ਪਾਕਿਸਤਾਨ-ਨੇਪਾਲ ਵਿਚਾਲੇ ਏਸ਼ੀਆ ਕੱਪ ਦਾ ਉਦਘਾਟਨੀ ਅੱਜ ਮੈਚ

  • ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ,
  • PAK ਨੇ ਆਪਣੀ ਪਲੇਇੰਗ-11 ਐਲਾਨੀ

ਨਵੀਂ ਦਿੱਲੀ, 30 ਅਗਸਤ 2023 – ਏਸ਼ੀਆ ਕੱਪ-2023 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਮੁਲਤਾਨ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ। ਗਾਇਕਾ ਆਇਮਾ ਬੇਗ ਅਤੇ ਤ੍ਰਿਸ਼ਾਲਾ ਗੁਰੂਂਗ ਦੁਪਹਿਰ 2 ਵਜੇ ਉਦਘਾਟਨੀ ਸਮਾਰੋਹ ਵਿੱਚ ਪਰਫਾਰਮ ਕਰਨਗੇ।

ਪਾਕਿਸਤਾਨ ਅਤੇ ਨੇਪਾਲ ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ, ਇਸ ਤੋਂ ਪਹਿਲਾਂ ਦੋਵਾਂ ਨੇ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਇੱਕ ਦੂਜੇ ਦਾ ਸਾਹਮਣਾ ਨਹੀਂ ਕੀਤਾ ਹੈ।

ਪਾਕਿਸਤਾਨ ਦੀ ਟੀਮ 2 ਵਾਰ ਏਸ਼ੀਆ ਕੱਪ ਦੀ ਚੈਂਪੀਅਨ ਰਹੀ ਹੈ, ਜਦਕਿ ਨੇਪਾਲ ਨੇ ਪਹਿਲੀ ਵਾਰ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਹੈ। ਪਾਕਿਸਤਾਨ ਆਈਸੀਸੀ ਵਨਡੇ ਰੈਂਕਿੰਗ ਵਿੱਚ ਨੰਬਰ-1 ਟੀਮ ਹੈ। ਟੀਮ ਨੇ ਏਸ਼ੀਆ ਕੱਪ ਤੋਂ ਠੀਕ ਪਹਿਲਾਂ ਸ਼੍ਰੀਲੰਕਾ ਵਿੱਚ ਅਫਗਾਨਿਸਤਾਨ ਦੇ ਖਿਲਾਫ 3-0 ਦੀ ਵਨਡੇ ਸੀਰੀਜ਼ ਜਿੱਤੀ ਸੀ।

ਨੇਪਾਲ ਕੋਲ ਵੱਡੀਆਂ ਟੀਮਾਂ ਖਿਲਾਫ ਖੇਡਣ ਦਾ ਬਹੁਤ ਘੱਟ ਅਨੁਭਵ ਹੈ। ਟੀਮ ਦੇ ਖਿਡਾਰੀਆਂ ਨੇ ਜੋ ਵੀ ਪ੍ਰਦਰਸ਼ਨ ਕੀਤਾ ਹੈ, ਉਹ ਸਹਿਯੋਗੀ ਟੀਮਾਂ ਵਿਰੁੱਧ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੂਹ ‘ਚ 28 ਅਗਸਤ ਨੂੰ ਪ੍ਰਸ਼ਾਸਨ ਰਿਹਾ ਅਲਰਟ, ਹਮਲੇ ਦੇ ਇਨਪੁਟ ਤੋਂ ਬਾਅਦ ਸੁਰੱਖਿਆ ਵਧਾਈ ਸੀ, 1900 ਜਵਾਨ ਰਹੇ ਤੈਨਾਤ

ਚੰਨ ‘ਤੇ ਮਿਲੀ ਸਲਫਰ: ਪ੍ਰਗਿਆਨ ਰੋਵਰ ਨੂੰ ਆਕਸੀਜਨ ਸਮੇਤ 8 ਤੱਤ ਵੀ ਮਿਲੇ