ਨਵੀਂ ਦਿੱਲੀ, 23 ਅਗਸਤ 2023 – ਜ਼ਿੰਬਾਬਵੇ ਦੇ ਦਿੱਗਜ ਕ੍ਰਿਕਟਰ ਹੀਥ ਸਟ੍ਰੀਕ ਦੀ ਮੌਤ ਦੀ ਖਬਰ ਅਫਵਾਹ ਨਿਕਲੀ ਹੈ। ਦਰਅਸਲ, ਜ਼ਿੰਬਾਬਵੇ ਦੇ 49 ਸਾਲਾ ਸਾਬਕਾ ਕ੍ਰਿਕਟਰ ਹੀਥ ਸਟ੍ਰੀਕ ਬਾਰੇ ਸੋਸ਼ਲ ਮੀਡੀਆ ‘ਤੇ ਖਬਰ ਆਈ ਸੀ ਕਿ ਉਨ੍ਹਾਂ ਦੀ ਕੈਂਸਰ ਨਾਲ ਮੌਤ ਹੋ ਗਈ ਹੈ। ਉਸ ਦੇ ਸਾਬਕਾ ਸਾਥੀ ਹੈਨਰੀ ਓਲਾਂਗਾ, ਜਿਸ ਨੇ ਸਟ੍ਰੀਕ ਦੀ ਮੌਤ ਦੀ ਖਬਰ ਨੂੰ ਸਾਂਝਾ ਕੀਤਾ ਸੀ, ਨੇ ਹੁਣ ਦਾਅਵਾ ਕੀਤਾ ਹੈ ਕਿ ਸਟ੍ਰੀਕ ਜ਼ਿੰਦਾ ਹੈ ਅਤੇ ਉਸ ਨੇ ਖੁਦ ਉਸ ਨੂੰ ਟੈਕਸਟ ਭੇਜ ਕੇ ਪੁਸ਼ਟੀ ਕੀਤੀ ਹੈ।
ਨਿਊਜ ਏਜੰਸੀ ਏਐਨਆਈ ਦੇ ਅਨੁਸਾਰ, ਹੈਨਰੀ ਓਲਾਂਗਾ ਨੇ ਇਸ ਤੋਂ ਪਹਿਲਾਂ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਦੁਖਦਾਈ ਖਬਰ ਆਈ ਹੈ ਕਿ “ਹੀਥ ਸਟ੍ਰੀਕ ਹੁਣ ਦੂਜੀ ਦੁਨੀਆ ‘ਚੋਂ ਚਲਾ ਗਿਆ ਹੈ। ਜ਼ਿੰਬਾਬਵੇ ਕ੍ਰਿਕਟ ਦੇ ਮਹਾਨ ਕ੍ਰਿਕਟਰ ਦੀ ਆਤਮਾ ਨੂੰ ਸ਼ਾਂਤੀ ਮਿਲੇ। ਤੁਹਾਡੇ ਨਾਲ ਖੇਡਣਾ ਮਾਣ ਵਾਲੀ ਗੱਲ ਰਹੀ।”
ਪਰ ਹੁਣ ਇਸ ਟਵੀਟ ਨੂੰ ਡਿਲੀਟ ਕਰਨ ਦੇ ਨਾਲ ਹੀ ਉਨ੍ਹਾਂ ਨੇ ਸਟ੍ਰੀਕ ਦੇ ਜ਼ਿੰਦਾ ਹੋਣ ਦਾ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਹੈਨਰੀ ਓਲਾਂਗਾ ਦੇ ਟਵੀਟ ਤੋਂ ਬਾਅਦ ਕਈ ਕ੍ਰਿਕਟਰਾਂ ਨੇ ਹੀਥ ਸਟ੍ਰੀਕ ਨੂੰ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ, ਸਟ੍ਰੀਕ ਨਾਲ ਓਲਾਂਗਾ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਸਟ੍ਰੀਕ ਪੂਰੀ ਤਰ੍ਹਾਂ ਠੀਕ ਹੈ। ਓਲਾਂਗਾ ਨੇ ਆਪਣੇ ਨਵੇਂ ਟਵੀਟ ‘ਚ ਲਿਖਿਆ, ‘ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਹੀਥ ਸਟ੍ਰੀਕ ਦੀ ਮੌਤ ਦੀ ਖਬਰ ਬਹੁਤ ਤੇਜ਼ੀ ਨਾਲ ਫੈਲੀ। ਮੈਂ ਹੁਣੇ ਉਸ ਨਾਲ ਗੱਲ ਕੀਤੀ। ਉਹ ਜਿੰਦਾ ਹੈ।