ਚੋਰੀਆਂ ਕਰਨ ਵਾਲੇ ਗਿਰੋਹ ਦੇ 8 ਮੈਂਬਰ ਕਾਬੂ

  • 11 ਮੋਟਰ ਸਾਇਕਲ, 04 ਟਰੈਕਟਰ ਦੀਆ ਬੈਟਰੀਆਂ ਅਤੇ ਟਰੈਕਟਰ ਦੀ ਲਿਫਟ ਦੀਆਂ 02 ਡਰਾਵਰਾਂ ਬਰਾਮਦ

ਦਲਜੀਤ ਕੌਰ

ਸੰਗਰੂਰ, 7 ਸਤੰਬਰ, 2023: ਸ੍ਰੀ ਸੁਰੇਂਦਰ ਲਾਂਬਾ IPS, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਲਹਿਰਾ ਅਤੇ ਲੌਗੋਵਾਲ ਦੇ ਏਰੀਆ ਵਿੱਚ ਚੋਰੀਆਂ ਕਰਨ ਵਾਲੇ ਗਿਰੋਹ ਦੇ 08 ਦੋਸੀ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਦੇ 11 ਮੋਟਰ ਸਾਇਕਲ, 04 ਟਰੈਕਟਰ ਦੀਆ ਬੈਟਰੀਆਂ ਅਤੇ ਟਰੈਕਟਰ ਦੀ ਲਿਫਟ ਦੀਆਂ 02 ਡਰਾਵਰਾਂ ਬਰਾਮਦ ਕੀਤੀਆਂ ਗਈਆਂ ਹਨ।

ਸੁਰੇਂਦਰ ਲਾਂਬਾ IPS, ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਲਹਿਰਾ ਦੀ ਪੁਲਿਸ ਵੱਲੋਂ ਦੌਰਾਨੇ ਗਸਤ ਦੋਸ਼ੀ ਨਵਦੀਪ ਸਿੰਘ ਪੁੱਤਰ ਗੁਰਵੀਰ ਸਿੰਘ ਵਾਸੀ ਅੜਕਵਾਸ ਥਾਣਾ ਲਹਿਰਾ ਨੂੰ ਮਿਤੀ 03.09.2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਦੇ 02 ਮੋਟਰਸਾਇਕਲ ਮਾਰਕਾ ਸਪਲੈਡਰ ਰੰਗ ਕਾਲਾ ਬਿਨਾਂ ਨੰਬਰੀ ਬਰਾਮਦ ਕਰਵਾਕੇ ਮੁਕੱਦਮਾ ਨੰਬਰ 168 ਮਿਤੀ 03.09.2023 ਅ/ਧ. 411 ਹਿੰ:ਡੰ: ਥਾਣਾ ਲਹਿਰਾ ਦਰਜ ਕਰਾਇਆ ਗਿਆ ਹੈ। ਇਸ ਤੋਂ ਇਲਾਵਾ ਦੋਸ਼ੀ ਪ੍ਰਿਤਪਾਲ ਸਿੰਘ ਉਰਫ ਕਾਲੂ ਪੁੱਤਰ ਜੋਧਾ ਸਿੰਘ ਵਾਸੀ ਖੰਡੇਬਾਦ, ਗੁਰਸੇਵਕ ਸਿੰਘ ਪੁਤਰ ਧੰਨਾ ਸਿੰਘ ਵਾਸੀ ਘੋੜੇਨਾਬ, ਸਿਵ ਕੁਮਾਰ ਪੁਤਰ ਜਗਦੀਸ ਰਾਏ ਪੁਤਰ ਪੰਨਾ ਲਾਲ ਅਗਰਵਾਲ ਵਾਸੀ ਵਾਰਡ ਨੰ 6 ਲਹਿਰਾ ਨੂੰ ਮਿਤੀ 4.09.2023 ਨੂੰ ਗ੍ਰਿਫਤਾਰ ਕਰਕੇ ਉਨ੍ਹਾ ਦੇ ਕਬਜਾ ਵਿੱਚੋਂ ਚੋਰੀ ਸ਼ੂਦਾ ਸਮਾਨ 4 ਟਰੈਕਟਰ ਦੀਆ ਬੈਟਰੀਆਂ ਅਤੇ ਟਰੈਕਟਰ ਲਿਫਟ ਦੀਆ 2 ਡਰਾਵਰਾਂ ਬਰਾਮਦ ਕਰਵਾਕੇ ਮੁਕੱਦਮਾ ਨੰਬਰ 171 ਮਿਤੀ 04.09.2023 ਅ/ਧ.379,411 ਹਿੰ:ਡੰ: ਥਾਣਾ ਲਹਿਰਾ, ਦੋਸ਼ੀ ਜਸਵੰਤ ਸਿੰਘ ਉਰਫ ਕਾਕਾ ਪੁੱਤਰ ਜੀਵਨ ਸਿੰਘ ਤੇ ਦੀਪਕ ਪੁੱਤਰ ਓਮਕਾਰ ਵਾਸੀਆਨ ਬੁਢਲਾਡਾ ਜ਼ਿਲ੍ਹਾ ਮਾਨਸਾ ਨੂੰ ਮਿਤੀ 05.09.2023 ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ ਚੋਰੀ ਸ਼ੂਦਾ 02 ਮੋਟਰਸਾਇਕਲ ਮਾਰਕਾ ਸਪਲੈਂਡਰ ਅਤੇ ਪਲੈਟੀਨਾ ਬਿਨਾ ਨੰਬਰੀ ਬਰਾਮਦ ਕਰਵਾਕੇ ਮੁਕੱਦਮਾ ਨੰਬਰ 172 ਮਿਤੀ 05.09.2023 ਅ/ਧ.379,411 ਹਿੰ:ਡੰ: ਥਾਣਾ ਲਹਿਰਾ ਅਤੇ ਦੋਸ਼ੀ ਜਗਸੀਰ ਸਿੰਘ ਉਰਫ ਸੀਰਾ ਪੁੱਤਰ ਦੇਸਰਾਜ ਵਾਸੀ ਬਾਜੀਗਰ ਬਸਤੀ ਜਾਖਲ ਥਾਣਾ ਜਾਖਲ ਨੂੰ ਮਿਤੀ 05.09.2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀਸ਼ੂਦਾ 1 ਮੋਟਰ ਸਾਇਕਲ ਮਾਰਕਾ ਪਲਟੀਨਾ ਬਿਨਾ ਨੰਬਰੀ ਬਰਾਮਦ ਕਰਵਾਕੇ ਮੁਕੱਦਮਾ ਨੰਬਰ 173 ਮਿਤੀ 05.09.2023 ਅ/ਧ 379,411 ਹਿੰ:ਡੰ: ਥਾਣਾ ਲਹਿਰਾ ਦਰਜ ਰਜਿਸਟਰ ਕਰਾਇਆ ਗਿਆ ਹੈ। ਦੋਸੀਆਨ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਡੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਕੱਦਮਾ ਨੰਬਰ 171 ਮਿਤੀ 04.09.2023 ਅ/ਧ 379,411 ਹਿੰ:ਡੰ: ਥਾਣਾ ਲਹਿਰਾ ਵਿੱਚ ਚਮਕੌਰ ਸਿੰਘ ਪੁਤਰ ਰੱਬੀ ਵਾਸੀ ਖੰਡੇਬਾਦ ਤੇ ਸਨੀ ਸਿੰਘ ਪੁਤਰ ਬਲਜੀਤ ਸਿੰਘ ਵਾਸੀ ਖੰਡੇਬਾਦ ਦੀ ਗ੍ਰਿਫਤਾਰੀ ਬਾਕੀ ਹੈ।

ਇਸ ਤੋਂ ਇਲਾਵਾ ਇੰਸਪੈਕਟਰ ਅਮਰੀਕ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਕਾਰਵਾਈ ਕਰਦੇ ਹੋਏ ਥਾਣਾ ਲੋਂਗੋਵਾਲ ਦੇ ਏਰੀਆਂ ਵਿੱਚੋਂ ਮਿਤੀ 05.09.2023 ਨੂੰ ਦੋਸ਼ੀ ਗੁਰਲਾਲ ਸਿੰਘ ਪੁੱਤਰ ਲੇਟ ਮੇਵਾ ਸਿੰਘ ਵਾਸੀ ਨੇੜੇ ਵੱਡਾ ਦਰਵਾਜਾ ਉਭਾਵਾਲ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜਾ ਵਿੱਚੋਂ ਚੋਰੀ ਦੇ 06 ਮੋਟਰਸਾਇਕਲ ਬਰਾਮਦ ਕਰਵਾਕੇ ਮੁਕੱਦਮਾ ਨੰਬਰ 96 ਮਿਤੀ 05.09.2023 ਅ/ਧ 379, 411 ਹਿੰ:ਡੰ: ਥਾਣਾ ਲੌਗੋਵਾਲ ਦਰਜ ਰਜਿਸਟਰ ਕਰਾਇਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਦੀ ਵੱਡੀ ਕਾਰਵਾਈ, 3 ਨਸ਼ਾ ਤਸਕਰਾਂ ਦੀ ਲੱਖਾਂ ਦੀ ਪ੍ਰਾਪਰਟੀ ਕੀਤੀ ਅਟੈਚ

ਕੈਲੀਫੋਰਨੀਆ ’ਚ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰੈੱਸ ਲਗਾਉਣ ਦਾ ਮਾਮਲਾ: ਅਮਰੀਕਾ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ