ਮਾਮਲਾ ਕਿਸਾਨਾਂ ਤੇ ਪੁਲਿਸ ‘ਚ ਹੋਈ ਝੜਪ ਦਾ: 18 ਕਿਸਾਨਾਂ ਤੇ 35 ਅਣਪਛਾਤਿਆਂ ‘ਤੇ FIR: ਲੌਂਗੋਵਾਲ ਥਾਣਾ ਪੁਲਸ ਨੇ ਕੀਤੀ ਕਾਰਵਾਈ

  • ਚੰਡੀਗੜ੍ਹ ਜਾਂਦੇ ਸਮੇਂ ਟੋਲ ਪਲਾਜ਼ਾ ’ਤੇ ਹੋਇਆ ਸੀ ਟਕਰਾਅ

ਸੰਗਰੂਰ, 22 ਅਗਸਤ 2023 – ਜ਼ਿਲ੍ਹਾ ਸੰਗਰੂਰ ਦੇ ਲੌਂਗੋਵਾਲ ਇਲਾਕੇ ਵਿੱਚ ਪੁਲੀਸ ਅਤੇ ਕਿਸਾਨਾਂ ਦਰਮਿਆਨ ਹੋਈ ਝੜਪ ਦੇ ਸਬੰਧ ਵਿੱਚ ਥਾਣਾ ਲੌਂਗੋਵਾਲ ਦੀ ਪੁਲੀਸ ਨੇ 18 ਕਿਸਾਨਾਂ ਅਤੇ 35 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ, ਡਿਊਟੀ ਵਿੱਚ ਵਿਘਨ ਪਾਉਣ, ਕੁੱਟਮਾਰ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।

ਐਸਐਚਓ ਥਾਣਾ ਲੌਂਗੋਵਾਲ ਗਗਨਦੀਪ ਸਿੱਧੂ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਸੁੱਖਾ ਸਿੰਘ, ਬਲਜਿੰਦਰ ਸਿੰਘ, ਪ੍ਰਦੀਪ ਸਿੰਘ, ਅਮਰ ਸਿੰਘ, ਅਮਰ ਪੁੱਤਰ ਮਹਿੰਦਰ ਸਿੰਘ, ਕੁਲਵਿੰਦਰ, ਭੁਪਿੰਦਰ ਸਿੰਘ, ਰਾਜਪਾਲ, ਪ੍ਰੀਰਥੀ ਸਿੰਘ, ਜੁਝਾਰ, ਹੈਪੀ, ਲਖਬੀਰ, ਕਮਲਜੀਤ, ਬਲਦੇਵ, ਬਾਰਾ ਸਿੰਘ, ਦਰਵਾਰਾ ਸਿੰਘ, ਗੁਰਮੇਲ, ਪੀਟਰ ਰੇਹੜੇ ਦੇ ਅਣਪਛਾਤੇ ਡਰਾਈਵਰ ਅਤੇ 35 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਉਸ ਨੇ ਆਪਣੇ ਬਿਆਨ ਵਿੱਚ ਲਿਖਿਆ ਹੈ ਕਿ ਕਈ ਕਿਸਾਨਾਂ ਵੱਲੋਂ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਵੱਡੀ ਗਿਣਤੀ ਵਿੱਚ ਕਿਸਾਨ ਵੱਖ-ਵੱਖ ਸਾਧਨਾਂ ਤੋਂ ਪੁੱਜੇ ਹੋਏ ਸਨ। ਉਦੋਂ ਪੁਲੀਸ ਮੌਕੇ ’ਤੇ ਮੌਜੂਦ ਸੀ। ਇਸ ਦੌਰਾਨ ਕੁਝ ਕਿਸਾਨ ਲੋਕਾਂ ਨੂੰ ਨਾਕਾ ਤੋੜ ਕੇ ਬਠਿੰਡਾ-ਚੰਡੀਗੜ੍ਹ ਰੋਡ ’ਤੇ ਲੱਗੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਉਕਸਾਉਂਦੇ ਰਹੇ। ਜਿਸ ਤੋਂ ਬਾਅਦ ਟਰੈਕਟਰ-ਟਰਾਲੀ ਨਾਕਾ ਤੋੜ ਕੇ ਪੁਲਿਸ ਮੁਲਾਜ਼ਮਾਂ ਦੇ ਉਪਰੋਂ ਟਰਾਲੀ ਭਜਾ ਕੇ ਅੱਗੇ ਨਿਕਲ ਗਈ।

ਇਸ ਘਟਨਾ ‘ਚ ਕਈ ਕਰਮਚਾਰੀ ਜ਼ਖਮੀ ਹੋ ਗਏ। ਜਿਸ ਕਾਰਨ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੁਲੀਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੱਕ ਕਿਸਾਨ ਦੀ ਮੌਤ ਹੋ ਗਈ, ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਸ ਲਈ ਉਹ ਇਸ ਕਾਰਵਾਈ ਵਿਰੁੱਧ ਪੱਕਾ ਮੋਰਚਾ ਖੋਲ੍ਹ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਿਫਟ ‘ਚ ਫਸੇ 2 ਲੋਕ: 2 ਘੰਟੇ ਦੀ ਮਿਹਨਤ ਤੋਂ ਬਾਅਦ ਕੱਢੇ ਬਾਹਰ

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੀ ਮਸ਼ਾਲ ਜ਼ਿਲ੍ਹਾ ਮੋਗਾ ਪਹੁੰਚੀ