- ਕੈਂਟ ਥਾਣੇ ਦੇ ਬਾਹਰ ਹੋਈ ਵਾਰਦਾਤ,
- ਕਾਰ ‘ਚ ਕਰੀਬ 5 ਨੌਜਵਾਨ ਸਨ ਸਵਾਰ
ਬਠਿੰਡਾ, 11 ਅਗਸਤ 2023 – ਬਦਮਾਸ਼ਾਂ ਨੇ ਰਾਤ 3 ਵਜੇ ਦੇ ਕਰੀਬ ਬਠਿੰਡਾ ਦੇ ਥਾਣਾ ਛਾਉਣੀ ਦੇ ਹੋਮਗਾਰਡ ਤੋਂ ਐਸਐਲਆਰ ਗੰਨ ਖੋਹ ਲਈ। ਇਸ ਦੌਰਾਨ ਬਦਮਾਸ਼ਾਂ ਨੇ ਹੋਮਗਾਰਡ ਨੂੰ ਕੁਚਲਣ ਦੀ ਵੀ ਕੋਸ਼ਿਸ ਕੀਤੀ। ਕਾਰ ਹਰਿਆਣਾ ਨੰਬਰ ਦੀ ਸੀ। ਜਿਸ ਵਿੱਚ ਕਰੀਬ 5 ਲੋਕ ਸਵਾਰ ਸਨ। ਮੁਲਜ਼ਮਾਂ ਨੇ ਪਹਿਲਾਂ ਹੋਮਗਾਰਡ ਨੂੰ ਕਾਰ ਨਾਲ ਟੱਕਰ ਮਾਰੀ, ਫਿਰ ਉਸ ਕੋਲੋਂ ਐਸਐਲਆਰ ਬੰਦੂਕ ਖੋਹ ਕੇ ਫ਼ਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਸਮੇਂ ਜਦੋਂ ਪੁਲੀਸ ਨੇ ਇੱਕ ਕਾਰ ਵਿੱਚ ਸਵਾਰ ਵਿਅਕਤੀਆਂ ਨੂੰ ਕੈਂਟ ਥਾਣੇ ਦੇ ਕੋਲ ਰੁਕਣ ਲਈ ਕਿਹਾ ਤਾਂ ਸਕੋਡਾ ਕਾਰ ਵਿੱਚ ਸਵਾਰ ਵਿਅਕਤੀਆਂ ਨੇ ਸੰਤਰੀ ਨਾਲ ਲੜਾਈ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਹਥਿਆਰ ਲੈ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਅਧਿਕਾਰੀਆਂ ਨੇ ਟੀਮਾਂ ਨਾਲ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ।
ਹੁਣ ਤੱਕ ਦੀ ਪੁਲਿਸ ਜਾਂਚ ‘ਚ ਪਤਾ ਲੱਗਾ ਹੈ ਕਿ ਉਕਤ ਦੋਸ਼ੀ ਹਰਿਆਣਾ ਦੇ ਫਰੀਦਾਬਾਦ ਦੇ ਨੰਬਰ ਵਾਲੀ ਕਾਰ ‘ਚ ਆਏ ਸਨ। ਮਾਮਲੇ ਵਿੱਚ ਪੁਲਿਸ ਨੇ ਉਕਤ ਕਾਰ ਦਾ ਨੰਬਰ ਵੀ ਜਾਰੀ ਕਰ ਦਿੱਤਾ ਹੈ। ਕਾਰ ਨੰਬਰ (HR-51-AQ-1696) ਇੱਕ ਅਜੀਬ ਕੋਡ ‘ਤੇ ਰਜਿਸਟਰਡ ਹੈ।
ਹਾਲਾਂਕਿ ਉਕਤ ਕਾਰ ਦਾ ਮਾਲਕ ਹਰਿਆਣਾ ਦੇ ਪਿਹੋਵਾ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਕਾਰ ਦਾ ਦੂਜਾ ਮਾਲਕ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਪੰਜਾਬ ਵਿੱਚ ਵਾਇਰਲੈਸ ਕਰ ਦਿੱਤੀ ਹੈ ਅਤੇ ਹਰਿਆਣਾ ਪੁਲਿਸ ਨਾਲ ਵੀ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੋਮ ਗਾਰਡ ਤੋਂ ਐਸਐਲਆਈ ਲੁੱਟਣ ਤੋਂ ਪਹਿਲਾਂ ਮੁਲਜ਼ਮਾਂ ਨੇ ਪਿੰਡ ਭੁੱਚੋ ਕਲਾਂ ਨੇੜੇ ਇੱਕ ਡਾਕਟਰ ਦੀ ਕਾਰ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਸੀ। ਪਰ ਦੋਸ਼ੀ ਨਾਕਾਮ ਰਿਹਾ। ਮੁਲਜ਼ਮਾਂ ਨੇ ਉਕਤ ਥਾਂ ’ਤੇ ਫਾਇਰਿੰਗ ਵੀ ਕੀਤੀ। ਪੁਲਸ ਨੇ ਪੂਰੇ ਇਲਾਕੇ ‘ਚ ਅਲਰਟ ਜਾਰੀ ਕਰ ਦਿੱਤਾ ਹੈ।