- ਰਾਜੂ ਪੰਜਾਬੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ,
- ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਸੀ ਇਲਾਜ,
- ਅੱਜ ਜੱਦੀ ਪਿੰਡ ਰਾਵਤਸਰ ਵਿਖੇ ਕੀਤਾ ਜਾਵੇਗਾ ਅੰਤਿਮ ਸਸਕਾਰ,
- ਰਾਜੂ ਪੰਜਾਬੀ ਨੇ ਗਏ ਹਨ ਕਈ ਹਿੱਟ ਗੀਤ
ਚੰਡੀਗੜ੍ਹ, 22 ਅਗਸਤ 2023 – ਹਰਿਆਣਾ ਦੇ ਮਸ਼ਹੂਰ ਗਾਇਕ ਰਾਜੂ ਪੰਜਾਬੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਸ ਦਾ ਇਲਾਜ ਹਿਸਾਰ ਦੇ ਜਿੰਦਲ ਹਸਪਤਾਲ ਵਿੱਚ ਚੱਲ ਰਿਹਾ ਸੀ। ਰਾਜੂ ਪੰਜਾਬੀ ਨੇ ਅੱਜ ਤੜਕੇ 4.30 ਵਜੇ ਦੇ ਕਰੀਬ ਆਖਰੀ ਸਾਹ ਲਿਆ।
ਦੱਸਿਆ ਜਾ ਰਿਹਾ ਹੈ ਕਿ ਰਾਜੂ ਪੰਜਾਬੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਸ ਨੂੰ ਇਲਾਜ ਲਈ ਹਿਸਾਰ ਵਿਚ ਭਰਤੀ ਕਰਵਾਇਆ ਗਿਆ। ਪਰ ਹੁਣ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਰਾਵਤਸਰ ਵਿਖੇ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਰਾਜੂ ਪੰਜਾਬੀ ਹਰਿਆਣਾ ਇੰਡਸਟਰੀ ਦਾ ਮਸ਼ਹੂਰ ਚਿਹਰਾ ਸੀ। ਉਨ੍ਹਾਂ ਦੇ ਕਈ ਗੀਤ ਸੁਪਰ ਡੁਪਰ ਹਿੱਟ ਰਹੇ। ਸਪਨਾ ਚੌਧਰੀ ਨਾਲ ਉਸ ਦੇ ਕਈ ਗੀਤ ਹਿੱਟ ਹੋਏ ਸਨ। ਜਦੋਂ ਕਿ ਰਾਜੂ ਪੰਜਾਬੀ ਹਰਿਆਣਵੀ ਦੇ ਵੱਡੇ ਕਲਾਕਾਰਾਂ ਵਿੱਚ ਗਿਣੇ ਜਾਂਦੇ ਸਨ।
ਰਾਜੂ ਪੰਜਾਬੀ ਆਪਣੀ ਸੁਰੀਲੀ ਆਵਾਜ਼ ਅਤੇ ਆਪਣੇ ਗੀਤਾਂ ਦੇ ਵੱਖਰੇ ਅੰਦਾਜ਼ ਕਾਰਨ ਹਰਿਆਣਵੀ ਸੰਗੀਤ ਉਦਯੋਗ ਵਿੱਚ ਇੱਕ ਵਿਸ਼ੇਸ਼ ਪਛਾਣ ਰੱਖਦਾ ਸੀ। ਉਸ ਵੱਲੋਂ ਗਾਏ ਗੀਤ ਨੌਜਵਾਨਾਂ ਤੋਂ ਲੈ ਕੇ ਹਰ ਉਮਰ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੇ ਸਨ। ਉਨ੍ਹਾਂ ਨੇ ਸਪਨਾ ਚੌਧਰੀ ਨਾਲ ਕਈ ਗੀਤਾਂ ‘ਚ ਵੀ ਕੰਮ ਕੀਤਾ ਹੈ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹਰਿਆਣਵੀ ਗੀਤ ‘ਲਾਡ ਪਿਆਰ ਕੇ’ ਨੇ ਰਾਜੂ ਪੰਜਾਬੀ ਨੂੰ ਹਰਿਆਣਵੀ ਸੰਗੀਤ ਇੰਡਸਟਰੀ ਦਾ ਬਾਦਸ਼ਾਹ ਬਣਾ ਦਿੱਤਾ ਸੀ।
ਰਾਜੂ ਪੰਜਾਬੀ ਦੇ ਗੀਤ ਬਹੁਤ ਮਸ਼ਹੂਰ ਹੋਏ ਸਨ। ਉਸਦੇ ਗੀਤਾਂ ਵਿੱਚ ਆਖਰੀ ਪੈਗ, ਲਾਡ ਪੀਆ ਕੇ, ਦੇਸੀ, ਅੱਛਾ ਲੱਗੇ ਸੇ (ਡੀਜੇ ਰੀਮਿਕਸ), ਘਾਗੜਾ, ਸੰਦਲ, ਸਾਲਿਡ ਬਾਡੀ, ਸਵੀਟੀ, ਮੁਝੇ ਤੇਰਾ ਨਸ਼ਾ ਹੈ, ਤੂ ਚੀਜ਼ ਲਾਜਵਾਬ, ਹਵਾ ਕਸੂਤੀ, ਬੰਬ, ਤਰਕੀਬ, ਦੇਵਰ ਲਾਡਲਾ, ਫੇਅਰ ਲਵਲੀ, ਦਇਆ ਰਾਮ ਕੀ ਹੋਰੀ, ਰਾਜੂ ਕੀ ਸਾਲੀ, ਗੋਰੀ ਨਗੋਰੀ, ਸ਼ਾਮਲ ਹਨ।