2 ਲੁਟੇਰਿਆਂ ਨੇ ਚਾਕੂ ਦੀ ਨੋਕ ‘ਤੇ ਪਰਿਵਾਰ ਨੂੰ ਬਣਾਇਆ ਬੰਧਕ, ਫੇਰ ਲੁੱਟਿਆ ਘਰ

  • ਗਹਿਣੇ, ਨਕਦੀ ਅਤੇ ਸਕੂਟੀ ਲੈ ਗਏ ਲੁਟੇਰੇ

ਬਠਿੰਡਾ, 20 ਅਗਸਤ 2023 – ਬਠਿੰਡਾ ਦੇ ਉੱਤਰੀ ਸੇਠ ਗਲੀ ਨੰਬਰ 6 ਵਿਖੇ ਰਾਤ 2 ਵਜੇ ਇੱਕ ਘਰ ਵਿੱਚ ਲੁੱਟ ਦੀ ਘਟਨਾ ਸਾਹਮਣੇ ਆਈ ਹੈ। 2 ਲੁਟੇਰਿਆਂ ਨੇ ਚਾਕੂ ਦੀ ਨੋਕ ‘ਤੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ, ਨਕਦੀ ਅਤੇ ਮੋਬਾਈਲ ਲੁੱਟ ਲਏ। ਜਾਂਦੇ ਸਮੇਂ ਲੁਟੇਰੇ ਘਰ ਵਿੱਚ ਖੜੀ ਐਕਟਿਵਾ ਵੀ ਲੈ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਕੈਂਟ ਥਾਣੇ ਤੋਂ ਇਲਾਵਾ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਸੀਆਈਏ 2 ਦੀ ਪੁਲੀਸ ਸਮੇਤ ਜਾਂਚ ਲਈ ਪਹੁੰਚ ਗਈ।

ਘਰ ਦੇ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਘਰ ਵਿੱਚ ਸਿਰਫ਼ ਉਸ ਦੀ ਪਤਨੀ ਮੋਨਿਕਾ, ਮਾਂ ਅਤੇ ਬੇਟੀ ਹੀ ਸਨ। ਜੋ ਰਾਤ ਨੂੰ ਕਿਸੇ ਵਿਆਹ ਸਮਾਗਮ ਤੋਂ ਵਾਪਿਸ ਆਏ ਸਨ ਅਤੇ ਆਉਂਦੇ ਸਾਰ ਹੀ ਸੌਂ ਗਏ। ਰਾਤ 2 ਵਜੇ ਦੇ ਕਰੀਬ ਦੋ ਲੁਟੇਰੇ ਉਸ ਦੇ ਘਰ ਦਾਖਲ ਹੋਏ, ਜਿਨ੍ਹਾਂ ਨੇ ਪਤਨੀ-ਧੀ ਅਤੇ ਮਾਂ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਮੂੰਹ ‘ਤੇ ਟੇਪ ਲਗਾ ਦਿੱਤੀ। ਲੁਟੇਰਿਆਂ ਦੇ ਹੱਥਾਂ ਵਿੱਚ ਚਾਕੂ ਸਨ।

ਜਿਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪਰਿਵਾਰ ਦੀਆਂ ਔਰਤਾਂ ਦੇ ਗਹਿਣੇ ਲੁੱਟ ਲਏ। ਮੋਬਾਈਲ, ਲੈਪਟਾਪ ਤੋਂ ਇਲਾਵਾ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਲੁਟੇਰੇ ਉਸ ਦੀ ਲੜਕੀ ਦੀ ਐਕਟਿਵਾ ਸਕੂਟੀ ਵੀ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਘਟਨਾ ਦੀ ਸੂਚਨਾ ਥਾਣਾ ਕੈਂਟ ਦੀ ਪੁਲਸ ਨੂੰ ਦੇ ਦਿੱਤੀ ਹੈ। ਥਾਣਾ ਕੈਂਟ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੰਨੀ ਦਿਓਲ ਦੇ ਮੁੰਬਈ ਵਾਲੇ ਬੰਗਲੇ ਦੀ ਹੋਵੇਗੀ ਨਿਲਾਮੀ, ਨਹੀਂ ਚੁਕਾਇਆ ਲੋਨ

ਸਿਵਲ ਹਸਪਤਾਲ ‘ਚ ਕੁੱਤਿਆਂ ਨੇ ਕੀਤਾ 5 ਸਾਲ ਦੇ ਬੱਚੇ ‘ਤੇ ਹਮਲਾ, ਲੋਕਾਂ ਨੇ ਬਚਾਇਆ