ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌ+ਤ, ਮ੍ਰਿਤਕ ਅਜੇ 6 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼

  • ਆਪਣੀ ਪਤਨੀ ਕੋਲ ਵਰਕ ਪਰਮਿਟ ‘ਤੇ ਗਏ ਨੌਜਵਾਨ ਦੀ ਹਾਰਟ-ਅਟੈਕ ਨਾਲ ਮੌ+ਤ
  • ਅਜੇ 6 ਮਹੀਨੇ ਪਹਿਲਾਂ ਹੀ ਹਨਦੀਪ ਸਿੰਘ ਹਨੀ ਗਿਆ ਸੀ ਕੈਨੇਡਾ
  • ਹਨੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਪਿੰਡ ਖਰੌੜੀ ਦਾ ਰਹਿਣ ਵਾਲਾ ਸੀ

ਸਰਹੰਦ, 2 ਸਤੰਬਰ 2023: ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਪਿੰਡ ਖਰੌੜੀ ਸਰਹੰਦ ਰੋੜ ਪਟਿਆਲਾ ਦੇ 32 ਸਾਲਾਂ ਨੌਜਵਾਨ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਹਨਦੀਪ ਸਿੰਘ ਹਨੀ ਪੁੱਤਰ ਸਰਪੰਚ ਹਰਪਿੰਦਰ ਸਿੰਘ ਖਰੌੜੀ ਵੱਜੋਂ ਹੋਈ ਹੈ।

ਮ੍ਰਿਤਕ ਹਨਦੀਪ ਸਿੰਘ ਹਨੀ ਦੀ ਬੀਤੇ ਦਿਨੀਂ ਕੈਨੇਡਾ ਦੇ ਐਡਮਿਟਨ ਸ਼ਹਿਰ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਕੀ ਅੱਜ ਤੋਂ 6 ਮਹੀਨੇ ਪਹਿਲਾ ਹਨਦੀਪ ਸਿੰਘ ਹਨੀ ਆਪਣੀ ਹਮਸਫ਼ਰ ਹਰਜੋਤ ਕੌਰ ਨਾਲ ਕੈਨੇਡਾ ਐਡਮਿੰਟਨ ਸ਼ਹਿਰ ਵਿਖੇ ਵਰਕ ਪਰਮਿਟ ਉਤੇ ਕੰਮ ਕਰਨ ਗਿਆ ਸੀ। ਜਿੱਥੇ ਉਸ ਨਾਲ ਇਹ ਭਾਣਾ ਵਰਤ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੋਕਾਂ ਨੇ ਚੋਰ ਫੜਿਆ ਕਰਦਾ ਚੋਰੀ, ਫੇਰ ਹਾਰ ਪਾ ਕੇ ਕੀਤਾ ਸਵਾਗਤ

ਚੰਦ ਤੋਂ ਬਾਅਦ ISRO ਨੇ ਸੂਰਜ ਵੱਲ ਕੀਤੀ ਚੜ੍ਹਾਈ, ਦੇਸ਼ ਦਾ ਪਹਿਲਾ ਸੂਰਜ ਮਿਸ਼ਨ ‘ਆਦਿਤਿਆ-L1’ ਕੀਤਾ ਲਾਂਚ