ਲਿਫਟ ‘ਚ ਫਸੇ 2 ਲੋਕ: 2 ਘੰਟੇ ਦੀ ਮਿਹਨਤ ਤੋਂ ਬਾਅਦ ਕੱਢੇ ਬਾਹਰ

ਜਲੰਧਰ, 22 ਅਗਸਤ 2023 – ਜਲੰਧਰ ਦੇ ਸੰਵਿਧਾਨ ਚੌਕ (ਬੀ.ਐੱਮ.ਸੀ. ਚੌਕ) ਸਥਿਤ ਮਿਡਲੈਂਡ ਫਾਈਨਾਂਸ ਦੀ ਇਮਾਰਤ ਦੀ ਲਿਫਟ ਚੱਲਦੇ ਸਮੇਂ ਰੁਕ ਗਈ। ਘਟਨਾ ਦੇ ਸਮੇਂ ਲਿਫਟ ‘ਚ ਦੋ ਲੋਕ ਵੀ ਸਵਾਰ ਸਨ, ਹਾਲਾਂਕਿ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਪੀੜਤਾਂ ਨੇ ਲਿਫਟ ਠੀਕ ਨਾ ਹੋਣ ਦਾ ਦੋਸ਼ ਲਾਇਆ ਹੈ।

ਲੋਕਾਂ ਨੇ ਦੋਸ਼ ਲਾਇਆ ਕਿ ਇਹ ਹਾਦਸਾ ਮੈਂਟੇਨਸ ਦੀ ਘਾਟ ਕਾਰਨ ਵਾਪਰਿਆ ਹੈ ਅਤੇ ਲੋਕ ਸਵੇਰੇ 9 ਵਜੇ ਤੋਂ ਹੀ ਲਿਫਟ ਵਿੱਚ ਫਸੇ ਹੋਏ ਸਨ। ਜਿਨ੍ਹਾਂ ਨੂੰ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਬਾਹਰ ਕੱਢਿਆ ਗਿਆ। ਜਿਵੇਂ ਹੀ ਲਿਫਟ ਫਸ ਗਈ, ਸਾਰੀ ਇਮਾਰਤ ‘ਚ ਸਾਇਰਨ ਵੱਜਣ ਲੱਗਾ। ਲਿਫਟ ‘ਚੋਂ ਬਾਹਰ ਆਏ ਲੋਕਾਂ ਨੇ ਦੱਸਿਆ- ਉਹ 9 ਵਜੇ ਕੰਮ ‘ਤੇ ਆ ਰਹੇ ਸੀ, ਜਦੋਂ ਲਿਫਟ ਦੂਜੀ ਮੰਜ਼ਿਲ ‘ਤੇ ਪਹੁੰਚੀ ਤਾਂ ਉਸ ਨੇ ਇੱਕ ਦਮ ਰੁਕ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਨੇ ਬੰਬੀਹਾ ਗੈਂਗ ਦਾ ਮੁੱਖ ਸਰਗਨਾ ਕੀਤਾ ਗ੍ਰਿਫਤਾਰ, ਪਿਸਤੌਲ ਬਰਾਮਦ

ਮਾਮਲਾ ਕਿਸਾਨਾਂ ਤੇ ਪੁਲਿਸ ‘ਚ ਹੋਈ ਝੜਪ ਦਾ: 18 ਕਿਸਾਨਾਂ ਤੇ 35 ਅਣਪਛਾਤਿਆਂ ‘ਤੇ FIR: ਲੌਂਗੋਵਾਲ ਥਾਣਾ ਪੁਲਸ ਨੇ ਕੀਤੀ ਕਾਰਵਾਈ