- ਅੰਕ ਸੂਚੀ ਵਿੱਚ ਭਾਰਤੀ ਟੀਮ ਸਿਖਰ ‘ਤੇ,
- PAK ਹਾਰ ਕੇ ਹੋਇਆ ਬਾਹਰ,
- 11 ਅਗਸਤ ਨੂੰ ਭਾਰਤੀ ਟੀਮ ਦਾ ਜਾਪਾਨ ਹੋਵੇਗਾ ਸੈਮੀਫਾਈਨਲ ਮੈਚ
- ਕਪਤਾਨ ਹਰਮਨਪ੍ਰੀਤ ਨੇ 2 ਗੋਲ ਕੀਤੇ
ਚੇਨਈ, 10 ਅਗਸਤ 2023 – ਭਾਰਤੀ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾ ਦਿੱਤਾ ਹੈ। ਪਾਕਿਸਤਾਨ ‘ਤੇ ਭਾਰਤ ਦੀ ਇਹ ਕੁੱਲ 65ਵੀਂ ਜਿੱਤ ਹੈ। ਪਾਕਿਸਤਾਨ ਨੇ ਭਾਰਤ ਖਿਲਾਫ 82 ਮੈਚ ਜਿੱਤੇ ਹਨ।
ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ‘ਚ ਇਸ ਜਿੱਤ ਨਾਲ ਭਾਰਤੀ ਟੀਮ ਨੇ ਅੰਕ ਸੂਚੀ ‘ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਟੀਮ ਲੀਗ ਪੜਾਅ ‘ਚ ਅਜੇਤੂ ਰਹੀ ਹੈ। ਟੀਮ ਇੰਡੀਆ ਨੇ 5 ‘ਚੋਂ 4 ਮੈਚ ਜਿੱਤੇ ਹਨ, ਜਦਕਿ ਇਕ ਮੈਚ ਡਰਾਅ ਰਿਹਾ ਹੈ।
ਭਾਰਤੀ ਟੀਮ ਦਾ ਜਾਪਾਨ ਖਿਲਾਫ ਸੈਮੀਫਾਈਨਲ ਮੈਚ 11 ਅਗਸਤ ਨੂੰ ਇਸੇ ਮੈਦਾਨ ‘ਤੇ ਖੇਡਿਆ ਜਾਵੇਗਾ।
ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਬੁੱਧਵਾਰ ਦੇ ਮੈਚ ਵਿੱਚ ਦੋ ਗੋਲ ਕੀਤੇ। ਉਸ ਨੇ 15ਵੇਂ ਅਤੇ 23ਵੇਂ ਮਿੰਟ ‘ਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤੇ। ਜੁਗਰਾਜ ਸਿੰਘ ਅਤੇ ਅਕਾਸ਼ਦੀਪ ਸਿੰਘ ਦੀ ਹਾਕੀ ਤੋਂ ਇਕ-ਇਕ ਗੋਲ ਹੋਇਆ। ਜੁਗਰਾਜ ਨੇ ਮੈਚ ਦੇ 36ਵੇਂ ਮਿੰਟ ਵਿੱਚ ਪੈਨਲਟੀ ’ਤੇ ਗੋਲ ਕੀਤਾ, ਜਦਕਿ ਅਕਾਸ਼ਦੀਪ ਸਿੰਘ ਨੇ 55ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ। ਜਦੋਂ ਕਿ ਪਾਕਿਸਤਾਨ ਕੋਈ ਵੀ ਗੋਲ ਨਹੀਂ ਕਰ ਸਕਿਆ।