ਮਾਸਟਰ ਤਰਲੋਚਨ ਸਿੰਘ ਦਾ ਅੰਤਿਮ ਸਸਕਾਰ, ਬੱਬੂ ਮਾਨ ਵੀ ਪਹੁੰਚੇ, ਕਿਹਾ- ਗਵਾਚਿਆ ਵੱਡਾ ਭਰਾ

ਸਮਰਾਲਾ, 12 ਅਗਸਤ 2023 – ਪੰਜਾਬੀ ਸਾਹਿਤ ਜਗਤ ਦਾ ਨਾਮਵਰ ਚਿਹਰਾ ਮਾਸਟਰ ਤਰਲੋਚਨ ਸਿੰਘ ਜਿਨ੍ਹਾਂ ਦਾ ਵੀਰਵਾਰ ਨੂੰ ਸਮਰਾਲਾ ਵਿੱਚ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਸਮਰਾਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਮਾਸਟਰ ਤਰਲੋਚਨ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਕਈ ਉੱਘੇ ਕਲਾਕਾਰ, ਲੇਖਕ, ਗਾਇਕ, ਨਾਟਕਕਾਰ ਅਤੇ ਕਵੀ ਪਹੁੰਚੇ। ਫਿਲਮ ਜਗਤ ਵਿੱਚ ਮਾਸਟਰ ਤਰਲੋਚਨ ਨੂੰ ਬੱਬੂ ਮਾਨ ਦਾ ਉਸਤਾਦ ਕਿਹਾ ਜਾਂਦਾ ਹੈ। ਕਿਉਂਕਿ ਮਾਸਟਰ ਨੇ ਬੱਬੂ ਮਾਨ ਦੀਆਂ ਦੋ ਫ਼ਿਲਮਾਂ ਏਕਮ ਅਤੇ ਹਸ਼ਰ ਲਿਖੀਆਂ ਸਨ।

ਇਸ ਨੇੜਤਾ ਕਾਰਨ ਬੱਬੂ ਮਾਨ ਵੀ ਅੰਤਿਮ ਸੰਸਕਾਰ ‘ਤੇ ਪਹੁੰਚੇ। ਬੱਬੂ ਮਾਨ ਬਹੁਤ ਭਾਵੁਕ ਹੋ ਗਏ । ਜਦੋਂ ਉਸ ਨੂੰ ਆਪਣੇ ਉਸਤਾਦ ਦੀ ਵਿਦੇਸ਼ ਵਿੱਚ ਮੌਤ ਦੀ ਖ਼ਬਰ ਮਿਲੀ ਤਾਂ ਉਹ ਤੁਰੰਤ ਟਿਕਟ ਲੈ ਕੇ ਪੰਜਾਬ ਪਰਤ ਆਏ ਤੇ ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪੁੱਤਰ-ਧੀ ਸਮੇਤ ਮਾਸਟਰ ਦੀ ਚਿਖਾ ਨੂੰ ਅਗਨੀ ਵੀ ਦਿੱਤੀ। ਬੱਬੂ ਨੇ ਸਿਰਫ ਇੰਨਾ ਹੀ ਕਿਹਾ ਕਿ ਉਹਨਾਂ ਨੇ ਆਪਣਾ ਵੱਡਾ ਭਰਾ ਗੁਆ ਦਿੱਤਾ ਹੈ।

ਅੰਤਿਮ ਸਸਕਾਰ ਵਿੱਚ ਸ਼ਾਮਲ ਹੋਏ ਪੰਜਾਬੀ ਕਲਾਕਾਰ ਅਤੇ ਗਾਇਕ ਰਵਿੰਦਰ ਗਰੇਵਾਲ ਨੇ ਕਿਹਾ ਕਿ ਮਾਸਟਰ ਤਰਲੋਚਨ ਸਿੰਘ ਦੇ ਅਕਾਲ ਚਲਾਣੇ ਨਾਲ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ। ਉਨ੍ਹਾਂ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਇਸ ਸੰਸਾਰ ਨੂੰ ਛੱਡਣ ਦੀ ਉਮਰ ਨਹੀਂ ਸੀ, ਪਰ ਇਹ ਰੱਬ ਨੂੰ ਇਹੀ ਮਨਜ਼ੂਰ ਸੀ। ਰੰਗਮੰਚ ਦੇ ਕਲਾਕਾਰ ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਮਾਸਟਰ ਤਰਲੋਚਨ ਸਿੰਘ ਨੇ ਆਪਣੇ ਸਫ਼ਰ ਵਿੱਚ ਕਈ ਕਲਾਕਾਰ ਪੈਦਾ ਕੀਤੇ। ਆਸ ਕੀਤੀ ਜਾਂਦੀ ਹੈ ਕਿ ਮਾਸਟਰ ਤਰਲੋਚਨ ਦੀ ਸੋਚ ‘ਤੇ ਪਹਿਰਾ ਦੇ ਕੇ ਉਨ੍ਹਾਂ ਦਾ ਹੀ ਰੂਪ ਬਨਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਜੇਲ੍ਹਾਂ ‘ਚ ਬੰਦ 45 ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ

ਮਾਨਸਾ ਅਤੇ ਬਰਨਾਲਾ ਦੇ ਬਿਰਧ ਘਰਾਂ ਦੀ ਉਸਾਰੀ ਲਈ 10 ਕਰੋੜ ਰੁਪਏ ਕੀਤੇ ਜਾਰੀ: ਡਾ.ਬਲਜੀਤ ਕੌਰ