋਨੇ ਦੇ ਗਹਿਣਿਆਂ ਪਰ ਪਈ ਸੀ ਜੋ ਹੁਣ ਕਰੀਬ 10-15 ਦਿਨਾਂ ਤੋਂ ਦੋਵੇਂ ਉਕਤ ਦੋਸ਼ੀਆਨ ਨੇ ਸਲਾਹ ਮਸ਼ਵਰਾ ਕਰਕੇ ਮ੍ਰਿਤਕ ਨੂੰ ਮਾਰ ਕੇ ਇਸਦੇ ਗਹਿਣੇ ਲੁੱਟਣ ਦੀ ਤਾਕ ਵਿੱਚ ਸਨ। ਇਸੇ ਸਾਜਿਸ਼ ਤਹਿਤ ਹੀ ਦੋਸ਼ੀਆਨ ਉਕਤਾਨ ਮਿਤੀ 02.08,2023 ਨੂੰ ਦੁਪਿਹਰ ਸਮੇਂ ਮ੍ਰਿਤਕ ਰਣਧੀਰ ਕੌਰ ਦੇ ਘਰ ਗਏ ਤਾਂ ਮ੍ਰਿਤਕ ਰਣਧੀਰ ਕੌਰ ਦਾ ਜੋ ਕਿ ਆਪਣੇ ਬੈਡਰੂਮ ਵਿੱਚ ਸੀ, ਦਾ ਸਿਰਹਾਣੇ ਨਾਲ ਮੂੰਹ ਦੱਬਿਆ ਅਤੇ ਫਿਰ ਇਸਦਾ ਗਲਾ ਘੁੱਟ ਕੇ ਅਤੇ ਸੱਟਾਂ ਮਾਰ ਕੇ ਬੁਰੀ ਤਰ੍ਹਾਂ ਇਸਦਾ ਕਤਲ ਕਰ ਦਿੱਤਾ ਅਤੇ ਪਾਏ ਹੋਏ ਸੋਨੇ ਦੇ ਗਹਿਣੇ ਜਿਸ ਵਿੱਚ ਕਿ ਇੱਕ ਚੂੜੀ, ਇੱਕ ਮੁੰਦਰੀ ਅਤੇ ਕੰਨ ਦੀਆਂ ਵਾਲੀਆਂ ਵਗੈਰਾ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਸੀ।

ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਚੱਲ ਰਹੇ ਗ਼ੈਰ ਕਾਨੂੰਨੀ ਟਰੈਵਲ ਏਜੰਟਾਂ, ਸੰਸਥਾਵਾਂ ਅਤੇ ਏਜੰਸੀਆਂ ‘ਤੇ ਸਖ਼ਤ ਕਾਰਵਾਈ ਕਰਾਂਗੇ: ਕੁਲਦੀਪ ਧਾਲੀਵਾਲ

ਛੱਤਬੀੜ ਚਿੜੀਆਘਰ ‘ਚ ਮਾਦਾ ਬਾਘ ਗੌਰੀ ਦੇ ਦੋ ਬੱਚਿਆਂ ਵਿੱਚੋਂ ਇੱਕ ਦੀ ਹੋਈ ਮੌ+ਤ