ਸਕੂਟੀ-ਕਾਰ ਦੀ ਭਿਆਨਕ ਟੱਕਰ ‘ਚ ਔਰਤ ਦੀਆਂ ਲੱਤਾਂ ਸਰੀਰ ਤੋਂ ਹੋਈਆਂ ਵੱਖ, ਹੋਈ ਮੌ+ਤ

ਗੁਰਦਾਸਪੁਰ, 29 ਅਗਸਤ 2023 – ਬਟਾਲਾ ਨੇੜੇ ਮਹਿਤਾ – ਘੁਮਾਣ ਮੁਖ ਮਾਰਗ ਤੇ‌ ਦੇਰ ਸ਼ਾਮ ਇਕ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਰਫਤਾਰ ਕਾਰਨ ਹੋਏ ਇਸ ਸੜਕ ਹਾਦਸੇ ਨਾਲ ਇਕ ਔਰਤ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਤੇਜ਼ ਰਫ਼ਤਾਰ ਸਵਿਫਟ ਗੱਡੀ ਅਤੇ ਐਕਟਿਵਾ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ ਅਤੇ ਹਾਦਸਾ ਇਹਨਾਂ ਜਬਰਦਸਤ ਸੀ ਕਿ ਜਿਥੇ ਐਕਟਿਵਾ ਸਵਾਰ ਔਰਤ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਉਥੇ ਹੀ ਸਵਿਫਟ ਕਾਰ ਵੀ ਕਈ ਪਾਲਟੀਆਂ ਖਾਂਦੀ ਹੋਈ ਪਲਟ ਗਈ।

ਕਾਰ ਚਲਾਕ ਨੂੰ ਰਾਹਗੀਰਾਂ ਵਲੋਂ ਕਾਰ ਚੋ ਬਾਹਰ ਕੱਢ ਇਲਾਜ ਲਈ ਹਸਪਤਾਲ ਭੇਜਿਆ ਗਿਆ ਜਿਥੇ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ | ਪੁਲਿਸ ਵਲੋਂ ਮ੍ਰਿਤਕਾ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਚ ਭੇਜਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਹਾਦਸੇ ਚ ਮਰਨ ਵਾਲੀ ਔਰਤ ਦੀ ਪਹਿਚਾਣ ਕੰਵਲਜੀਤ ਕੌਰ ਵਜੋਂ ਹੋਈ ਹੈ ਅਤੇ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ।

ਮ੍ਰਿਤਕ ਦੀ ਨਨਾਣ ਰਾਜਿੰਦਰ ਕੌਰ ਨੇ ਦੱਸਿਆ ਕਿ ਉਸਦਾ ਭਰਾ ਵਿਦੇਸ਼ ਕਤਰ ਰਹਿੰਦਾ ਹੈ ਜਿਸ ਕਾਰਨ ਉਸਦੀ ਭਾਬੀ ਕੰਵਲਜੀਤ ਆਪਣੇ ਪੇਕੇ ਰਹਿੰਦੀ ਹੈ ਅਤੇ ਉਹ ਵੀ ਆਪਣੇ ਘਰਵਾਲੇ ਕੋਲ ਜਾਣ ਦੀ ਤਿਆਰੀ ਕਰ ਰਹੀ ਸੀ। ਅੱਜ ਉਹ ਸਹੁਰੇ ਪਿੰਡ ਨੰਗਲ ਪਾਸਪੋਰਟ ਦੀ ਇੰਕਵਾਰੀ ਲਈ ਆਈ ਸੀ ਅਤੇ ਪਰਿਵਾਰ ਨੂੰ ਮਿਲਕੇ ਵਾਪਿਸ ਜਾ ਰਹੀ ਸੀ। ਲੇਕਿਨ ਇਹ ਨਹੀਂ ਸੋਚਿਆ ਸੀ ਕਿ ਵਾਪਿਸ ਜਾਂਦੇ ਉਸ ਨਾਲ ਇਹ ਹਾਦਸਾ ਹੋ ਜਾਵੇਗਾ। ਉਥੇ ਹੀ ਉਹਨਾਂ ਦੱਸਿਆ ਕਿ ਹਾਦਸਾ ਇਹਨਾਂ ਜਬਰਦਸਤ ਸੀ ਕਿ ਕੰਵਲਜੀਤ ਕੌਰ ਦੀਆਂ ਲੱਤਾਂ ਸ਼ਰੀਰ ਤੋਂ ਵੱਖ ਹੋ ਗਈਆਂ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਦਕਿ ਜਿਸ ਗੱਡੀ ਨੇ ਟੱਕਰ ਮਾਰੀ ਉਹ ਵੀ ਖੇਤਾਂ ਚ ਜਾ ਪਲਟੀ।

ਉਥੇ ਹੀ ਕਾਰ ਚਲਾਕ ਪਿੰਡ ਚੋਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਹ ਵੀ ਇਸ ਹਾਦਸੇ ਚ ਗੰਭੀਰ ਜਖਮੀ ਹੋਇਆ ਹੈ ਜਿਸ ਨੂੰ ਸਿਵਲ ਹਸਪਤਾਲ ਬਟਾਲਾ ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ ਉਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਖਮੀ ਬਲਵਿੰਦਰ ਸਿੰਘ ਦੀ ਧੀ ਨੇ ਦੱਸਿਆ ਕਿ ਉਸਦੇ ਪਿਤਾ ਦੀ ਹਾਲਾਤ ਗੰਭੀਰ ਹੈ |

ਉਧਰ ਇਸ ਮਾਮਲੇ ਚ ਪੁਲਿਸ ਥਾਣਾ ਘੁਮਾਣ ਦੀ ਪੁਲਿਸ ਵਲੋਂ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਮ੍ਰਿਤਕ ਔਰਤ ਕੰਵਲਜੀਤ ਕੌਰ ਦੀ ਲਾਸ਼ ਨੂੰ ਕਬਜ਼ੇ ਚ ਲੈਕੇ ਸਿਵਲ ਹਸਪਤਾਲ ਬਟਾਲਾ ਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਜਖਮੀ ਨੂੰ ਵੀ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਅਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ‘ਚ 41 ਸਾਲਾਂ ਬਾਅਦ ਲਾਗੂ ਹੋਈ ਖੇਡ ਨੀਤੀ: ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਮਿਲੇਗਾ 6 ਕਰੋੜ ਨਕਦ

ਪੰਜਾਬ ਯੂਨੀਵਰਸਿਟੀ ਨੇ ਫਿਰੋਜ਼ਪੁਰ ਦੇ RSD ਕਾਲਜ ਦੀ ਮਾਨਤਾ ਕੀਤੀ ਰੱਦ, ਪੜ੍ਹੋ ਕਿਉਂ ?