ਭੈਣ ਕੋਲੋਂ ਰੱਖੜੀ ਬੰਨ੍ਹਵਾ ਕੇ ਵਾਪਿਸ ਘਰ ਜਾ ਰਹੇ ਭਾਈ ਦੀ ਸੜਕ ਹਾਦਸੇ ‘ਚ ਮੌ+ਤ

  • ਪਤਨੀ ਵੀ ਗੰਭੀਰ ਜਖਮੀ

ਗੁਰਦਾਸਪੁਰ, 31 ਅਗਸਤ 2023 – ਰੱਖੜੀ ਦੀਆ ਖੁਸ਼ੀਆਂ ਗ਼ਮੀ ‘ਚ ਬਦਲ ਗਈਆਂ ਜਦੋਂ ਆਪਣੀ ਪਤਨੀ ਨੂੰ ਨਾਲ ਲੈਕੇ ਭੈਣ ਕੋਲੋਂ ਬਟਾਲਾ ਤੋਂ ਰੱਖੜੀ ਬੰਨ੍ਹਵਾ ਵਾਪਿਸ ਜਾ ਰਹੇ ਇਕ ਵਿਅਕਤੀ ਦੀ ਸੜਕ ਹਾਦਸੇ ਚ ਮੌਤ ਹੋ ਗਈ, ਜਦਕਿ ਉਸਦੀ ਪਤਨੀ ਵੀ ਗੰਭੀਰ ਜਖਮੀ ਹੋ ਗਈ, ਜਿਸਨੂੰ ਸਿਵਲ ਹਸਪਤਾਲ ਬਟਾਲਾ ਤੋਂ ਅੰਮ੍ਰਿਤਸਰ ਇਲਾਜ ਲਈ ਰੈਫਰ ਕੀਤਾ ਗਿਆ ਹੈ। ਉਥੇ ਹੀ ਸਥਾਨਿਕ ਲੋਕਾਂ ਨੇ ਦੱਸਿਆ ਕਿ ਬਟਾਲਾ – ਕਾਦੀਆ ਰੋਡ ਤੇ ਚਲ ਰਹੇ ਸੜਕ ਦੇ ਨਿਰਮਾਣ ਦੇ ਕਾਰਨ ਇਹ ਸੜਕ ਹਾਦਸਾ ਵਾਪਰਿਆ ਹੈ।

ਕਸਬਾ ਕਾਦੀਆ ਦੇ ਨੇੜਲੇ ਪਿੰਡ ਕਾਲ੍ਹਵਾ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਮਰ ਕਰੀਬ 40 ਸਾਲ ਦੇਰ ਸ਼ਾਮ ਆਪਣੇ ਮੋਟਰਸਾਈਕਲ ਤੇ ਆਪਣੀ ਪਤਨੀ ਰਣਜੀਤ ਕੌਰ ਨਾਲ ਆਪਣੀ ਬਟਾਲਾ ਰਹਿ ਰਹੀ ਭੈਣ ਦੇ ਘਰ ਰੱਖੜੀ ਬੰਨ੍ਹਵਾਉਣ‌ ਲਈ ਗਿਆ ਸੀ ਅਤੇ ਰੱਖੜੀ ਬੰਨ੍ਹਵਾਉਣ‌ ਤੋਂ ਬਾਅਦ ਆਪਣੇ ਪਿੰਡ ਵਾਪਿਸ ਜਾਂਦੇ ਕਾਦੀਆ ਰੋਡ ਤੇ ਅਚਾਨਕ ਪਿੱਛੋਂ ਤੇਜ ਰਫਤਾਰ ਕਾਰ ਆਉਂਦੀ ਵੇਖ ਜਿਵੇ ਹੀ ਲਖਵਿੰਦਰ ਨੇ ਆਪਣਾ ਮੋਟਰਸਾਈਕਲ ਸੜਕ ਕੰਡੇ ਕੀਤਾ ਤਾਂ ਸੜਕ ਖਰਾਬ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਕੰਡੇ ਤੇ ਖੜੇ ਰੁੱਖ ਚ ਟੱਕਰ ਹੋਣ ਦੇ ਚਲਦੇ ਇਹ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਸਥਾਨਿਕ ਲੋਕਾਂ ਨੇ ਦੋਵਾਂ ਨੂੰ ਐਮਬੂਲੈਂਸ 108 ਦੇ ਜਰੀਏ ਸਿਵਲ ਹਸਪਤਾਲ ਬਟਾਲਾ ਭੇਜਿਆ।

ਸਿਵਲ ਹਸਪਤਾਲ ਬਟਾਲਾ ਚ ਡਿਊਟੀ ਮੈਡੀਕਲ ਅਫਸਰ ਡਾ ਗੁਰਸ਼ਰਨ ਸਿੰਘ ਕਾਹਲੋਂ ਨੇ ਦੱਸਿਆ ਕਿ ਦੋ ਮਰੀਜ਼ ਐਮਬੂਲੈਂਸ ਰਾਹੀਂ ਹਸਪਤਾਲ ਪਹੁੰਚੇ ਤਾ ਲਖਵਿੰਦਰ ਸਿੰਘ ਦੀ ਪਹਿਲਾ ਹੀ ਮੌਤ ਹੋ ਚੁਕੀ ਸੀ ਜਦਕਿ ਉਸਦੀ ਪਤਨੀ ਰਣਜੀਤ ਕੌਰ ਦੇ ਸਿਰ ਚ ਗੰਭੀਰ ਸੱਟ ਹੋਣ ਦੇ ਚਲਦੇ ਹਾਲਾਤ ਬੇਹੱਦ ਗੰਭੀਰ ਸੀ ਅਤੇ ਰਣਜੀਤ ਕੌਰ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਚ ਇਲਾਜ ਲਈ ਭੇਜਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਣ ਟਵਿੱਟਰ ‘ਤੇ ਕੀਤੀ ਜਾ ਸਕੇਗੀ ਆਡੀਓ ਅਤੇ ਵੀਡੀਓ ਕਾਲ, ਐਲੋਨ ਮਸਕ ਦਾ ਵੱਡਾ ਐਲਾਨ

ਮੁੱਖ ਮੰਤਰੀ ਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਹੜ੍ਹ ਪੀੜਤਾਂ ਨੂੰ ਰਾਹਤ ਰਾਸ਼ੀ ਵੰਡਣ ਦੀ ਪ੍ਰਕਿਰਿਆ ਤੇਜ਼: ਜਿੰਪਾ