- ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਫਿਰੋਜ਼ਪੁਰ, 19 ਅਗਸਤ 2023 – ਪੰਜਾਬ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਵਧਣ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਏ ਹੜ੍ਹਾਂ ਕਾਰਨ ਮੱਖੂ-ਗਿੱਦੜਪਿੰਡੀ ਰੇਲਵੇ ਪੁਲ ਨੰਬਰ-84 ਦੀ ਹਾਲਤ ਕਾਫੀ ਖ਼ਰਾਬ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਡਵੀਜ਼ਨਲ ਰੇਲਵੇ ਵੱਲੋਂ ਇਹਤਿਆਤ ਵਜੋਂ ਲਗਾਤਾਰ ਦੂਜੇ ਦਿਨ ਵੀ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਫਿਰੋਜ਼ਪੁਰ ਡਵੀਜ਼ਨਲ ਰੇਲਵੇ ਨੇ ਅੱਜ 19 ਅਗਸਤ ਨੂੰ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਜ਼ਾਨਾ ਚੱਲਣ ਵਾਲੀਆਂ 14 ਛੋਟੀ ਦੂਰੀ ਦੀਆਂ ਐਕਸਪ੍ਰੈਸ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਅਤੇ 4 ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ।
ਜੰਮੂ ਤਵੀ ਐਕਸਪ੍ਰੈਸ ਟਰੇਨ (19226), ਜੰਮੂ ਤਵੀ-ਅਹਿਮਦਾਬਾਦ (19224), ਧਨਬਾਦ ਐਕਸਪ੍ਰੈਸ (13308) ਅਤੇ ਜੋਧਪੁਰ-ਜੰਮੂ ਤਵੀ ਐਕਸਪ੍ਰੈਸ (19225) ਦੇ ਰੂਟ ਬਦਲ ਦਿੱਤੇ ਗਏ ਹਨ। ਇਹ ਰੇਲ ਗੱਡੀਆਂ ਫ਼ਿਰੋਜ਼ਪੁਰ ਤੋਂ ਮੋਗਾ ਲੁਧਿਆਣਾ ਵਾਇਆ ਅੱਗੇ ਚਲਾਈਆਂ ਜਾ ਰਹੀਆਂ ਹਨ।
ਅੱਜ ਰੱਦ ਹੋਈਆਂ ਟਰੇਨਾਂ-
- ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06964,
- ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04633,
- ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 04634,
- ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06965,
- ਜਲੰਧਰ ਸਿਟੀ-ਹੁਸ਼ਿਆਰਪੁਰ 04598,
- ਹੁਸ਼ਿਆਰਪੁਰ-ਜਲੰਧਰ ਸਿਟੀ 04597,
- ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06966,
- ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04169,
- ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 04633,
- ਜਲੰਧਰ ਸਿਟੀ-ਪਠਾਨਕੋਟ 04641,
- ਫ਼ਿਰੋਜ਼ਪੁਰ ਕੈਂਟ-ਜਲੰਧਰ ਸਿਟੀ 06968,
- ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06967,
- ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 06963,
- ਜਲੰਧਰ ਸਿਟੀ-ਫ਼ਿਰੋਜ਼ਪੁਰ ਕੈਂਟ 04637,