ਸੰਭਾਵੀ ਹੜ੍ਹਾਂ ਵਰਗੇ ਹਾਲਾਤ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀ ਸੁਰੱਖਿਆਂ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ – ਹਰਜੋਤ ਬੈਂਸ

  • ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਸਾਡੀ ਜਿੰਮੇਵਾਰੀ, ਸਾਰੇ ਪ੍ਰਬੰਧ ਮੁਕੰਮਲ-ਕੈਬਨਿਟ ਮੰਤਰੀ
  • ਲੋਕਾਂ ਦੀ ਸਹੂਲਤ ਲਈ ਐਨ.ਡੀ.ਆਰ.ਐਫ ਟੀਮਾਂ ਮੌਜੂਦ, ਪ੍ਰਸਾਸ਼ਨ ਦੀ ਹਾਲਾਤ ਦੇ ਤਿੱਖੀ ਨਜ਼ਰ-ਬੈਂਸ
  • ਆਮ ਲੋਕ ਸਥਿਤੀ ਤੋ ਨਾ ਘਬਰਾਉਣ, ਜਲਦੀ ਹਾਲਾਤ ਹੋਣਗੇ ਆਮ ਵਾਂਗ, ਪਾਣੀ ਦਾ ਪੱਧਰ ਨੀਵਾ ਹੋਵੇਗਾ

ਨੰਗਲ 15 ਅਗਸਤ ,2023 – ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾ ਤੋ ਹੋਈ ਭਾਰੀ ਬਰਸਾਤ ਕਾਰਨ ਭਾਖੜਾ ਡੈਮ ਵਿੱਚ ਪਾਣੀ ਦੀ ਵੱਧ ਆਮਦ ਕਾਰਨ ਪਾਣੀ ਦਾ ਪੱਧਰ ਗਿਆ ਹੈ, ਇਸ ਲਈ ਵਾਧੂ ਪਾਣੀ ਰਿਲੀਜ਼ ਕਰਨਾ ਬੇਹੱਦ ਜਰੂਰੀ ਹੈ। ਇਸ ਲਈ ਸੰਭਾਵੀ ਹੜ੍ਹਾਂ ਵਰਗੇ ਹਾਲਾਤ ਨਾਂਲ ਪ੍ਰਭਾਵਿਤ ਖੇਤਰਾਂ ਵਿੱਚ ਪ੍ਰਸਾਸ਼ਨ ਨਿਰੰਤਰ ਲੋੜੀਦੇ ਪ੍ਰਬੰਧ ਕਰ ਰਿਹਾ ਹੈ। ਐਨ.ਡੀ.ਆਰ.ਐਫ ਦੀਆਂ ਦੋ ਟੀਮਾਂ ਮੌਕੇ ਤੇ ਮੋਜੂਦ ਹਨ, ਲੋਕ ਕਿਸੇ ਵੀ ਹਾਲਾਤ ਵਿੱਚ ਨਾ ਘਬਰਾਉਣ ਸਥਿਤੀ ਜਲਦੀ ਹੀ ਕਾਬੂ ਵਿਚ ਹੋਵੇਗੀ।

ਰਿਲੀਜ਼ ਕੀਤਾ ਪਾਣੀ ਲਗਭਗ ਨਿਕਲ ਰਿਹਾ ਹੈ, ਡੈਮ ਤੋ ਹੋਰ ਵਾਧੂ ਮਾਤਰਾ ਵਿਚ ਪਾਣੀ ਨਹੀ ਛੱਡਿਆ ਜਾਵੇਗਾ, ਜੇਕਰ ਕਿਸੇ ਇਲਾਕੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾ ਤੇ ਲੈ ਜਾਣ ਲਈ ਪ੍ਰਸਾਸ਼ਨ ਵੱਲੋਂ ਅਪੀਲ ਕੀਤੀ ਜਾਵੇ ਤਾਂ ਉਸ ਵਿੱਚ ਆਮ ਲੋਕ ਸਹਿਯੋਗ ਦੇਣ, ਇਹ ਲੋਕਾਂ ਦੀ ਸੁਰੱਖਿਆਂ ਨੂੰ ਧਿਆਨ ਵਿਚ ਰੱਖ ਕੇ ਲਏ ਗਏ ਫੈਸਲੇ ਹਨ। ਹਰ ਪ੍ਰਭਾਵਿਤ ਖੇਤਰ ਲਈ ਅਧਿਕਾਰੀ ਤੈਨਾਤ ਕੀਤੇ ਗਏ ਹਨ।

ਅੱਜ ਸ਼ਾਮ ਭਲਾਣ ਅਤੇ ਭਨਾਮ ਪਿੰਡਾਂ ਦਾ ਦੌਰਾ ਕਰਨ ਉਪਰੰਤ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਭਾਖੜਾ ਡੈਮ ਤੋਂ ਵੱਧ ਪਾਣੀ ਰਿਲੀਜ ਕਰਨ ਨਾਲ ਸਾਡੇ ਹਲਕੇ ਦੇ ਪਿੰਡਾਂ ਬੇਲਾ ਧਿਆਨੀ, ਭਲਾਣ, ਭਨਾਮ, ਜਿੰਦਵੜੀ, ਦਸਗਰਾਈ, ਨਿੱਕੂਵਾਲ ਜੋਲ, ਪਲਾਸੀ, ਚੰਦਪੁਰ, ਬੁਰਜ, ਹਰੀਵਾਲ, ਮਹਿੰਦਲੀ ਕਲਾਂ, ਹਰਸਾਬੇਲਾ, ਗੋਹਲਣੀ ਵਿੱਚ ਵਾਧੂ ਮਾਤਰਾਂ ਵਿੱਚ ਪਾਣੀ ਆ ਗਿਆ ਹੈ। ਪਾਣੀ ਆਉਣ ਦੀ ਸੰਭਾਵਨਾ ਹੈ, ਪ੍ਰਸਾਸ਼ਨ ਵੱਲੋਂ ਪ੍ਰਭਾਵਿਤ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਲੋੜ ਪੈਣ ਤੇਂ ਸੁਰੱਖਿਅਤ ਥਾਵਾ ਉਤੇ ਲੈ ਕੇ ਜਾਣ, ਉਨ੍ਹਾਂ ਦੇ ਖਾਣ ਪੀਣ ਦੀ ਵਿਵਸਥਾ, ਢੁਕਵੇ ਸਿਹਤ ਪ੍ਰਬੰਧ, ਪਸ਼ੂ ਧੰਨ ਦੀ ਸਾਂਭ ਸੰਭਾਲ, ਪਸ਼ੂ ਚਾਰਾ ਤੇ ਹੋਰ ਲੋੜੀਦੇਂ ਪ੍ਰਬੰਧ ਕੀਤੇ ਗਏ ਹਨ। ਅਜਿਹਾ ਆਮ ਲੋਕਾਂ ਦੀ ਸੁਰੱਖਿਆ ਅਤੇ ਪਸ਼ੂ ਧੰਨ ਤੇ ਜਾਨ ਮਾਲ ਦੀ ਰਾਖੀ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।

ਇਸ ਲਈ ਜੇਕਰ ਜਰੂਰੀ ਹੋਵੇ ਤਾਂ ਲੋਕ ਪ੍ਰਸਾਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਥਾਵਾ ਉਤੇ ਜਾਣ ਲਈ ਜੇਕਰ ਪ੍ਰਸਾਸ਼ਨ ਵੱਲੋਂ ਅਪੀਲ ਕੀਤੀ ਜਾਵੇ ਤਾਂ ਪੂਰਾ ਸਹਿਯੋਗ ਦੇਣ। ਉਨ੍ਹਾਂ ਨੇ ਕਿਹਾ ਕਿ ਜੇਕਰ ਅਗਲੇ ਕੁਝ ਘੰਟੇ ਬਰਸਾਤ ਨਾ ਹੋਈ ਤਾਂ ਪਾਣੀ ਦਾ ਪੱਧਰ ਕਾਫੀ ਘੱਟ ਜਾਵੇਗਾ ਅਤੇ ਸੰਭਾਵੀ ਖਤਰੇ ਖਤਮ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਰਲ ਮਿਲ ਕੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਦਾ ਹੈ, ਇਸ ਲਈ ਹਰ ਇੱਕ ਨੂੰ ਪ੍ਰਸਾਸ਼ਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਲੋਕ ਅਫਵਾਹਾ ਤੇ ਭਰੋਸਾ ਨਾ ਕਰਨ, ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ, ਪ੍ਰਸਾਸ਼ਨ ਦੇ ਅਧਿਕਾਰੀਆਂ ਦੇ ਨਾਲ ਨਾਲ ਸਾਡੀਆਂ ਆਪਣੀਆਂ ਟੀਮਾਂ ਵੀ ਲੋਕਾਂ ਨਾਲ ਤਾਲਮੇਲ ਕਰ ਰਹੀਆਂ ਹਨ।

ਪੰਚਾਇਤ ਸਕੱਤਰ, ਪਟਵਾਰੀ, ਕਨੂੰਗੋ, ਪੰਚ, ਸਰਪੰਚ ਅਤੇ ਹੋਰ ਮੁਲਾਜ਼ਮ ਹਰ ਖੇਤਰ ਵਿੱਚ ਤਾਲਮੇਲ ਵਿਚ ਹਨ, ਅਧਿਕਾਰੀ ਪੂਰੀ ਤਰਾਂ ਚੋਂਕਸ ਹਨ, ਲੋਕਾਂ ਦੀ ਜਰੂਰਤ ਅਨੁਸਾਰ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਸੰਭਾਵੀ ਪ੍ਰਭਾਵਿਤ ਪਿੰਡਾਂ ਵਿਚ ਜਾ ਕੇ ਲੋਕਾਂ ਦਾ ਹਾਲ ਚਾਲ ਜਾਣਿਆ ਤੇ ਹਰ ਤਰਾਂ ਦੀ ਮੱਦਦ ਅਤੇ ਸੁਰੱਖਿਆ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪ੍ਰਭਾਵਿਤ ਪਿੰਡਾਂ ਦੇ ਦੌਰੇ ਦੌਰਾਨ ਅਧਿਕਾਰੀਆਂ ਅਤੇ ਆਪਣੇ ਵਰਕਰਾ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਸੁਰੱਖਿਆਂ ਦਾ ਵਿਸੇਸ਼ ਧਿਆਨ ਰੱਖਿਆ ਜਾਵੇ। ਇਸ ਮੌਕੇ ਐਸ.ਡੀ.ਐਮ ਉਦੈਦੀਪ ਸਿੰਘ ਸਿੱਧੂ, ਤਹਿਸੀਲਦਾਰ ਸੰਦੀਪ ਕੁਮਾਰ, ਡਾ.ਸੰਜੀਵ ਗੌਤਮ, ਸੋਹਣ ਸਿੰਘ ਬੈਂਸ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਦਲਜੀਤ ਸਿੰਘ ਕਾਕਾ ਨਾਨਗਰਾ, ਨਿਤਿਨ ਪੁਰੀ ਅਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਤੇ ਪਾਰਟੀ ਵਰਕਰ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਰਨੈਲ ਈਸੜੂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ, ਪਿਛਲੀਆਂ ਸਰਕਾਰਾਂ ਤੋਂ ਵਿਰਾਸਤ ਵਿੱਚ ਮਿਲੀਆਂ ਸਮੱਸਿਆਵਾਂ ਦਾ ਖਾਤਮਾ ਕਰਾਂਗੇ – CM ਮਾਨ

PM ਮੋਦੀ ਨੇ ਆਜ਼ਾਦੀ ਦਿਵਸ ‘ਤੇ ਦੇਸ਼ ਨੂੰ ਦਿੱਤੀਆਂ 3 ਗਾਰੰਟੀਆਂ, ਨਾਲੇ ਮਿਡਲ ਕਲਾਸ ਨੂੰ ਕੀਤਾ ਘਰ ਦਾ ਵਾਅਦਾ