ਸੰਨੀ ਦਿਓਲ ਨੇ 2024 ਦੀਆਂ ਚੋਣਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ

ਚੰਡੀਗੜ੍ਹ, 22 ਅਗਸਤ 2023 – ਫਿਲਮ ਗਦਰ-2 ਦੀ ਸਫਲਤਾ ਤੋਂ ਬਾਅਦ ਫਿਲਮ ਐਕਟਰ ਸੰਨੀ ਦਿਓਲ ਚਰਚਾ ਵਿਚ ਹਨ, ਇਸ ਸਭ ਦੇ ਵਿਚਕਾਰ ਸੰਨੀ ਦਿਓਲ ਨੇ ਇਕ ਵੱਡਾ ਐਲਾਨ ਕੀਤਾ ਹੈ। ਇਹ ਐਲਾਨ ਭਾਜਪਾ ਲਈ ਝਟਕੇ ਵਾਂਗ ਹੈ। ਸੰਨੀ ਦਿਓਲ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਚੋਣ ਨਹੀਂ ਲੜਨਗੇ।

ਇਕ ਮੀਡੀਆ ਚੈਨਲ ‘ਤੇ ਇੰਟਰਵਿਊ ‘ਚ ਸੰਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਦਾ ਸਿਆਸਤ ‘ਚ ਮਨ ਨਹੀਂ ਲੱਗਦਾ, ਉਹ ਅੱਗੇ ਚੋਣਾਂ ਨਹੀਂ ਲੜਨਗੇ। ਸੰਨੀ ਦਿਓਲ ਨੇ ਕਿਹਾ ਕਿ ਉਹ ਸਿਰਫ ਫਿਲਮਾਂ ‘ਚ ਕੰਮ ਕਰਨਾ ਚਾਹੁੰਦੇ ਹਨ। ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਸੀਟ ਤੋਂ ਆਪਣਾ ਨਵਾਂ ਉਮੀਦਵਾਰ ਖੜ੍ਹਾ ਕਰੇਗੀ।

ਦੱਸ ਦੇਈਏ ਕਿ ਸੰਨੀ ਦਿਓਲ ਇਸ ਸਮੇਂ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਇਹ ਸੀਟ ਭਾਜਪਾ ਲਈ ਬਹੁਤ ਅਹਿਮ ਹੈ। ਵਿਨੋਦ ਖੰਨਾ 1999 ਤੋਂ 2004 ਅਤੇ 2014 ਤੋਂ 2017 ਤੱਕ ਭਾਜਪਾ ਦੀ ਟਿਕਟ ‘ਤੇ ਇਸ ਸੀਟ ਤੋਂ ਮੈਂਬਰ ਵੀ ਰਹੇ ਹਨ। ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਨੇਤਾ ਸੁਨੀਲ ਜਾਖੜ ਇੱਥੇ ਉਪ ਚੋਣ ਜਿੱਤ ਗਏ ਸਨ। ਉਥੇ ਹੀ 2019 ‘ਚ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਫਿਰ ਤੋਂ ਭਾਜਪਾ ਦੇ ਝੋਲੇ ‘ਚ ਪਾ ਦਿੱਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਦਰਯਾਨ-3: ਜੇ 23 ਅਗਸਤ ਨੂੰ ਕੁਝ ਦਿੱਕਤ ਆਈ ਤਾਂ 27 ਅਗਸਤ ਨੂੰ ਹੋਵੇਗੀ ਲੈਂਡਿੰਗ

ਹਰਿਆਣਾ ਦੇ ਮਸ਼ਹੂਰ ਗਾਇਕ ਗਾਇਕ ਰਾਜੂ ਪੰਜਾਬੀ ਦਾ ਦੇਹਾਂਤ