ਸਰਕਾਰੀ ਹਸਪਤਾਲ ‘ਚ ਨਸ਼ੇ ਦੀ ਓਵਰਡੋਜ ਨਾਲ ਔਰਤ ਦੀ ਮੌ+ਤ

  • ਮੀਡੀਆ ਦੇ ਆਉਣ ਮਗਰੋਂ ਹਸਪਤਾਲ ਪ੍ਰਸ਼ਾਸਨ ਨੇ ਚੁੱਕੀ ਮ੍ਰਿ+ਤਕ ਦੇਹ
  • ਐਸ ਐਮ ਓ ਨੇ ਕਿਹਾ ਲਗਦਾ ਹੈ ਕਿ ਨਸ਼ੇ ਦੀ ਆਦਿ ਸੀ

ਬਟਾਲਾ, 8 ਸਤੰਬਰ 2023 – ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਕ ਔਰਤ ਦੀ ਲਾਸ਼ ਮਿਲੀ ਹੈ, ਇਹ ਔਰਤ ਨਸ਼ੇ ਦੀ ਆਦਿ ਸੀ। ਇਸਦੀ ਲਾਸ਼ ਨੇੜੇ ਟੀਕਾ ਲਾਉਣ ਵਾਲੀ ਸਰਿੰਜ ਵੀ ਪਈ ਸੀ। ਪਰ ਹਸਪਤਾਲ ਦੀ ਓਪੀਡੀ ਦੇ ਗੇਟ ਦੇ ਬਾਹਰ ਪਈ ਲਾਸ਼ ਨੂੰ ਹਸਪਤਾਲ ਪ੍ਰਸ਼ਾਸਨ ਨੇ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ, ਲਾਸ਼ ਨੂੰ ਉਦੋਂ ਚੁੱਕ ਕੇ ਡੈਡ ਹਾਊਸ ਵਿੱਚ ਰੱਖਿਆ ਗਿਆ ਜਦੋਂ ਮੀਡੀਆ ਹਸਪਤਾਲ ਪੁਹੰਚਿਆ।

ਮੋਕੇ ਤੇ ਡਿਊਟੀ ਕਰ ਰਹੀ ਨਰਸ ਦਾ ਕਹਿਣਾ ਸੀ ਕਿ ਉਸਦੀ ਡਿਊਟੀ 8 ਵਜੇ ਸ਼ੁਰੂ ਹੋਈ ਉਸਤੋਂ ਪਹਿਲਾ ਡੈਡ ਬਾਡੀ ਪਈ ਸੀ ਉਸਨੇ ਆ ਕੇ ਚੁੱਕਵਾਂ ਦਿੱਤੀ। ਲਗਦਾ ਹੈ ਕਿ ਔਰਤ ਨਸ਼ੇ ਦੀ ਆਦੀ ਸੀ, ਇਸਦੀ ਬੋਡੀ ਨੇੜਿਓਂ ਸਰਿੰਜ ਵੀ ਮਿਲੀ ਹੈ।

ਐਮਰਜੈਂਸੀ ਡਿਊਟੀ ਕਰ ਰਹੇ ਡਾਕਟਰ ਨੇ ਕਿਹਾ ਕਿ ਮੈਨੂੰ ਵੀ ਜਦੋਂ ਪਤਾ ਲਗਾ ਕਿ ਕਿਸੇ ਦੀ ਮੌਤ ਹੋਈ ਹੈ ਤੇ ਮੈਂ ਆਪਣੀ ਡਿਊਟੀ ਕਰਦੇ ਬੌਡੀ ਚੁੱਕਵਾਂ ਦਿਤੀ ਹੈ ਪਹਿਲਾ ਵੀ ਇਹ ਔਰਤ ਹਸਪਤਾਲ ਵਿੱਚ ਇਲਾਜ ਕਰਵਾਉਣ ਆਉਂਦੀ ਸੀ।

ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਇਹ ਔਰਤ ਹਸਪਤਾਲ ਦੇ ਨੇੜੇ ਪਹਿਲਾਂ ਵੀ ਨਸ਼ਾ ਕਰਦੀ ਦੇਖੀ ਗਈ ਹੈ, ਸਾਡੇ ਹਸਪਤਾਲ ਇਲਾਜ ਲਈ ਵੀ ਆਉਂਦੀ ਸੀ। ਜੋ ਅੱਜ ਜਾਣਕਾਰੀ ਮਿਲੀ ਕਿ ਇਸਦੀ ਮੌਤ ਹੋ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰੋਹਨ ਬੋਪੰਨਾ-ਮੈਥਿਊ ਐਬਡੇਨ ਯੂਐਸ ਓਪਨ ਪੁਰਸ਼ ਡਬਲਜ਼ ਦੇ ਫਾਈਨਲ ‘ਚ ਪਹੁੰਚੇ, ਫਰਾਂਸੀਸੀ ਜੋੜੀ ਨੂੰ ਹਰਾਇਆ

ਜੀ-20 ਸੰਮੇਲਨ ਦਾ ਵਿਰੋਧ ‘ਚ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਨੇ ਕੇਂਦਰ ਦੀਆਂ ਨੀਤੀਆਂ ਖਿਲਾਫ 90 ਥਾਵਾਂ ‘ਤੇ ਫੂਕਿਆ ਪੁਤਲਾ