ਲੋਕਾਂ ਨੇ ਚੋਰ ਫੜਿਆ ਕਰਦਾ ਚੋਰੀ, ਫੇਰ ਹਾਰ ਪਾ ਕੇ ਕੀਤਾ ਸਵਾਗਤ

ਪਟਿਆਲਾ, 2 ਸਤੰਬਰ 2023 – ਪੰਜਾਬ ਵਿੱਚ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਦਾ ਕੰਮ ਜੋ ਪੁਲਿਸ ਨੂੰ ਕਰਨਾ ਚਾਹੀਦਾ ਹੈ, ਉਹ ਕੰਮ ਹੁਣ ਲੋਕ ਆਪ ਹੀ ਕਰਨ ਲਈ ਮਜਬੂਰ ਹੋ ਰਹੇ ਹਨ। ਹੁਣ ਲੋਕਾਂ ਨੇ ਚੋਰਾਂ ਅਤੇ ਲੁਟੇਰਿਆਂ ਨੂੰ ਫੜ ਕੇ ਕੁੱਟਣਾ ਬੰਦ ਕਰ ਦਿੱਤਾ ਹੈ। ਚੋਰਾਂ ਨੂੰ ਫੜ ਕੇ ਗਲਾਂ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਹੈ। ਇਸ ਪਿੱਛੇ ਲੋਕਾਂ ਦਾ ਤਰਕ ਹੈ ਕਿ ਜੇਕਰ ਉਹ ਚੋਰਾਂ ਅਤੇ ਲੁਟੇਰਿਆਂ ਦੀ ਕੁੱਟਮਾਰ ਕਰਦੇ ਹਨ ਤਾਂ ਪੁਲਿਸ ਪੁੱਛਦੀ ਹੈ ਕਿ ਉਨ੍ਹਾਂ ਨੂੰ ਕਿਉਂ ਮਾਰਿਆ।

ਪਟਿਆਲਾ ਜ਼ਿਲੇ ‘ਚ ਹੁਣ ਗਲੇ ‘ਚ ਹਾਰ ਪਾ ਕੇ ਚੋਰ ਦਾ ਸਵਾਗਤ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਪਿੰਡ ਰਾਵਾਸ ਬ੍ਰਾਹਮਣਾ ਵਿੱਚ ਦੋ ਚੋਰਾਂ ਨੇ ਇੱਕ ਬਾਈਕ ਅਤੇ ਲੋਹੇ ਦਾ ਸਮਾਨ ਚੋਰੀ ਕਰ ਲਿਆ। ਇਸ ਦੌਰਾਨ ਹੀ ਲੋਕਾਂ ਨੇ ਇੱਕ ਚੋਰ ਨੂੰ ਫੜ ਲਿਆ, ਜਦਕਿ ਉਸਦਾ ਇੱਕ ਸਾਥੀ ਭੱਜ ਗਿਆ। ਇਸ ਤੋਂ ਬਾਅਦ ਲੋਕਾਂ ਨੇ ਨਾ ਤਾਂ ਚੋਰ ਨੂੰ ਮਾਰਿਆ ਅਤੇ ਨਾ ਹੀ ਕੁੱਟਿਆ, ਸਗੋਂ ਮੌਕੇ ‘ਤੇ ਹੀ ਹਾਰ ਪਾ ਕੇ ਉਸ ਦੇ ਗਲ ਵਿਚ ਪਾ ਕੇ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ ਅਤੇ ਇਸ ਦੀ ਵੀਡੀਓ ਬਣਾ ਲਈ।

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਸ਼ੇਰ ਮਾਜਰਾ ਦੇ ਗੁਰਪ੍ਰੀਤ ਸਿੰਘ ਜਾਹਲਾਂ ਨਾਮਕ ਨੌਜਵਾਨ ਦੇ ਨਾਲ 16 ਤੋਂ 17 ਲੋਕਾਂ ਦਾ ਗਰੋਹ ਹੈ। ਇਸ ਗਰੋਹ ਦਾ ਕੰਮ ਚੋਰੀਆਂ ਕਰਨਾ ਅਤੇ ਲੋਕਾਂ ਨੂੰ ਲੁੱਟਣਾ ਹੈ। ਇਲਾਕੇ ਵਿੱਚ ਇਹ ਲੋਕ ਘਰਾਂ ਦੇ ਬਾਹਰ ਖੜ੍ਹੇ ਦੋਪਹੀਆ ਵਾਹਨ ਚੋਰੀ ਕਰਦੇ ਹਨ। ਇਸੇ ਗਰੋਹ ਨੇ ਰਾਵਸ ਵਿੱਚ ਦਰਗਾਹ ਦੇ ਪਿੱਛੇ ਘਰ ਵਿੱਚੋਂ ਇਨਵਰਟਰ, 15 ਹਜ਼ਾਰ ਦੀ ਨਕਦੀ, ਬਾਈਕ ਅਤੇ ਲੋਹੇ ਦਾ ਸਾਮਾਨ ਚੋਰੀ ਕਰ ਲਿਆ ਹੈ।

ਲੋਕਾਂ ਨੇ ਚੋਰੀ ਦੇ ਮੁਲਜ਼ਮਾਂ ਕੋਲੋਂ ਜੋ ਸਪਲੈਂਡਰ ਬਾਈਕ ਫੜੀ, ਉਸ ਦੀ ਨੰਬਰ ਪਲੇਟ ਨਹੀਂ ਸੀ। ਚੋਰ ਨੇ ਦੱਸਿਆ ਕਿ ਬਾਈਕ ਚੋਰੀ ਕਰਨ ਤੋਂ ਬਾਅਦ ਉਹ ਪਹਿਲਾਂ ਇਸ ਦੀ ਨੰਬਰ ਪਲੇਟ ਪੁੱਟਦਾ ਸੀ। ਉਹ ਇਹ ਕੰਮ ਇਸ ਲਈ ਕਰਦੇ ਸਨ ਤਾਂ ਜੋ ਉਹ ਕਿਸੇ ਦੇ ਹੱਥੋਂ ਨਾ ਫੜੇ ਜਾਣ। ਚੋਰੀ ਕਰਨ ਤੋਂ ਬਾਅਦ ਉਹ ਮੋਟਰਸਾਈਕਲ ਨੂੰ ਸਿੱਧਾ ਵੇਚਣ ਦੀ ਬਜਾਏ ਇਸ ਦੇ ਸਪੇਅਰ ਪਾਰਟਸ ਨੂੰ ਤੋੜ ਕੇ ਸਕਰੈਪ ਵਜੋਂ ਵੇਚ ਦਿੰਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਬੋਹਰ ‘ਚ ਤੇਜ਼ਧਾਰ ਹ+ਥਿਆਰਾਂ ਨਾਲ ਨੌਜਵਾਨ ਦਾ ਕ+ਤ+ਲ: ਮ੍ਰਿਤਕ ਹੈ 3 ਮਹੀਨੇ ਦੀ ਬੱਚੀ ਦਾ ਪਿਓ

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌ+ਤ, ਮ੍ਰਿਤਕ ਅਜੇ 6 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼