ਗੈਂਗਸਟਰ ਗੋਪੀ ਡੱਲੇਵਾਲੀਆ ਗ੍ਰਿਫਤਾਰ: ਸੰਤੋਖ ਸਿੰਘ ਮੋਗਾ ਕ+ਤ+ਲਕਾਂਡ ਦਾ ਹੈ ਮਾਸਟਰਮਾਈਂਡ

  • AGTF ਤੇ ਮੋਗਾ ਪੁਲਿਸ ਵੱਲੋਂ ਕੀਤਾ ਗਿਆ ਸਾਂਝਾ ਆਪ੍ਰੇਸ਼ਨ

ਮੋਗਾ, 11 ਅਗਸਤ 2023 – ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ​​ਅਤੇ ਮੋਗਾ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਡੱਲੇਵਾਲੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਗੋਪੀ ਡੱਲੇਵਾਲੀਆ ਮੋਗਾ ਦੇ ਸੰਤੋਖ ਸਿੰਘ ਕਤਲ ਕਾਂਡ ਦਾ ਮਾਸਟਰ ਮਾਈਂਡ ਹੈ। ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

ਗੈਂਗਸਟਰ ਗੋਪੀ ਡੱਲੇਵਾਲੀਆ ਗੋਰੂ ਬੱਚਾ ਗਰੁੱਪ ਦਾ ਮੈਂਬਰ ਹੈ। ਗੋਪੀ ਡੱਲੇਵਾਲੀਆ ਅਤੇ ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ ਸੰਤੋਖ ਸਿੰਘ ਕਤਲ ਕਾਂਡ ਦੇ ਮਾਸਟਰ ਮਾਈਂਡ ਹਨ। ਗੋਪੀ ਡੱਲੇਵਾਲੀਆ ਵੀ ਭਗੌੜਾ ਸੀ। ਉਸਦੇ ਖਿਲਾਫ 12 ਤੋਂ ਵੱਧ ਅਪਰਾਧਿਕ ਮਾਮਲੇ ਜਿਵੇਂ ਕਿ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਅਸਲਾ ਐਕਟ ਆਦਿ ਦਰਜ ਹਨ। ਦੂਜੇ ਪਾਸੇ ਸੰਤੋਖ ਸਿੰਘ ਕਤਲ ਕੇਸ ਵਿੱਚ ਮੋਗਾ ਦੇ ਥਾਣਾ ਸਿਟੀ ਵਨ ਦੀ ਪੁਲੀਸ ਨੇ 16 ਜੁਲਾਈ ਨੂੰ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ।

16 ਜੁਲਾਈ 2023 ਨੂੰ, 4 ਹਮਲਾਵਰਾਂ ਨੇ ਮੋਗਾ ਵਿੱਚ ਸੰਤੋਖ ਸਿੰਘ ਦੇ ਘਰ ਵਿੱਚ ਦਾਖਲ ਹੋ ਕੇ ਉਸਨੂੰ ਗੋਲੀ ਮਾਰ ਦਿੱਤੀ। ਇਸ ਕਤਲ ਕੇਸ ਵਿੱਚ ਪੁਲੀਸ ਨੇ ਪਹਿਲਾਂ ਨਿਰਮਲ ਸਿੰਘ ਉਰਫ਼ ਨਿੰਮਾ, ਅਪਰੈਲ ਸਿੰਘ ਉਰਫ਼ ਸ਼ੇਰਾ ਅਤੇ ਜਸਕਰਨ ਸਿੰਘ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੇ ਕਬਜ਼ੇ ‘ਚੋਂ ਪੁਲਿਸ ਨੇ 10 ਜਿੰਦਾ ਕਾਰਤੂਸ ਦੇ ਨਾਲ-ਨਾਲ ਇੱਕ .32 ਬੋਰ ਦੇ ਪਿਸਤੌਲ ਸਮੇਤ ਕਤਲ ਕਾਂਡ ਵਿੱਚ ਵਰਤੀ ਗਈ ਹੁੰਡਈ ਵਰਨਾ ਕਾਰ ਵੀ ਬਰਾਮਦ ਕੀਤੀ ਹੈ। ਹੁਣ ਮਾਸਟਰਮਾਈਂਡ ਡੱਲੇਵਾਲੀਆ ਵੀ ਫੜਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਠਿੰਡਾ ‘ਚ ਹੋਮਗਾਰਡ ਤੋਂ ਖੋਹੀ SLR ਗੰਨ: ਕਾਰ ਹੇਠ ਕੁਚਲਣ ਦੀ ਵੀ ਕੀਤੀ ਕੋਸ਼ਿਸ਼

ਅਰਸ਼ਦੀਪ ਡੱਲਾ ਦੇ ਕਰੀਬੀ ਗੈਂਗਸਟਰ ਭਰਾ ਫਿਲੀਪੀਨਜ਼ ਤੋਂ ਲਿਆਂਦੇ ਭਾਰਤ