ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ‘ਤੇ ਚੱਲ ਗੋ+ਲੀ: ਇਕ ਦੀ ਮੌ+ਤ, 2 ਜ਼ਖਮੀ

  • ਦੇਰ ਰਾਤ 30 ਬਦਮਾਸ਼ਾਂ ਨੇ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ

ਫਗਵਾੜਾ, 9 ਸਤੰਬਰ 2023 – ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲਾਅ ਗੇਟ ਕੋਲ ਖੜ੍ਹੇ ਨੌਜਵਾਨਾਂ ‘ਤੇ 30 ਦੇ ਕਰੀਬ ਹਥਿਆਰਬੰਦ ਬਦਮਾਸ਼ਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਸਨ। ਉਨ੍ਹਾਂ ਉਥੇ ਗੋਲੀਆਂ ਵੀ ਚਲਾਈਆਂ। ਇਸ ਹਮਲੇ ਵਿਚ ਇਕ ਨੌਜਵਾਨ ਜਿਸ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਸਿੰਘਪੁਰ ਵਜੋਂ ਹੋਈ ਹੈ, ਦੀ ਮੌਤ ਹੋ ਗਈ ਹੈ। ਜਦੋਂ ਕਿ ਹਮਲੇ ਵਿੱਚ ਦੋ ਨੌਜਵਾਨ ਜ਼ਖ਼ਮੀ ਹੋ ਗਏ ਹਨ।

ਹਮਲੇ ‘ਚ ਜ਼ਖਮੀ ਹੋਏ ਅਰਜਨ ਸਿੰਘ ਰਾਣਾ ਨੇ ਜੋ ਕਿ ਫਗਵਾੜਾ ਦੇ ਸਿਵਲ ਹਸਪਤਾਲ ‘ਚ ਦਾਖਲ ਹੈ ਨੇ ਦੱਸਿਆ ਕਿ ਉਹ, ਉਸ ਦਾ ਭਰਾ ਹਰਪ੍ਰੀਤ ਅਤੇ ਦੋਸਤ ਸੌਰਭ ਆਪਣੇ ਦੋਸਤ ਮਨੀ ਨੂੰ ਛੱਡਣ ਲਈ ਕਿਸੇ ਹੋਰ ਪੀਜੀ ਜਾ ਰਹੇ ਸਨ। ਉਹ ਲਾਅ ਗੇਟ ਕੋਲ ਖੜ੍ਹੇ ਸਨ। ਇਸ ਦੌਰਾਨ ਕਰੀਬ 25 ਤੋਂ 30 ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਆਏ। ਸਾਰਿਆਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਨੇ ਹਮਲਾ ਕਰ ਦਿੱਤਾ।

ਅਰਜੁਨ ਨੇ ਦੱਸਿਆ ਕਿ ਕੁਝ ਹਮਲਾਵਰਾਂ ਕੋਲ ਪਿਸਤੌਲ ਵੀ ਸਨ। ਉਨ੍ਹਾਂ ਨੇ ਆਉਂਦੇ ਹੀ ਉਸ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਜ਼ਖਮੀ ਹਰਪ੍ਰੀਤ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਅਰਜੁਨ ਨੇ ਦੱਸਿਆ ਕਿ ਉਸ ਦੇ ਭਰਾ ਹਰਪ੍ਰੀਤ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ। ਉਹ ਇੱਥੇ ਇੱਕ ਜੂਸ ਬਾਰ ਵਿੱਚ ਕੰਮ ਕਰਦਾ ਸੀ।

ਅਰਜਨ ਸਿੰਘ ਰਾਣਾ ਨੇ ਦੱਸਿਆ ਕਿ ਉਨ੍ਹਾਂ ‘ਤੇ ਹਮਲਾ ਕਰਨ ਵਾਲੇ ਵਿਅਕਤੀਆਂ ‘ਚ ਮਨੋਹਰ, ਰੋਸ਼ਨ, ਸਾਬਾ, ਅਭਿਸ਼ੇਕ ਅਤੇ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਸਨ। ਇਨ੍ਹਾਂ ‘ਚੋਂ ਰੌਸ਼ਨ ਹਮੇਸ਼ਾ ਪੁਲਸ ਵਾਲਿਆਂ ਨਾਲ ਘੁੰਮਦਾ ਰਹਿੰਦਾ ਹੈ। ਰਾਤ ਨੂੰ ਵੀ ਹਮਲੇ ਤੋਂ ਬਾਅਦ ਉਹ ਪੁਲਿਸ ਦੀ ਕਾਰ ਵਿੱਚ ਹੀ ਚਲਾ ਗਿਆ ਸੀ। ਉਨ੍ਹਾਂ ਉਸ ਨੂੰ ਪੁਲੀਸ ਦੀ ਗੱਡੀ ਵਿੱਚ ਬਿਠਾ ਕੇ ਭਜਾ ਕੇ ਲਿਜਾਣ ਦੀ ਕੋਸ਼ਿਸ਼ ਵੀ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਰ ਨੇ ਔਰਤ ਨੂੰ ਕੁਚਲਿਆ: 3 ਬੱਚੇ ਹੋਏ ਅਨਾਥ, ਪਰਿਵਾਰਕ ਮੈਂਬਰਾਂ ਨੇ ਹਾਈਵੇਅ ’ਤੇ ਲਾਇਆ ਜਾਮ

CBI ਵੱਲੋਂ ਪੰਜਾਬ ਦੇ 10 ਅਫ਼ਸਰ ਦਿੱਲੀ ਤਲਬ