ਫਾਜ਼ਿਲਕਾ ‘ਚ 9 ਤੋਂ 10 ਸਾਲ ਦੇ 2 ਬੱਚੇ ਲਾਪਤਾ: ਪਰਿਵਾਰਕ ਮੈਂਬਰ 8 ਦਿਨਾਂ ਤੋਂ ਕਰ ਰਹੇ ਭਾਲ

ਫਾਜ਼ਿਲਕਾ, 24 ਅਗਸਤ 2023 – ਫਾਜ਼ਿਲਕਾ ਦੇ ਭੈਰੋ ਕਸਬੇ ਤੋਂ ਦੋ ਬੱਚੇ ਲਾਪਤਾ ਹੋ ਗਏ ਸਨ। ਜਿਨ੍ਹਾਂ ਦੀ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਬੱਚਿਆਂ ਦੇ ਦਾਦਾ ਬਾਬੂ ਰਾਮ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਸੂਰਜ ਕੁਮਾਰ ਅਤੇ ਵਿਸ਼ਾਲ 16 ਅਗਸਤ ਨੂੰ ਸਵੇਰੇ 9 ਵਜੇ ਤੋਂ ਚਾਹ-ਪਾਣੀ ਪੀ ਕੇ ਬਾਹਰ ਗਏ ਸਨ। ਜਿਸ ਤੋਂ ਬਾਅਦ ਦੋਵੇਂ ਲਾਪਤਾ ਹਨ। ਜਿਨ੍ਹਾਂ ਦੀ ਉਮਰ ਕ੍ਰਮਵਾਰ 9 ਸਾਲ ਅਤੇ 10 ਸਾਲ ਹੈ।

ਉਸ ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਖਾਣਾ ਖਾਣ ਦਾ ਸਮਾਂ ਹੋਇਆ ਤਾਂ ਦੇਖਿਆ ਕਿ ਦੋਵੇਂ ਬੱਚੇ ਘਰ ਵਿੱਚ ਮੌਜੂਦ ਨਹੀਂ ਸਨ। ਜਿਸ ਤੋਂ ਬਾਅਦ ਉਸ ਨੇ ਆਪਣੇ ਬੱਚਿਆਂ ਦੀ ਕਾਫੀ ਭਾਲ ਕੀਤੀ। ਇਸ ਦੌਰਾਨ ਕਈ ਸ਼ਹਿਰਾਂ ਲਾਧੂਕਾ ਮੰਡੀ, ਜਲਾਲਾਬਾਦ, ਮੁਕਤਸਰ, ਅਰਨੀਵਾਲਾ, ਅਬੋਹਰ, ਬਠਿੰਡਾ, ਗੰਗਾਨਗਰ, ਹਨੂੰਮਾਨਗੜ੍ਹ ਅਤੇ ਰਿਸ਼ਤੇਦਾਰਾਂ ਦਾ ਵੀ ਪਤਾ ਲਗਾਇਆ ਗਿਆ ਪਰ ਅਜੇ ਤੱਕ ਬੱਚਿਆਂ ਬਾਰੇ ਕੁਝ ਪਤਾ ਨਹੀਂ ਲੱਗਾ।

ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦੇ ਕੇ ਬੱਚਿਆਂ ਨੂੰ ਲੱਭਣ ਦੀ ਬੇਨਤੀ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੈਂਗਸਟਰ ਲਾਰੈਂਸ ਨੂੰ ਗੁਜਰਾਤ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆ: ਹੈਰੋਇਨ ਬਰਾਮਦਗੀ ਮਾਮਲੇ ‘ਚ ਹੋਵੇਗੀ ਪੁੱਛਗਿੱਛ

ਕੁੱਲੂ ‘ਚ 30 ਸਕਿੰਟਾਂ ‘ਚ ਇਕ-ਇਕ ਕਰਕੇ ਡਿੱਗੀਆਂ 7 ਇਮਾਰਤਾਂ: ਦੇਸ਼ ਦੇ 15 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ