ਅਬੋਹਰ ‘ਚ ਸੀਵਰੇਜ ਦੇ ਮੈਨਹੋਲ ‘ਚ ਡਿੱਗਿਆ 6 ਸਾਲਾ ਬੱਚਾ: ਸੀਸੀਟੀਵੀ ਵੀਡੀਓ ਆਈ ਸਾਹਮਣੇ

  • ਲੋਕਾਂ ਨੇ ਸੁਰੱਖਿਅਤ ਕੱਢਿਆ ਬਾਹਰ

ਅਬੋਹਰ, 18 ਅਗਸਤ 2023 – ਬੀਤੀ ਰਾਤ ਅਬੋਹਰ ਦੀ ਜੰਮੂ ਬਸਤੀ ‘ਚ ਖੇਡਦੇ ਹੋਏ 6 ਸਾਲ ਦਾ ਬੱਚਾ ਸੀਵਰੇਜ ਦੇ ਮੈਨਹੋਲ ‘ਚ ਡਿੱਗ ਗਿਆ। ਪਰ ਚੰਗੀ ਗੱਲ ਰਹੀ ਕਿ ਇਕੱਠੇ ਖੇਡਦੇ ਬੱਚਿਆਂ ਨੇ ਤੁਰੰਤ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਆਸਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਹ ਘਟਨਾ ਸੀਸੀਟੀਵੀ ਵਿੱਚ ਵੀ ਸਾਹਮਣੇ ਆ ਗਈ ਹੈ, ਜੋ ਵਾਇਰਲ ਹੋ ਰਹੀ ਹੈ। ਬੱਚੇ ਦੇ ਰਿਸ਼ਤੇਦਾਰਾਂ ਨੇ ਸੀਵਰੇਜ ਬੋਰਡ ਖ਼ਿਲਾਫ਼ ਰੋਸ ਪ੍ਰਗਟ ਕੀਤਾ।

ਜੰਮੂ ਬਸਤੀ ਦੀ ਰਹਿਣ ਵਾਲਾ ਗੌਰੀ (6) ਬੀਤੀ ਰਾਤ 8 ਵਜੇ ਗਲੀ ਵਿੱਚ ਖੇਡ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜਿਸ ਸੀਵਰੇਜ ‘ਚ ਬੱਚਾ ਡਿੱਗਿਆ ਉਸ ਦੀ ਉਚਾਈ 8 ਫੁੱਟ ਦੇ ਕਰੀਬ ਹੈ ਅਤੇ ਸੀਵਰੇਜ ਬੋਰਡ ਵੱਲੋਂ ਲੰਬੇ ਸਮੇਂ ਤੋਂ ਇਸ ਦੀ ਸਫਾਈ ਨਹੀਂ ਕਰਵਾਈ ਗਈ। ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ।

ਨਿਗਮ ਦੇ ਜੇਈ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੀਵਰੇਜ ਦੇ ਮੈਨਹੋਲ ਦਾ ਢੱਕਣ ਕੁਝ ਸਮਾਂ ਪਹਿਲਾਂ ਚੋਰੀ ਹੋ ਗਿਆ ਸੀ। ਇਸ ‘ਤੇ ਇੱਕ ਹੋਰ ਕਵਰ ਰੱਖਿਆ ਗਿਆ ਸੀ। ਜੇਈ ਸ਼ਵਿੰਦਰ ਸਿੰਘ ਨੇ ਦੱਸਿਆ- ਉਨ੍ਹਾਂ ਨੂੰ ਡੀਸੀ ਦਫ਼ਤਰ ਤੋਂ ਵੀਡੀਓ ਰਾਹੀਂ ਇਸ ਘਟਨਾ ਦੀ ਜਾਣਕਾਰੀ ਮਿਲੀ, ਜਿਸ ਨੂੰ ਦੇਖਦਿਆਂ ਸੀਵਰੇਜ ਬੋਰਡ ਦੀ ਟੀਮ ਭੇਜ ਕੇ ਪੱਕਾ ਢੱਕਣ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤੇਲ ਦਾ ਟੈਂਕਰ ਪਲਟਿਆ: ਲਪੇਟ ‘ਚ ਆਏ ਬਜ਼ੁਰਗ ਦੀ ਮੌ+ਤ

ਹਿਮਾਚਲ ‘ਚ 55 ਦਿਨਾਂ ‘ਚ ਹੋਈਆਂ 113 ਲੈਂਡ-ਸਲਾਈਡ ਦੀਆਂ ਘਟਨਾਵਾਂ, ਸੂਬੇ ‘ਚ ਹੋਇਆ 10 ਹਜ਼ਾਰ ਕਰੋੜ ਦਾ ਨੁਕਸਾਨ